ਸਵ. ਮਲਕੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ
ਸਮਾਣਾ, 4 ਅਕਤੂਬਰ (ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ)- ਗੁਰਦੁਆਰਾ ਨਾਮਦੇਵ ਕਮੇਟੀ ਦੇ ਸਾਬਕਾ ਪ੍ਰਧਾਨ ਜੋਗਿੰਦਰ ਕੁਮਾਰ ਦੀ ਪਤਨੀ ਮਾਤਾ ਮਲਕੀਤ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਪਾਇਆ ਗਿਆ। ਇਸ ਸਮੇਂ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਾਤਾ ਮਲਕੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਗੁਰਦੁਆਰਾ ਨਾਮਦੇਵ ਕਮੇਟੀ ਦੇ ਹੈਡ ਗ੍ਰੰਥੀ ਭਾਈ ਮੱਘਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ।
ਸਮਾਣਾ, 4 ਅਕਤੂਬਰ (ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ)- ਗੁਰਦੁਆਰਾ ਨਾਮਦੇਵ ਕਮੇਟੀ ਦੇ ਸਾਬਕਾ ਪ੍ਰਧਾਨ ਜੋਗਿੰਦਰ ਕੁਮਾਰ ਦੀ ਪਤਨੀ ਮਾਤਾ ਮਲਕੀਤ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਪਾਇਆ ਗਿਆ। ਇਸ ਸਮੇਂ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਾਤਾ ਮਲਕੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਗੁਰਦੁਆਰਾ ਨਾਮਦੇਵ ਕਮੇਟੀ ਦੇ ਹੈਡ ਗ੍ਰੰਥੀ ਭਾਈ ਮੱਘਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਆਮ ਆਦਮੀ ਪਾਰਟੀ ਦੇ ਸੁਰਜੀਤ ਸਿੰਘ ਰੱਖੜਾ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਰਸ਼ਪਾਲ ਸਿੰਘ ਜੌੜਾਮਾਜਰਾ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ, ਭਾਜਪਾ ਦੇ ਸੁਰਿੰਦਰ ਸਿੰਘ ਖੇੜਕੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ, ਅਮਰਜੀਤ ਸਿੰਘ ਪੰਜਰਥ, ਜਗਤਾਰ ਸਿੰਘ ਬੰਮ੍ਹਣਾ, ਗੁਰਦੇਵ ਸਿੰਘ ਟਿਵਾਣਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਸੁਦਰਸ਼ਨ ਮਿੱਤਲ, ਅਮਰਜੀਤ ਸਿੰਘ ਟੋਡਰਪੁਰ, ਰਾਣਾ ਸੇਖੋਂ, ਅਸ਼ੋਕ ਮੋਦਗਿਲ, ਹਰਨੇਕ ਸਿੰਘ ਜੱਸਲ, ਚਰਨਜੀਤ ਸਿੰਘ ਸਾਬਕਾ ਐਮ.ਸੀ., ਗਗਨਦੀਪ ਸਿੰਘ ਨਾਗੀ, ਲਾਭ ਸਿੰਘ, ਨਛੱਤਰ ਸਿੰਘ ਤੇ ਹਰਨੇਕ ਸਿੰਘ ਪੁਮਾਰ ਵੀ ਹਾਜ਼ਰ ਸਨ।