26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ੈਲਰਾਂ ’ਚ ਪਏ ਪੁਰਾਣੇ ਝੋਨੇ-ਚਾਵਲ ਤੇ ਕਣਕ ਦੀ ਤੁਰੰਤ ਨਿਕਾਸੀ ਕਰਵਾਏ ਸਰਕਾਰ-ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ, 25 ਸਤੰਬਰ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਅਣਗਹਿਲੀ ਅਤੇ ਕੇਂਦਰੀ ਪੱਧਰ ’ਤੇ ਚਾਵਲ ਦੀ ਧੀਮੀ ਨਿਕਾਸੀ ਕਾਰਨ ਪੰਜਾਬ ਦਾ ਅਨਾਜ ਸਟੋਰੇਜ ਪ੍ਰਬੰਧ ਗੰਭੀਰ ਸੰਕਟ ਵਿਚ ਫਸ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਨਵਾਂ ਝੋਨਾ ਅਨਾਜ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਚੁੱਕਾ ਹੈ, ਪਰ ਪਿਛਲੇ ਸੀਜ਼ਨ ਦਾ ਝੋਨਾ ਅਤੇ ਉਸ ਤੋਂ ਤਿਆਰ ਹੋਇਆ ਚਾਵਲ ਅਜੇ ਵੀ ਵੱਡੇ ਪੱਧਰ ਤੇ ਸ਼ੈਲਰਾਂ ਵਿਚ ਪਿਆ ਹੋਇਆ ਹੈ।

ਅਜੀਤ ਡੈਸਕ 26-09-2026
ਮੰਡੀ ਗੋਬਿੰਦਗੜ੍ਹ, 25 ਸਤੰਬਰ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਅਣਗਹਿਲੀ ਅਤੇ ਕੇਂਦਰੀ ਪੱਧਰ ’ਤੇ ਚਾਵਲ ਦੀ ਧੀਮੀ ਨਿਕਾਸੀ ਕਾਰਨ ਪੰਜਾਬ ਦਾ ਅਨਾਜ ਸਟੋਰੇਜ ਪ੍ਰਬੰਧ ਗੰਭੀਰ ਸੰਕਟ ਵਿਚ ਫਸ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਨਵਾਂ ਝੋਨਾ ਅਨਾਜ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਚੁੱਕਾ ਹੈ, ਪਰ ਪਿਛਲੇ ਸੀਜ਼ਨ ਦਾ ਝੋਨਾ ਅਤੇ ਉਸ ਤੋਂ ਤਿਆਰ ਹੋਇਆ ਚਾਵਲ ਅਜੇ ਵੀ ਵੱਡੇ ਪੱਧਰ ਤੇ ਸ਼ੈਲਰਾਂ ਵਿਚ ਪਿਆ ਹੋਇਆ ਹੈ। ਦੂਜੇ ਪਾਸੇ ਸ਼ੈਲਰਾਂ ਵਿਚ ਪਹਿਲਾਂ ਤੋਂ ਸਟੋਰ ਕੀਤੀ ਕਣਕ ਦੀ ਵੀ ਪੂਰੀ ਤਰ੍ਹਾਂ ਨਿਕਾਸੀ ਨਹੀਂ ਹੋਈ, ਜਿਸ ਕਾਰਨ ਨਵੀਂ ਫਸਲ ਲਈ ਲੋੜੀਂਦੀ ਜਗ੍ਹਾ ਬਣਾਉਣਾ ਮੁਸ਼ਕਲ ਹੋ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਿਕ ਪੰਜਾਬ ਵਿਚ ਸਟੋਰੇਜ ਦੀ ਕਮੀ ਇੰਨੀ ਗੰਭੀਰ ਹੈ ਕਿ ਸਰਕਾਰ ਨੇ ਨਵੇਂ ਸੀਜ਼ਨ ਲਈ ਕਸਟਮ ਮਿਲਿੰਗ ਨੀਤੀ ਵਿਚ ਵੀ ਰਿਆਇਤਾਂ ਦੇਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ੈਲਰਾਂ ਵਿਚ ਐੱਫ.ਸੀ.ਆਈ. ਦੇ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਪਿਛਲੇ ਸੀਜ਼ਨ ਦਾ ਚਾਵਲ ਡਿਲੀਵਰ ਕਰਨ ਤੋਂ ਬਕਾਇਆ ਪਿਆ ਹੈ, ਉਨ੍ਹਾਂ ਸ਼ੈਲਰ ਮਾਲਕਾਂ ਨੂੰ ਆਪਣੀ ਕੋਈ ਗ਼ਲਤੀ ਨਾ ਹੋਣ ਦੇ ਬਾਵਜੂਦ ਲਗਾਤਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਕਈ ਥਾਵਾਂ ’ਤੇ ਮਾਰਕੀਟ ਕਮੇਟੀਆਂ ਦੀਆਂ ਜਾਂਚਾਂ ਅਤੇ ਖ਼ੁਰਾਕ ਵਿਭਾਗ ਦੇ ਅਧਿਕਾਰੀਆਂ ਵਲੋਂ ਅਲਾਟਮੈਂਟ ਨਾਲ ਸਬੰਧਿਤ ਕਾਗ਼ਜ਼ਾਂ ਵਿਚ ਛੋਟੀਆਂ-ਛੋਟੀਆਂ ਕਮੀਆਂ ਕੱਢ ਕੇ ਕਥਿਤ ਤੌਰ ’ਤੇ ਨਾਜਾਇਜ਼ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਤਾਂ ਸਰਕਾਰ ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੇ ਅਤੇ ਸ਼ੈਲਰ ਮਾਲਕਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਾਇਆ ਜਾਵੇ।
ਪਿਛਲੀ ਖ਼ਬਰ ਸੱਟਾ ਲਗਾਉਂਦਾ ਇਕ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਵਿਚ ਸ਼ਾਮਿਲ ਕੀਤੇ ਗਏ 1100 ਵਿਰਾਸਤੀ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।