20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੂਦ ਸਭਾ ਸਰਹਿੰਦ ਨੇ ਸੂਦ ਪਰਿਵਾਰਾਂ ਦਾ ਧਾਰਮਿਕ ਮਿਲਣੀ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਕੀਤਾ ਧੰਨਵਾਦ

ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੇ ਪ੍ਰਧਾਨ ਹਰਮਿੰਦਰ ਸੂਦ ਅਤੇ ਉਨ੍ਹਾਂ ਦੀ ਟੀਮ ਨੇ ਸੂਦ ਪਰਿਵਾਰਾਂ ਦਾ ਧਾਰਮਿਕ ਮਿਲਣੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਸੂਦ ਸਭਾ ਦੇ ਪ੍ਰੈੱਸ ਸਕੱਤਰ ਨਿਤਿਨ ਸੁਭਾਸ਼ ਸੂਦ ਨੇ ਦੱਸਿਆ ਕਿ ਸੂਦ ਸਭਾ ਸਰਹਿੰਦ ਦੇ 10 ਸਾਲ ਪੂਰੇ ਹੋਣ ਦੀ ਖ਼ੁਸ਼ੀ ਨੂੰ ਮਨਾਉਣ ਲਈ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਾਂ ਭਗਵਤੀ ਜੀ ਦੀ ਚੌਕੀ ਦਾ ਆਯੋਜਨ ਕੀਤਾ ਗਿਆ ਸੀ।

ਅਜੀਤ ਡੈਸਕ 20-09-2026
ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੇ ਪ੍ਰਧਾਨ ਹਰਮਿੰਦਰ ਸੂਦ ਅਤੇ ਉਨ੍ਹਾਂ ਦੀ ਟੀਮ ਨੇ ਸੂਦ ਪਰਿਵਾਰਾਂ ਦਾ ਧਾਰਮਿਕ ਮਿਲਣੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਸੂਦ ਸਭਾ ਦੇ ਪ੍ਰੈੱਸ ਸਕੱਤਰ ਨਿਤਿਨ ਸੁਭਾਸ਼ ਸੂਦ ਨੇ ਦੱਸਿਆ ਕਿ ਸੂਦ ਸਭਾ ਸਰਹਿੰਦ ਦੇ 10 ਸਾਲ ਪੂਰੇ ਹੋਣ ਦੀ ਖ਼ੁਸ਼ੀ ਨੂੰ ਮਨਾਉਣ ਲਈ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਾਂ ਭਗਵਤੀ ਜੀ ਦੀ ਚੌਕੀ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਸੂਦ ਪਰਿਵਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮਾਂ ਭਗਵਤੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ ਅਤੇ ਵਾਈਸ ਪ੍ਰਧਾਨ ਸੰਦੀਪ ਸੂਦ ਸਿੱਪਾ ਨੇ ਦੱਸਿਆ ਕਿ ਸੂਦ ਪਰਿਵਾਰ ਧਾਰਮਿਕ ਮਿਲਣੀ ਸਮਾਰੋਹ ਵਿਚ ਸਰਹਿੰਦ ਤੋਂ ਇਲਾਵਾ ਭਾਦਸੋਂ, ਸੰਗਤਪੁਰ ਸੋਢੀਆਂ, ਚੁੰਨੀ ਅਤੇ ਖੰਨਾ ਦੇ ਸੂਦ ਪਰਿਵਾਰਾਂ ਨੇ ਵੀ ਹਿੱਸਾ ਲਿਆ ਅਤੇ ਸੂਦ ਸਭਾ ਸਰਹਿੰਦ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸੂਦ ਸਭਾ ਦੇ ਫਾਉਂਡਰ ਮੈਂਬਰ ਸੁਭਾਸ਼ ਸੂਦ ਨੇ ਕਿਹਾ ਕਿ ਸੂਦ ਸਭਾ ਸਰਹਿੰਦ ਨੂੰ ਹਰ ਸਾਲ ਅਜਿਹਾ ਸਮਾਗਮ ਕਰਵਾਉਣਾ ਚਾਹੀਦਾ ਹੈ। ਇਸ ਨਾਲ ਆਪਸੀ ਭਾਈਚਾਰਕ ਸਾਂਝ ਤਾਂ ਵਧਦੀ ਹੀ ਹੈ ਅਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਦਾ ਵੀ ਮੌਕਾ ਮਿਲਦਾ ਹੈ। ਸਭਾ ਦੇ ਜਨਰਲ ਸਕੱਤਰ ਸਾਹਿਲ ਸੂਦ ਅਤੇ ਪ੍ਰੋਜੈਕਟ ਮੈਨੇਜਰ ਭਾਵੁਕ ਸੂਦ ਨੇ ਸਾਰੇ ਸੂਦ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਧਾਰਮਿਕ ਸਮਾਗਮ ਸਾਰੇ ਸੂਦ ਪਰਿਵਾਰਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਿਆ ਹੈ। ਇਸ ਮੌਕੇ ਸੂਦ ਸਭਾ ਦੇ ਸੀਨੀਅਰ ਮੈਂਬਰ ਰਮੇਸ਼ ਸੂਦ, ਜੁਆਇੰਟ ਸਕੱਤਰ ਸ਼ਿਵਮ ਸੂਦ ਅਤੇ ਜੁਆਇੰਟ ਕੈਸ਼ੀਅਰ ਸੰਚਿਤ ਸੂਦ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਪਿਛਲੀ ਖ਼ਬਰ ਸੰਤ ਪੌਲ ਹੀਲਿੰਗ ਚਰਚ ਦਾ 19ਵਾਂ ਸਾਲਾਨਾ ਸਮਾਗਮ ਸ਼ਰਧਾ ਤੇ ਨਾਲ ਮਨਾਇਆ ਅਗਲੀ ਖ਼ਬਰ ਡਾ. ਮਨੋਹਰ ਸਿੰਘ ਵਲੋਂ ਪਿੰਡ ਭੜੀ ਵਿਖੇ ਕੀਤੀ ਜਾ ਰਹੀ ਰੈਲੀ ਦਾ ਕਾਂਗਰਸ ਨਾਲ ਕੋਈ ਸੰਬੰਧ ਨਹੀਂ-ਸੁਰਿੰਦਰ ਸਿੰਘ ਰਾਮਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।