09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕੈਪਟਨ ਸੇਵਾ ਸਿੰਘ ਨੇ ਸਮਾਰਟ ਕਲਾਸ ਰੂਮ ਦੇ ਨਿਰਮਾਣ ਲਈ 10 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ – ਪ੍ਰਿੰਸੀਪਲ ਅੰਜੂ ਕੌੜਾ

ਫ਼ਤਹਿਗੜ੍ਹ ਸਾਹਿਬ, 8 ਸਤੰਬਰ (ਬਲਜਿੰਦਰ ਸਿੰਘ)- ਐਮ. ਜੀ.

ਕੈਪਟਨ ਸੇਵਾ ਸਿੰਘ ਐਮ.ਜੀ. ਅਸ਼ੋਕਾ ਸਕੂਲ ਦੇ ਪ੍ਰਬੰਧਕਾਂ ਨੂੰ ਮਾਲੀ ਸਹਾਇਤਾ ਦਾ ਚੈੱਕ ਭੇਟ ਕਰਦੇ ਹੋਏ। ਅਜੀਤ ਤਸਵੀਰ 09-09-2026
ਫ਼ਤਹਿਗੜ੍ਹ ਸਾਹਿਬ, 8 ਸਤੰਬਰ (ਬਲਜਿੰਦਰ ਸਿੰਘ)- ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਅਹਿਮ ਮੀਟਿੰਗ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਰਾਮਨਾਥ ਸ਼ਰਮਾ ਦੀ ਅਗਵਾਈ ਹੇਠ ਹੋਈ। ਕਲੱਬ ਦੇ ਸਾਰੇ ਮੈਂਬਰਾਂ ਦਾ ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਉਪ-ਪ੍ਰਧਾਨ ਪ੍ਰੋ. ਅਸ਼ੋਕ ਸੂਦ, ਸਕੱਤਰ ਸੁਰਿੰਦਰ ਭਾਰਦਵਾਜ, ਮੈਨੇਜਰ ਰਾਜੀਵ ਅਗਰਵਾਲ ਤੇ ਪ੍ਰਿੰਸੀਪਲ ਅੰਜੂ ਕੌੜਾ ਵਲੋਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਕੌੜਾ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਦੇ ਮੈਂਬਰ ਸੇਵਾ ਮੁਕਤ ਕੈਪਟਨ ਸੇਵਾ ਸਿੰਘ ਵਲੋਂ ਸਕੂਲ ਦੇ ਮਿਹਨਤੀ ਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਫ਼ੀਸ ਤੇ ਪੜ੍ਹਾਈ ਲਈ ਸਕੂਲ ਨੂੰ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਭਵਿੱਖ ਵਿਚ ਹਰ ਸੰਭਵ ਸਹਾਇਤਾ ਦੇਣ ਦੇ ਨਾਲ-ਨਾਲ ਮੈਨੇਜਮੈਂਟ ਤੇ ਪ੍ਰਿੰਸੀਪਲ ਦੀ ਗੁਜ਼ਾਰਿਸ਼ ਤੇ ਸਕੂਲ ਦੀਆਂ ਵਿਦਿਆਰਥਣਾਂ ਲਈ ਅਤਿ-ਆਧੁਨਿਕ ਸਮਾਰਟ ਕਲਾਸ ਰੂਮ ਦੇ ਨਿਰਮਾਣ ਤੇ ਤਕਨੀਕੀ ਕਰਨ ਦਾ ਲਗਪਗ 10 ਲੱਖ ਰੁਪਏ ਦਾ ਸਾਰਾ ਖਰਚਾ ਚੁੱਕਣ ਦਾ ਭਰੋਸਾ ਵੀ ਦਿਵਾਇਆ ਹੈ। ਪ੍ਰਿੰਸੀਪਲ ਕੌੜਾ ਨੇ ਦੱਸਿਆ ਕਿ ਅਗਸਤ 1990 ਵਿਚ ਸੇਵਾ ਮੁਕਤ ਹੋਏ ਕੈਪਟਨ ਸੇਵਾ ਸਿੰਘ ਦੇ ਆਰਮੀ ਦੇ 15 ਮੈਡਲ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹਨ। ਟਰੱਸਟ ਦੇ ਪ੍ਰਧਾਨ ਸੀ.ਏ. ਰਾਜੀਵ ਦੱਤਾ ਨੇ ਕੈਪਟਨ ਸੇਵਾ ਸਿੰਘ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਉਪ-ਪ੍ਰਧਾਨ ਪ੍ਰੋ. ਅਸ਼ੋਕ ਸੂਦ ਤੇ ਸਕੱਤਰ ਸੁਰਿੰਦਰ ਭਾਰਦਵਾਜ ਨੇ ਕਿਹਾ ਕਿ ਸੰਸਥਾ ਦੇ ਆਧੁਨਿਕੀਕਰਨ ਦਾ ਖਰਚਾ ਚੁੱਕ ਕੇ ਕੈਪਟਨ ਸੇਵਾ ਸਿੰਘ ਨੇ ਆਪਣੇ ਆਪ ਨੂੰ ਹਮੇਸ਼ਾ ਲਈ ਅਮਿੱਟ, ਅਮਰ ਤੇ ਯਾਦਗਾਰੀ ਬਣਾ ਲਿਆ ਹੈ, ਜੋ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ। ਕੈਪਟਨ ਸੇਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਵਿਚ ਅਜਿਹੇ ਕੰਮ ਕਰਨ ਦਾ ਪ੍ਰਣ ਲਿਆ ਹੈ, ਜੋ ਉਨ੍ਹਾਂ ਦਾ ਨਾਮ ਸਿਰਫ਼ ਕਿਤਾਬਾਂ ਵਿਚ ਹੀ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਲਈ ਯਾਦਗਾਰ ਬਣਿਆ ਰਹੇ। ਇਸ ਮੌਕੇ ’ਤੇ ਸਕੂਲ ਮੈਨੇਜਰ ਰਾਜੀਵ ਅਗਰਵਾਲ, ਰਾਮ ਨਾਥ ਸ਼ਰਮਾ, ਅਨਿਲ ਅਤਰੀ, ਵਰਿੰਦਰ ਚੱਢਾ, ਸਤਪਾਲ ਪੁਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਿਮਟ ਮੈਡੀਕਲ ਕਾਲਜ ਤੇ ਹਸਪਤਾਲ ਨੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਕਿਸਾਨ ਆਪਣੀ ‘ਕਿਸਾਨ ਆਈ. ਡੀ.’ ਜ਼ਰੂਰ ਬਣਵਾਉਣ- ਡਾ. ਜਗਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।