08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕੱਚਾ ਆੜ੍ਹਤੀਆ ਐਸੋਸੀਏਸ਼ਨ ਬਸੀ ਪਠਾਣਾਂ ਵਲੋਂ ਚੇਅਰਮੈਨ ਬਰਸਟ ਨਾਲ ਮੁਲਾਕਾਤ

ਬਸੀ ਪਠਾਣਾਂ, 7 ਸਤੰਬਰ (ਰਾਜਿੰਦਰ ਸ਼ਰਮਾ)- ਕੱਚਾ ਆੜ੍ਹਤੀਆਂ ਐਸੋਸੀਏਸ਼ਨ ਬਸੀ ਪਠਾਣਾਂ ਦੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਤੇ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਵਾਲੇ ਇਕ ਵਫ਼ਦ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕਰਕੇ ਬਸੀ ਪਠਾਣਾਂ ਦੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਵਫ਼ਦ ਵਲੋਂ ਅਨਾਜ ਮੰਡੀ ਨਾਲ ਸਬੰਧਿਤ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 08-09-2026
ਬਸੀ ਪਠਾਣਾਂ, 7 ਸਤੰਬਰ (ਰਾਜਿੰਦਰ ਸ਼ਰਮਾ)- ਕੱਚਾ ਆੜ੍ਹਤੀਆਂ ਐਸੋਸੀਏਸ਼ਨ ਬਸੀ ਪਠਾਣਾਂ ਦੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਤੇ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਵਾਲੇ ਇਕ ਵਫ਼ਦ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕਰਕੇ ਬਸੀ ਪਠਾਣਾਂ ਦੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਵਫ਼ਦ ਵਲੋਂ ਅਨਾਜ ਮੰਡੀ ਨਾਲ ਸਬੰਧਿਤ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਫ਼ਦ ਵਲੋਂ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਅਤੇ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਨੇ ਚੇਅਰਮੈਨ ਬਰਸਟ ਨੂੰ ਬਸੀ ਪਠਾਣਾਂ ਦੀ ਮੰਡੀ ਦੇ ਪਲਾਟਾਂ ਨਾਲ ਸਬੰਧਿਤ ਮਾਮਲਾ ਧਿਆਨ ’ਚ ਲਿਆਉਂਦਿਆਂ ਮੰਗ ਕੀਤੀ ਕਿ ਪਲਾਟਾਂ ’ਤੇ ਲਗਾਏ ਗਏ ਵਾਧੂ ਚਾਰਜ ਮੁਆਫ਼ ਕੀਤੇ ਜਾਣ ਅਤੇ ਆੜ੍ਹਤੀਆਂ ਤੋਂ ਪਲਾਟਾਂ ਦੀ ਬਣਦੀ ਕੀਮਤ ਦੇ ਪੈਸੇ ਭਰਵਾ ਕੇ ਪਲਾਟਾਂ ਦਾ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਆੜ੍ਹਤੀਆਂ ਨੇ ਕਿਹਾ ਕਿ ਇਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਮਾਮਲੇ ਦਾ ਸਥਾਈ ਹੱਲ ਹੋਣ ਦੇ ਨਾਲ-ਨਾਲ ਮੰਡੀ ਨਾਲ ਜੁੜੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਵਫ਼ਦ ਵਲੋਂ ਆਗਾਮੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੀ ਚੇਅਰਮੈਨ ਬਰਸਟ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਆੜ੍ਹਤੀਆਂ ਨੇ ਸੀਜ਼ਨ ਦੌਰਾਨ ਮੰਡੀ ’ਚ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸਬੰਧਿਤ ਧਿਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਸਬੰਧੀ ਵੀ ਆਪਣੇ ਸੁਝਾਅ ਰੱਖੇ। ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆੜ੍ਹਤੀਆਂ ਦੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਸਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਜਲਦ ਗੱਲਬਾਤ ਕਰਕੇ ਆੜ੍ਹਤੀਆਂ ਦੇ ਪਲਾਟਾਂ ਨਾਲ ਜੁੜੇ ਮਸਲੇ ਦਾ ਢੁਕਵਾਂ ਹੱਲ ਕੱਢਣ ਲਈ ਯਤਨ ਕਰਨਗੇ। ਉਨ੍ਹਾਂ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਵੀ ਮੰਡੀ ਨਾਲ ਸਬੰਧਿਤ ਧਿਰਾਂ ਨੂੰ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਅੰਮ੍ਰਿਤਪਾਲ ਸਿੰਘ ਗਿੱਲ , ਹਰਵਿੰਦਰ ਸਿੰਘ ਧਾਲੀਵਾਲ, ਵਿਸ਼ਾਲ ਗੁਪਤਾ, ਰਾਜੀਵ ਸਿੰਗਲਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਯੂਨੀਵਰਸਿਟੀ ਕੌਸ਼ਲ ਦੇ ਮੀਤ ਪ੍ਰਧਾਨ ਚੁਣੇ ਜਾਣ ’ਤੇ ਅਰਮਾਨ ਸਿੰਘ ਭਿੰਡਰ ਨੂੰ ਸਨਮਾਨਿਤ... ਅਗਲੀ ਖ਼ਬਰ ਸਖੀ ਸਨਮਾਨ ਸਮਾਰੋਹ ਦੌਰਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਘਰ-ਘਰ ਪਹੁੰਚਾਉਣ ਵਾਲੀਆਂ ਮਹਿਲਾਵਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।