04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਮਲੋਹ ਵਿਖੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਤੇ ਗਊ ਸੇਵਾ ਸਮਿਤੀ ਨੇ ਕੱਢੀ ਸ਼ੋਭਾ ਯਾਤਰਾ

ਅਮਲੋਹ, 3 ਸਤੰਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੀ ਲੜੀ ਅਧੀਨ ਦੂਸਰੇ ਦਿਨ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਥਾਂ-ਥਾਂ ਉੱਪਰ ਮਠਿਆਈ, ਕੋਲਡ ਡਰਿੰਕ, ਪਾਣੀ, ਸਮੋਸੇ ਅਤੇ ਫਲਾਂ ਆਦਿ ਦੇ ਲੰਗਰ ਲਗਾਏ ਗਏ ਜਦੋਂ ਕਿ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੀ ਸ਼ੁਰੂਆਤ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਜੋਤੀ ਪ੍ਰਚੰਡ ਕਰਕੇ ਕੀਤੀ।

ਅਜੀਤ ਡੈਸਕ 04-09-2026
ਅਮਲੋਹ, 3 ਸਤੰਬਰ (ਕੇਵਲ ਸਿੰਘ)- ਗਊ ਸੇਵਾ ਸਮਿਤੀ ਅਮਲੋਹ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੀ ਲੜੀ ਅਧੀਨ ਦੂਸਰੇ ਦਿਨ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਥਾਂ-ਥਾਂ ਉੱਪਰ ਮਠਿਆਈ, ਕੋਲਡ ਡਰਿੰਕ, ਪਾਣੀ, ਸਮੋਸੇ ਅਤੇ ਫਲਾਂ ਆਦਿ ਦੇ ਲੰਗਰ ਲਗਾਏ ਗਏ ਜਦੋਂ ਕਿ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੀ ਸ਼ੁਰੂਆਤ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਐਡਵੋਕੇਟ ਨਵੀਨ ਵਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੈਂਬਰ ਦਿਨੇਸ਼ ਗੋਇਲ, ਸੁਸ਼ੀਲ ਗਰਗ, ਮੁੱਖ ਸੇਵਾਦਾਰ ਅਸ਼ੋਕ ਗੁਪਤਾ, ਰਕੇਸ਼ ਕੁਮਾਰ ਚਾਵਲਾ, ਭੂਸ਼ਨ ਗਰਗ, ਯੁਗਲ ਕਿਸ਼ੋਰ ਗੋਇਲ ਅਤੇ ਨੀਰਜ ਜਿੰਦਲ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਭਲਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਉਤਸਵ ਧੂਮ-ਧਾਮ ਨਾਲ ਮਨਾਇਆ ਜਾਵੇਗਾ ਤੇ ਵਿਸ਼ਵ ਪ੍ਰਸਿੱਧ ਕਲਾਕਾਰਾ ਮਮਤਾ ਚਿਕਰਸਲ 4 ਸਤੰਬਰ ਦੀ ਸਾਰੀ ਰਾਤ ਗਊਸ਼ਾਲਾ ਵਿਚ ਭੇਟਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ 65 ਮੈਂਬਰਾਂ ਦੀ ਟੀਮ ਤੇ ਆਧਾਰਤ ਭਗਵਾਨ ਰਾਧਾ-ਕ੍ਰਿਸ਼ਨ, ਭਗਵਾਨ ਭੋਲੇ ਨਾਥ, ਕਾਲੀ ਮਾਤਾ, ਗਊ ਮਾਤਾ ਆਦਿ ਦੀਆਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪਰਮ ਹੰਸ ਆਸ਼ਰਮ ਖੰਨਾ ਦੇ ਮਹਾਰਾਜ ਸ੍ਰੀ ਸ੍ਰੀ 1008 ਸਵਾਮੀ ਸਚਿਦਾਨੰਦ ਮਹਾਰਾਜ ਤੇ ਵੈਦ ਭਾਰਤੀ ਆਸ਼ਰਮ ਹਰਿਦੁਆਰ ਤੋਂ ਅਮੀਤਾ ਭਾਰਤੀ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਬੰਧਕਾਂ ਨੇ ਉੱਘੇ ਸਮਾਜ ਸੇਵੀ ਪ੍ਰਦੀਪ ਬਾਂਸਲ ਵਲੋਂ ਗਊਸ਼ਾਲਾ ਲਈ ਲਗਾਤਾਰ ਦਿਤੇ ਜਾ ਰਹੇ ਸਹਿਯੋਗ ਲਈ ਵਿਸੇਸ ਤੌਰ ਤੇ ਧੰਨਵਾਦ ਕੀਤਾ। ਇਸ ਸੋੋਭਾ ਯਾਤਰਾ ਵਿਚ ਭਾਜਪਾ ਦੇ ਸੂਬਾਈ ਆਗੂ ਪ੍ਰਦੀਪ ਗਰਗ, ਸੰਦੀਪ ਸਿੰਘ ਬੱਲ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਅਕਾਲੀ ਦਲ ਦੇ ਸੂਬਾਈ ਆਗੂ ਕੁਲਦੀਪ ਸਿੰਘ ਮਛਰਾਈ, ਡਾ. ਅਰਜਨ ਸਿੰਘ ਅਮਲੋਹ, ਸਾਬਕਾ ਜ਼ਿਲ੍ਹਾ ਪ੍ਰਧਾਨ ਰਕੇਸ਼ ਗੁਪਤਾ, ਰਵਿੰਦਰ ਸਿੰਘ ਪਦਮ, ਸਾਹਿਲ ਗਰਗ ਵਿੱਕੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਤੁੱਲ ਲੁਟਾਵਾ, ਕੌਂਸਲਰ ਕੁਲਵਿੰਦਰ ਸਿੰਘ, ਰੂਪ ਸਿੰਘ, ਪੂਨਮ ਜਿੰਦਲ, ਜਸਵਿੰਦਰ ਸਿੰਘ ਬਿੰਦਰ, ਕੁਲਵਿੰਦਰ ਸਿੰਘ, ਬਲਵੀਰ ਸਿੰਘ ਮਿੰਟੂ, ਸਾਬਕਾ ਸਰਪੰਚ ਜੱਗਾ ਸਿੰਘ ਸਮਸ਼ਪੁਰ, ਜਗਜੀਤ ਸਿੰਘ ਜੱਗੀ ਵੜੈਚਾਂ, ਗੁਰਪ੍ਰੀਤ ਸਿੰਘ ਗਰੇਵਾਲ , ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੇ ਪੁਰੀ, ਮਨਪ੍ਰੀਤ ਸਿੰਘ ਮਿੰਟਾ, ਪੰਮੀ ਜਿੰਦਲ, ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ, ਅਸ਼ੋਕ ਬਾਂਸਲ, ਜਤਿੰਦਰ ਕਰਕਰਾ, ਸੁਨੀਲ ਗਰਗ, ਵਿਨਾਇਕ ਗਰਗ, ਕੇਸ਼ਵ ਗਰਗ ਤੇ ਸ਼ਹਿਰ ਦੀਆਂ ਸੰਗਤਾਂ ਨੇ ਸਿਰਕਤ ਕੀਤੀ।
ਪਿਛਲੀ ਖ਼ਬਰ ਲੋਕਾਂ ਨੂੰ ਭਰਮਾਉਣ ਲਈ ‘ਆਪ’ ਲਗਾ ਰਹੀ ਨਵੇਂ ਹਲਕਾ ਇੰਚਾਰਜ- ਡਾ. ਨਰੇਸ਼ ਚੌਹਾਨ ਅਗਲੀ ਖ਼ਬਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਖੇ ਦੇਸ਼ ਦੇ ਅਵਤਾਰਾਂ ਤੇ ਮਹਾਨ ਯੋਧਿਆਂ ਬਾਰੇ ਕਰਵਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।