04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਖੇ ਦੇਸ਼ ਦੇ ਅਵਤਾਰਾਂ ਤੇ ਮਹਾਨ ਯੋਧਿਆਂ ਬਾਰੇ ਕਰਵਾਇਆ ਸੈਮੀਨਾਰ

ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਖੇ ਦੇਸ਼ ਦੇ ਅਵਤਾਰਾਂ ਤੇ ਮਹਾਨ ਯੋਧਿਆਂ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਕ੍ਰਿਸ਼ਨ ਭਗਵਾਨ, ਡਾ. ਏ.

ਅਜੀਤ ਡੈਸਕ 04-09-2026
ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਖੇ ਦੇਸ਼ ਦੇ ਅਵਤਾਰਾਂ ਤੇ ਮਹਾਨ ਯੋਧਿਆਂ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਕ੍ਰਿਸ਼ਨ ਭਗਵਾਨ, ਡਾ. ਏ. ਪੀ. ਜੀ. ਅਬਦੁਲ ਕਲਾਮ ਸਾਬਕਾ ਰਾਸ਼ਟਰਪਤੀ, ਨੇਤਾ ਸੁਭਾਸ਼ ਚੰਦਰ ਬੋਸ ਆਦਿ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਮਦਾਨ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਾਂਗਰਸ ਸੁਸਾਇਟੀ ਕਾਕਾ ਰਾਮ ਵਰਮਾ ਚੀਫ ਟਰੇਨਰ ਫਸਟ ਏਡ ਅਤੇ ਸੁਭਾਸ਼ ਬਾਂਸਲ ਰਿਟਾਇਰਡ ਬੈਂਕ ਮੈਨੇਜਰ ਦੀ ਸਰਪ੍ਰਸਤੀ ਹੇਠ ਇਹ ਸੈਮੀਨਾਰ ਕਰਵਾਇਆ ਗਿਆ ਹੈ, ਜਿਸ ਵਿਚ ਸਕੂਲ ਸਟਾਫ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸੇਵਾ ਮੁਕਤ ਐਸ. ਪੀ. ਰਾਸ਼ਟਰਪਤੀ ਐਵਾਰਡੀ ਚੰਦ ਸਿੰਘ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੈਮੀਨਾਰ ਵਿਚ 22 ਸਕੂਲੀ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੇ ਭਾਰਤ ਦੇ ਅਵਤਾਰਾਂ ਤੇ ਕ੍ਰਾਂਤੀਕਾਰੀ ਭਗਤਾਂ, ਉਨ੍ਹਾਂ ਦੀ ਕਵਿਤਾ ਅਤੇ ਜੀਵਨ ਸ਼ੈਲੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਮੁੱਖ ਮਹਿਮਾਨ ਚੰਦ ਸਿੰਘ ਨੇ ਅੱਜ ਦੇ ਸਮੇਂ ਦੀਆਂ ਬੁਰਾਈਆਂ ਜਿਵੇਂ ਨਸ਼ਾ ਤੇ ਮਾੜੀ ਸੰਗਤ ਬਾਰੇ ਵਿਸਥਾਰ ਸਹਿਤ ਵਿਚਾਰ ਪ੍ਰਗਟ ਕਰਦਿਆਂ ਸਮੂਹ ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਜ ਦੀ ਭੂਮਿਕਾ ਭੀਮਸੀ ਬਾਂਸਲ ਤੇ ਗੁਰਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਸਕੂਲ ਕਮੇਟੀ ਮੈਂਬਰ ਸੂਰਜ ਭਾਨ ਸਿੰਗਲਾ ਤੇ ਅਸ਼ੋਕ ਬਾਂਸਲ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੁਭਾਸ਼ ਬਾਂਸਲ, ਸਕੂਲ ਪ੍ਰਿੰਸੀਪਲ ਅਸ਼ਵਨੀ ਮਦਾਨ ਤੇ ਸਟਾਫ਼ ਵਲੋਂ ਮੁੱਖ ਮਹਿਮਾਨ ਚੰਦ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਧਿਆਪਕ ਸਹਿਯੋਗ ਭਾਰਤੀ, ਦਿਨੇਸ਼, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਲੋਹ ਵਿਖੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਤੇ ਗਊ ਸੇਵਾ ਸਮਿਤੀ ਨੇ ਕੱਢੀ ਸ਼ੋਭਾ ਯਾਤਰਾ ਅਗਲੀ ਖ਼ਬਰ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ-ਚੰਦਰੇਸ਼ਵਰ ਮੋਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।