03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੈਰ ਤੋਂ ਘਰ ਵਾਪਸ ਪਰਤ ਰਹੀ ਔਰਤ ਦੀਆਂ ਸੋਨੇ ਦੀਆਂ ਵਾਲ਼ੀਆਂ ਖੋਹੀਆਂ

ਸੰਘੋਲ, 2 ਸਤੰਬਰ (ਪਰਮਵੀਰ ਸਿੰਘ ਧਨੋਆ)- ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਬਜ਼ੁਰਗ ਔਰਤ ਤੋਂ ਜਬਰੀ ਵਾਲੀਆਂ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸ਼ਾਮ ਕਰੀਬ 7.

ਅਜੀਤ ਡੈਸਕ 03-09-2026
ਸੰਘੋਲ, 2 ਸਤੰਬਰ (ਪਰਮਵੀਰ ਸਿੰਘ ਧਨੋਆ)- ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਬਜ਼ੁਰਗ ਔਰਤ ਤੋਂ ਜਬਰੀ ਵਾਲੀਆਂ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸ਼ਾਮ ਕਰੀਬ 7.15 ਵਜੇ ਪਿੰਡ ਪਨੈਚਾ ਵਿਖੇ ਵਾਪਰੀ ਹੈ। ਪਰਿਵਾਰ ਤੋਂ ਹਾਸਲ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਹਰਬੰਸ ਕੌਰ ਅਤੇ ਕੁਲਵਿੰਦਰ ਕੌਰ ਰੋਜ਼ਾਨਾ ਵਾਂਗ ਸੈਰ ਤੋਂ ਵਾਪਸ ਘਰ ਪਰਤ ਰਹੀਆਂ ਸਨ, ਉਹ ਘਰ ਤੋਂ ਕੁਝ ਦੂਰੀ ’ਤੇ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੇ ਹਰਬੰਸ ਕੌਰ ਨੂੰ ਜਫ਼ਾ ਮਾਰ ਲਿਆ ਅਤੇ ਦੂਜੇ ਨੇ ਕੰਨ ’ਚੋਂ ਸੋਨੇ ਦੀ ਵਾਲੀਆਂ ਲਾਹ ਲਈਆਂ। ਇਸ ਤੋਂ ਪਹਿਲਾਂ ਕਿ ਔਰਤਾਂ ਕੁਝ ਸਮਝਦੀਆਂ ਜਾਂ ਰੌਲਾ ਪਾਉਂਦੀਆਂ ਉਕਤ ਨੌਜਵਾਨ ਪਿੰਡ ਪੋਹਲੋਮਾਜਰਾ ਵੱਲ ਨੂੰ ਫ਼ਰਾਰ ਹੋ ਗਏ। ਖੋਹ ਕਰਨ ਵਾਲੇ ’ਚੋਂ ਇਕ ਸਰਦਾਰ ਤੇ ਦੂਜਾ ਮੋਨਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਚਿਹਰੇ ਵੀ ਢਕੇ ਨਹੀਂ ਹੋਏ ਸਨ। ਮਾਮਲੇ ’ਚ ਪੀੜਤ ਵਲੋਂ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸੰਪਰਕ ਕਰਨ ’ਤੇ ਚੌਂਕੀ ਇੰਚਾਰਜ ਸੰਘੋਲ ਹਰਜੀਤ ਸਿੰਘ ਆਖਿਆ ਕਿ ਨੌਜਵਾਨਾਂ ਨੂੰ ਲੱਭਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ (ਸੇਵਾ-ਮੁਕਤ) ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ 5 ਨੂੰ ਅਗਲੀ ਖ਼ਬਰ ‘ ਸਾਈਬਰ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ, ਡਿਜੀਟਲ ਯੁੱਗ ਦੀਆਂ ਉੱਭਰਦੀਆਂ ਚੁਨੌਤੀਆਂ ’ਤੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।