02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ ਨੇ ਲੋਹ ਪੁਰਸ਼ ਵੱਲਭ ਭਾਈ ਪਟੇਲ ਤੇ ਵੰਦੇ ਮਾਤਰਮ ਗੀਤ ਦੀ 150ਵੀਂ ਵਰ੍ਹੇਗੰਢ ਮਨਾਈ

ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਗੁਰੂ ਨਾਨਕ ਭੈਰੋਂਪੁਰ, ਕੋਟਲਾ ਬਜਵਾੜਾ ਵਿਖੇ ਲੋਹ ਪੁਰਸ਼ ਸ੍ਰੀ ਵੱਲਭ ਭਾਈ ਪਟੇਲ ਅਤੇ ਵੰਦੇ ਮਾਤਰਮ ਗੀਤ ਦੀ 150ਵੀਂ ਵਰ੍ਹੇਗੰਢ ਭਾਰਤ ਮਾਤਾ ਦਾ ਝੰਡਾ ਝੁਲਾ ਕੇ ਮਨਾਈ ਗਈ।

ਅਜੀਤ ਡੈਸਕ 02-09-2026
ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਗੁਰੂ ਨਾਨਕ ਭੈਰੋਂਪੁਰ, ਕੋਟਲਾ ਬਜਵਾੜਾ ਵਿਖੇ ਲੋਹ ਪੁਰਸ਼ ਸ੍ਰੀ ਵੱਲਭ ਭਾਈ ਪਟੇਲ ਅਤੇ ਵੰਦੇ ਮਾਤਰਮ ਗੀਤ ਦੀ 150ਵੀਂ ਵਰ੍ਹੇਗੰਢ ਭਾਰਤ ਮਾਤਾ ਦਾ ਝੰਡਾ ਝੁਲਾ ਕੇ ਮਨਾਈ ਗਈ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਵੱਲਭ ਭਾਈ ਪਟੇਲ ਇਕ ਲੋਹ ਪੁਰਸ਼ ਦੇ ਤੌਰ ’ਤੇ ਉਨ੍ਹਾਂ ਨੇ ਭਾਰਤ ਦੇਸ਼ ਨੂੰ ਹਰ ਪੱਖੋਂ ਇਕੱਠਾ ਰੱਖਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਅਤੇ ਪੂਰੇ ਭਾਰਤ ਦੇਸ਼ ਵਿਚ ਰਿਆਸਤਾਂ ਨੂੰ ਖ਼ਤਮ ਕਰਕੇ ਭਾਰਤ ਨੂੰ ਇਕ ਮਜ਼ਬੂਤ ਦੇਸ਼ ਬਣਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੱਲਭ ਭਾਈ ਪਟੇਲ ਦੀ ਧਾਰਨਾ ’ਤੇ ਚਲਦੇ ਹੋਏ ਮਜ਼ਬੂਤ ਰਾਸ਼ਟਰ ਬਣਾਉਣ ਦੇ ਸੁਪਨੇ ਸਾਕਾਰ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਇਕ ਮਾਲਾ ਵਿਚ ਪਰੋ ਕੇ ਪੂਰੀ ਦੁਨੀਆ ਅੰਦਰ ਭਾਰਤ ਦੇ ਸਤਿਕਾਰ ਨੂੰ ਬੁਲੰਦੀਆਂ ’ਤੇ ਲੈ ਕੇ ਜਾ ਰਹੀ ਹੈ , ਉਨ੍ਹਾਂ ਕਿਹਾ ਕਿ ਸਾਨੂੰ ਵੱਲਭ ਭਾਈ ਪਟੇਲ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਅਤੇ ਸਾਨੂੰ ਵੰਦੇ ਮਾਤਰਮ ਗੀਤ ਨੂੰ ਆਪਣੇ ਜ਼ਹਿਨ ਵਿਚ ਉਤਾਰਨ ਦੀ ਲੋੜ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਜਸਪਾਲ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਪੰਚ ਵਿਜੇ ਕੁਮਾਰ, ਮੰਗਲ ਸਿੰਘ, ਬਲਕਾਰ ਸਿੰਘ, ਅਸ਼ੋਕ ਕੁਮਾਰ, ਹਰਦੀਪ ਚੰਦ, ਧਰਮਪਾਲ, ਜਗਦੀਸ਼ ਵਰਮਾ, ਨਰਿੰਦਰ ਗੌਤਮ, ਜਗਵੀਰ ਤਰਖੇੜੀ, ਪਿਆਰਾ ਸਿੰਘ, ਕਸ਼ਮੀਰਾ ਸਿੰਘ, ਸੋਮ ਪ੍ਰਕਾਸ਼, ਰਵੀ, ਰਾਮ ਲਾਲ, ਕਾਲਾ ਰਾਮ, ਤਰਨਜੀਤ ਸਿੰਘ, ਸੁਖਵੀਰ ਸਿੰਘ ਚੋਰਵਾਲਾ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖਮਾਣੋਂ ਕਲਾਂ ਵਿਖੇ 4 ਨੂੰ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਹਲਕਾ ਬਸੀ ਪਠਾਣਾਂ ਦੀ ਪੰਜਾਬ ਬਚਾਓ ਰੈਲੀ ਇਕੱਠ ਪੱਖੋਂ ਇਤਿਹਾਸ ਸਿਰਜੇਗੀ-ਗੁਰੂ, ਰਿਆ, ਮੁਕਾਰੋਂਪੁਰ, ਚਨਾਰਥਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।