ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਤੇ ਲੋੜੀਂਦਾ ਸਾਮਾਨ ਭੇਟ
ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਗਵਰਨਰ ਲਾਇਨ ਜੀ. ਐਸ ਭਾਟੀਆ ਅਤੇ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਖੋਸਲਾ ਅਤੇ ਲਾਇਨ ਰਾਜੀਵ ਬਿਗ ਦੇ ਦਿਸ਼ਾ ਨਿਰਦੇਸ਼ ਅਤੇ ਲਾਇਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਵਾਸਤੇ ਸਮੁੱਚਾ ਸਬਜ਼ੀ ਭਾਜੀ ਦਾ ਸਾਮਾਨ ਅਤੇ ਮਠਿਆਈ ਲਾਇਨ ਇੰਦਰਜੀਤ ਵੈਦ ਵਲੋਂ ਲਾਇਨ ਕਲੱਬ ਮੁਕੰਦਪੁਰ ਰਾਹੀਂ ਪਰਿਵਾਰ ਨੂੰ ਦਿੱਤੀ ਗਈ।
ਅਜੀਤ ਡੈਸਕ
27-11-2026