ਮਾਤਾ ਕੁਲਵੰਤ ਕੌਰ ਰਾਹੋਂ ਦਾ ਹੋਇਆ ਸਸਕਾਰ
ਉਸਮਾਨਪੁਰ, 26 ਨਵੰਬਰ (ਸੰਦੀਪ ਮਝੂਰ)-ਕਸਬਾ ਰਾਹੋਂ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਉਂਕਾਰ ਸਿੰਘ ਰਾਠੌਰ ਦੇ ਮਾਤਾ ਕੁਲਵੰਤ ਕੌਰ ਧਰਮਪਤਨੀ ਕੁਲਦੀਪ ਸਿੰਘ ਰਾਠੌਰ ਦੀ ਮ੍ਰਿਤਕ ਦੇਹ ਦਾ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪਿਛਲੇ ਦਿਨੀਂ ਬ੍ਰੇਨ ਅਟੈਕ ਆਇਆ ਸੀ ਅਤੇ ਉਹ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਸਨ।
ਅਜੀਤ ਡੈਸਕ
27-11-2026