05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

‘ ਆਪ’ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਕਰਨ ’ਤੇ ਹਾਈਕਮਾਨ ਦਾ ਕੀਤਾ ਧੰਨਵਾਦ

ਬਹਿਰਾਮ, 4 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਅਧਾਰ ’ਤੇ 2027 ’ਚ ਫਿਰ ਬਣੇਗੀ। ਇਹ ਸ਼ਬਦ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਬਾਜੀਗਰ ਅਤੇ ਟਪਰੀਵਾਸ ਵੈੱਲਫੇਅਰ ਬੋਰਡ ਮਰਦਾਨਾ ਰਾਮ ਬਹਿਰਾਮ ਨੇ ਆਖੇ।

ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਮਰਦਾਨਾ ਰਾਮ 05-11-2026
ਬਹਿਰਾਮ, 4 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਅਧਾਰ ’ਤੇ 2027 ’ਚ ਫਿਰ ਬਣੇਗੀ। ਇਹ ਸ਼ਬਦ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਬਾਜੀਗਰ ਅਤੇ ਟਪਰੀਵਾਸ ਵੈੱਲਫੇਅਰ ਬੋਰਡ ਮਰਦਾਨਾ ਰਾਮ ਬਹਿਰਾਮ ਨੇ ਆਖੇ। ਉਪਰੰਤ ਉਨ੍ਹਾਂ ਇਸ ਨਿਯੁਕਤੀ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਮੁਨੀਸ਼ ਸਸੋਦੀਆ ‘ਆਪ’ ਇੰਚਾਰਜ ਪੰਜਾਬ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਚੇਅਰਮੈਨ ਬਾਜੀਗਰ ਅਤੇ ਟਪਰੀਵਾਸ ਵੈੱਲਫੇਅਰ ਬੋਰਡ ਪੰਜਾਬ ਪ੍ਰਿਥੀ ਪਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਸ਼ਵਾਸ ਦੁਵਾਉਂਦਾ ਹਾਂ ਕਿ ਪਾਰਟੀ ਦੀ ਹੋਰ ਕਾਮਯਾਬੀ ਲਈ ਹਮੇਸ਼ਾ ਉਪਰਾਲਾ ਕਰਦਾ ਰਹਾਂਗਾ ਅਤੇ ਹੋਰ ਵਰਕਰਾਂ ਨੂੰ ਪਾਰਟੀ ਨਾਲ ਜੋੜਾਂਗਾ।
ਪਿਛਲੀ ਖ਼ਬਰ ਚੌ. ਤਰਲੋਚਨ ਸਿੰਘ ਸੂੰਢ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਭਲਕੇ-ਮਕਸੂਦਪੁਰ ਅਗਲੀ ਖ਼ਬਰ ਵਤਨ ਪਰਤੇ ਗਾਇਕ ਅਮਿਤ ਅਨਵਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।