05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗ੍ਰੀਨ ਦੀਵਾਲੀ ਮਨਾਈਏ ਵਾਤਾਵਰਣ ਨੂੰ ਬਚਾਈਏ-ਠੇਕੇਦਾਰ ਸੁਰਿੰਦਰ ਪਾਲ ਚੇਚੀ

ਟੱਪਰੀਆਂ ਖੁਰਦ , 4 ਨਵੰਬਰ (ਬੂਥਗੜ੍ਹੀਆ)-ਉੱਘੇ ਸਮਾਜ ਸੇਵੀ ਤੇ ਚੇਚੀ ਕੰਸਟਰਕਸ਼ਨ ਭੱਦੀ ਰੋਡ ਬਲਾਚੌਰ ਦੇ ਸਰਪ੍ਰਸਤ ਸਾਬਕਾ ਸਰਪੰਚ ਸੁਰਿੰਦਰਪਾਲ ਚੇਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਵਲੋਂ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਇਹ ਤਿਉਹਾਰ ਸਾਡੇ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਹੈ। ਜਿਸ ਕਰਕੇ ਸਾਡਾ ਸਾਰਿਆਂ ਦਾ ਇੱਕ ਫ਼ਰਜ਼ ਵੀ ਬਣਦਾ ਹੈ ਕਿ ਆਪਣੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਜੋ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਨਾ ਚਲਾਏ ਜਾਣ ਕਿਉਂਕਿ ਪਟਾਕੇ ਚਲਾਉਣ ਨਾਲ ਜੋ ਧੂੰਆਂ ਨਿਕਲਦਾ ਹੈ ਉਹ ਸਾਡੇ ਸਾਰਿਆਂ ਦੀ ਸਿਹਤ ਲਈ ਅਤੇ ਕੁਦਰਤੀ ਜੀਵ-ਜੰਤੂਆਂ ਲਈ ਲਈ ਹਾਨੀਕਾਰਕ ਹੁੰਦਾ ਹੈ ਜੋ ਖ਼ਾਸ ਕਰਕੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਬਹੁਤ ਮਾੜਾ ਹੁੰਦਾ ਹੈ।

ਅਜੀਤ ਡੈਸਕ 05-11-2026
ਟੱਪਰੀਆਂ ਖੁਰਦ , 4 ਨਵੰਬਰ (ਬੂਥਗੜ੍ਹੀਆ)-ਉੱਘੇ ਸਮਾਜ ਸੇਵੀ ਤੇ ਚੇਚੀ ਕੰਸਟਰਕਸ਼ਨ ਭੱਦੀ ਰੋਡ ਬਲਾਚੌਰ ਦੇ ਸਰਪ੍ਰਸਤ ਸਾਬਕਾ ਸਰਪੰਚ ਸੁਰਿੰਦਰਪਾਲ ਚੇਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਵਲੋਂ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਇਹ ਤਿਉਹਾਰ ਸਾਡੇ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਹੈ। ਜਿਸ ਕਰਕੇ ਸਾਡਾ ਸਾਰਿਆਂ ਦਾ ਇੱਕ ਫ਼ਰਜ਼ ਵੀ ਬਣਦਾ ਹੈ ਕਿ ਆਪਣੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਜੋ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਨਾ ਚਲਾਏ ਜਾਣ ਕਿਉਂਕਿ ਪਟਾਕੇ ਚਲਾਉਣ ਨਾਲ ਜੋ ਧੂੰਆਂ ਨਿਕਲਦਾ ਹੈ ਉਹ ਸਾਡੇ ਸਾਰਿਆਂ ਦੀ ਸਿਹਤ ਲਈ ਅਤੇ ਕੁਦਰਤੀ ਜੀਵ-ਜੰਤੂਆਂ ਲਈ ਲਈ ਹਾਨੀਕਾਰਕ ਹੁੰਦਾ ਹੈ ਜੋ ਖ਼ਾਸ ਕਰਕੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਬਹੁਤ ਮਾੜਾ ਹੁੰਦਾ ਹੈ। ਚੇਚੀ ਨੇ ਕਿਹਾ ਕਿ ਇਸ ਵਾਰ ਸਾਨੂੰ ਸਭ ਨੂੰ ਰਲ ਕੇ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।
ਪਿਛਲੀ ਖ਼ਬਰ ਸਾਇੰਸ ਡਰਾਮਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਸਰਕਾਰੀ ਸਕੂਲ ਸੂਰਾਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਚੌਧਰੀ ਰਣਵੀਰ ਚੇਚੀ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਵੱਡਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।