31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਇਲਾਕੇ ਵਿਚ ਤਾਰ ਚੋਰ ਗਰੋਹ ਸਰਗਰਮ ਇਕੋ ਰਾਤ ਵਿਚ ਡੇਢ ਦਰਜਨ ਤੋਂ ਵੱਧ ਮੋਟਰਾਂ ਦੀਆਂ ਤਾਰਾਂ ਚੋਰੀ

ਮੁਕੰਦਪੁਰ, 30 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਖੇਤਾਂ ਵਿਚ ਲੱਗੇ ਮੋਟਰ ਟਿਊਬਵੈੱਲ ਕੁਨੈਕਸ਼ਨ ਦੀਆਂ ਤਾਰਾਂ ਕੱਟਣ ਤੇ ਚੋਰੀ ਕਰਨ ਵਾਲਾ ਗਰੋਹ ਫਿਰ ਸਰਗਰਮ ਹੋ ਗਿਆ ਹੈ ਅਤੇ ਇੱਕੋ ਰਾਤ ਵਿਚ ਜਗਤਪੁਰ ਪਿੰਡ ਦੇ ਕਿਸਾਨਾਂ ਦੀਆਂ ਇਕ ਦਰਜਨ ਤੋਂ ਜ਼ਿਆਦਾ ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ। ਇਸ ਸੰਬੰਧੀ ਸਾਬਕਾ ਸਰਪੰਚ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਕਰਨੈਲ ਸਿੰਘ ਦਿਓਲ ਨੇ ਦੱਸਿਆ ਕਿ ਦੋ ਮਹੀਨਿਆਂ ਦੇ ਸਮੇਂ ਵਿਚ ਦੋ ਵਾਰ ਮੋਟਰਾਂ ਵਾਲੇ ਕਮਰਿਆਂ ਦੇ ਜਿੰਦੇ ਭੰਨ ਕੇ ਬਿਜਲੀ ਸਪਲਾਈ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ, ਜਿਸ ਨਾਲ ਕਿਸਾਨਾਂ ਨੂੰ ਜਿੱਥੇ ਆਰਥਿਕ ਤੌਰ ’ਤੇ ਨੁਕਸਾਨ ਹੁੰਦਾ ਉਥੇ ਨਾਲ ਹੀ ਕਣਕ ਦੀ ਬਿਜਾਈ ਕਰਨ ਲਈ ਰੌਣੀ ਕਰਨ ਲਈ ਵੀ ਨਵੀਆਂ ਤਾਰਾਂ ਪਾਉਣ ਦਾ ਤਰੱਦਦ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 31-10-2026
ਮੁਕੰਦਪੁਰ, 30 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਖੇਤਾਂ ਵਿਚ ਲੱਗੇ ਮੋਟਰ ਟਿਊਬਵੈੱਲ ਕੁਨੈਕਸ਼ਨ ਦੀਆਂ ਤਾਰਾਂ ਕੱਟਣ ਤੇ ਚੋਰੀ ਕਰਨ ਵਾਲਾ ਗਰੋਹ ਫਿਰ ਸਰਗਰਮ ਹੋ ਗਿਆ ਹੈ ਅਤੇ ਇੱਕੋ ਰਾਤ ਵਿਚ ਜਗਤਪੁਰ ਪਿੰਡ ਦੇ ਕਿਸਾਨਾਂ ਦੀਆਂ ਇਕ ਦਰਜਨ ਤੋਂ ਜ਼ਿਆਦਾ ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ। ਇਸ ਸੰਬੰਧੀ ਸਾਬਕਾ ਸਰਪੰਚ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਕਰਨੈਲ ਸਿੰਘ ਦਿਓਲ ਨੇ ਦੱਸਿਆ ਕਿ ਦੋ ਮਹੀਨਿਆਂ ਦੇ ਸਮੇਂ ਵਿਚ ਦੋ ਵਾਰ ਮੋਟਰਾਂ ਵਾਲੇ ਕਮਰਿਆਂ ਦੇ ਜਿੰਦੇ ਭੰਨ ਕੇ ਬਿਜਲੀ ਸਪਲਾਈ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ, ਜਿਸ ਨਾਲ ਕਿਸਾਨਾਂ ਨੂੰ ਜਿੱਥੇ ਆਰਥਿਕ ਤੌਰ ’ਤੇ ਨੁਕਸਾਨ ਹੁੰਦਾ ਉਥੇ ਨਾਲ ਹੀ ਕਣਕ ਦੀ ਬਿਜਾਈ ਕਰਨ ਲਈ ਰੌਣੀ ਕਰਨ ਲਈ ਵੀ ਨਵੀਆਂ ਤਾਰਾਂ ਪਾਉਣ ਦਾ ਤਰੱਦਦ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਕੱਟੀਆਂ ਹੋਈਆਂ ਤਾਰਾਂ ਚੋਰ ਕਿੱਥੇ ਜਾ ਕੇ ਵੇਚਦੇ ਹਨ ਇਸ ਬਾਰੇ ਤਫਤੀਸ਼ ਕੀਤੀ ਜਾਵੇ ਅਤੇ ਇਨ੍ਹਾਂ ਨਸ਼ੇੜੀਆਂ ਚੋਰਾਂ ਤੇ ਵੇਹਲੜਾਂ ਨੂੰ ਅਜਿਹੀਆਂ ਮਾੜੀਆਂ ਹਰਕਤਾਂ ਕਰਨ ਤੋਂ ਨੱਥ ਪਾਈ ਜਾਵੇ।
ਪਿਛਲੀ ਖ਼ਬਰ ਸਮਾਜ ਸੇਵੀ ਅੱਛਰਜੀਤ ਸਿੰਘ ਪਰਮਾਰ ਗੱਲਬਾਤ ਕਰਦੇ ਹੋਏ ਨਾਲ ਹੋਰ। ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵੀ ਤੇ ਧਾਰਮ... ਅਗਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਵਿਖੇ ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।