22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪ੍ਰੇਮ ਨਗਰ ਵਿਖੇ 35ਵੀਂ ਦੁਰਗਾ ਪੂਜਾ ਧੂਮ-ਧਾਮ ਨਾਲ ਸਮਾਪਤ

ਕਾਠਗੜ੍ਹ, 22 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪ੍ਰੇਮ ਨਗਰ ਵਿਖੇ ਦੁਰਗਾ ਪੂਜਾ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ। ਇਸ ਵਾਰ 35ਵੀਂ ਦੁਰਗਾ ਪੂਜਾ ਦਾ ਪ੍ਰਬੰਧ ਕੀਤਾ ਗਿਆ ਸੀ।

ਅਜੀਤ ਡੈਸਕ 23-10-2026
ਕਾਠਗੜ੍ਹ, 22 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਪ੍ਰੇਮ ਨਗਰ ਵਿਖੇ ਦੁਰਗਾ ਪੂਜਾ ਦਾ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ। ਇਸ ਵਾਰ 35ਵੀਂ ਦੁਰਗਾ ਪੂਜਾ ਦਾ ਪ੍ਰਬੰਧ ਕੀਤਾ ਗਿਆ ਸੀ। ਪੁਜਾਰੀਆਂ ਵਲੋਂ 9 ਦਿਨ ਤੱਕ ਮਾਤਾ ਰਾਣੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ। ਜਾਣਕਾਰੀ ਅਨੁਸਾਰ ਦਸਵੇਂ ਦਿਨ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ 11ਵੇਂ ਦਿਨ ਸ਼ਰਧਾਲੂਆਂ ਵਲੋਂ ਮਾਤਾ ਦੀ ਮੂਰਤੀ ਦਾ ਜਲ ਪ੍ਰਵਾਹ ਕਰਕੇ ਪੂਜਾ ਨੂੰ ਸੰਪੂਰਨ ਕੀਤਾ। ਇਸ ਪਾਵਨ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਉਨ੍ਹਾਂ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੁਰਗਾ ਪੂਜਾ ਕਮੇਟੀ ਦੇ ਪ੍ਰਧਾਨ ਸ਼ਿਵ ਨੰਦਨ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਸੇਵਾ ਨਿਭਾਈ। ਕਮੇਟੀ ਵਿਚ ਯੁਗਨੂੰ ਕੁਮਾਰ, ਸੋਨੂੰ ਕੁਮਾਰ, ਪ੍ਰੇਮ ਸ਼ੰਕਰ ਗੁਪਤਾ, ਗੁਲਾਬ ਸਿੰਘ ਰਾਣਾ, ਅਮੋਦ ਕੁਮਾਰ, ਹਰਵਿੰਦਰ ਸਿੰਘ ਪੰਚ, ਰਵੀ ਸ਼ੰਕਰ, ਸੰਜੀਵ ਕੁਮਾਰ, ਰਣਜੀਤ ਸਿੰਘ, ਮੁਕੇਸ਼ ਕੁਮਾਰ, ਰਾਮ ਬਿਆਸ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਬੰਗਾ ’ਚ ਲੋਕਤੰਤਰ ਸੰਬੰਧੀ ਰਾਜ ਪੱਧਰੀ ਕਨਵੈਨਸ਼ਨ 25 ਨੂੰ-ਡਾ. ਬਖਸ਼ੀਸ਼ ਸਿੰਘ ਅਗਲੀ ਖ਼ਬਰ ਸਰੀਰਕ ਤੇ ਬੌਧਿਕ ਵਿਕਾਸ ਲਈ ਆਇਓਡੀਨ ਲੂਣ ਦੀ ਵਰਤੋਂ ਜ਼ਰੂਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।