23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਨਜੀਤ ਕਾਟਨ ਪ੍ਰਾਈਵੇਟ ਲਿਮਟਿਡ ਮਹਾਂਰਾਸ਼ਟਰ ਭਾਮਲ ਖਵਾਸਾ ਤੇ ਨਵੀਕਰਨ ਫੈਕਟਰੀ ਕਪਾਹ ਦਾ ਹੋਇਆ ਸ਼ੁੱਭ ਆਰੰਭ-ਜੀ. ਐਮ. ਜੀਤਪੁਰ

ਟੱਪਰੀਆਂ ਖੁਰਦ, 22 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ, ਗੜ੍ਹਸ਼ੰਕਰ, ਰੂਪਨਗਰ ਆਦਿ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਾਲੀ ਮਨਜੀਤ ਕਾਂਟਨ ਪ੍ਰਾਈਵੇਟ ਲਿਮਟਿਡ ਭਾਮਲ ਖਵਾਸਾ ਦੇ ਨਵੀਨਕਰਨ ਤੇ ਫੈਕਟਰੀ ਐਡ ਕਪਾਹ ਦੇ ਸ਼ੁੱਭ ਆਰੰਭ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦੇ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਮ. ਸੀ.

ਮਨਜੀਤ ਕਾਂਟਨ ਪ੍ਰਾਈਵੇਟ ਲਿਮਿਟਡ ਵਲੋਂ ਕਰਵਾਏ ਸ਼ੁੱਭ ਆਰੰਭ ਸਮਾਗਮ ਦੇ ਮੌਕੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਜਨਰਲ ਮੈਨੇਜਰ ਬਾਬੂ ਗੁਰਨਾਮ ਦਾਸ ਜੀਤਪੁਰ। ਤਸਵੀਰ : ਬੂਥਗੜ੍ਹੀਆ 23-10-2026
ਟੱਪਰੀਆਂ ਖੁਰਦ, 22 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ, ਗੜ੍ਹਸ਼ੰਕਰ, ਰੂਪਨਗਰ ਆਦਿ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਾਲੀ ਮਨਜੀਤ ਕਾਂਟਨ ਪ੍ਰਾਈਵੇਟ ਲਿਮਟਿਡ ਭਾਮਲ ਖਵਾਸਾ ਦੇ ਨਵੀਨਕਰਨ ਤੇ ਫੈਕਟਰੀ ਐਡ ਕਪਾਹ ਦੇ ਸ਼ੁੱਭ ਆਰੰਭ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦੇ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਮ. ਸੀ. ਪੀ. ਐਲ ਗਰੁੱਪ ਦੇ ਐਮ. ਡੀ. ਭੁਪਿੰਦਰ ਸਿੰਘ ਰਾਜਪਾਲ, ਨਿਰਮਲਾ ਭੂਰਿਆਂ ਕੈਬਨਿਟ ਮੰਤਰੀ, ਪ੍ਰਦੇਸ਼ ਮੰਤਰੀ ਸੰਗੀਤਾ ਸੋਨੀ ਨੇ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਕਿ ਮਨਜੀਤ ਕਾਂਟਨ ਪ੍ਰਾਈਵੇਟ ਲਿਮਿਟਡ ਦਾ ਮਹਾਂਰਾਸ਼ਟਰ ਵਿਚ ਇਕ ਵੱਡਾ ਨਾਂਅ ਹੈ, ਜਿਨ੍ਹਾਂ ਨੇ ਮਹਾਂਰਾਸ਼ਟਰ ਹੀ ਨਹੀਂ ਸਗੋ ਪੰਜਾਬ ਸੂਬੇ ਦੇ ਵੱਖ-ਵੱਖ ਖੇਤਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਇਆ ਹੈ। ਐਮ. ਡੀ. ਭੁਪਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਮਹਾਂਰਾਂਸਟਰ ’ਚ ਕਪਾਹ ਦੇ ਨਾਲ ਨਾਲ ਧਾਗਾ ਮਿੱਲ ਦੀ ਵੀ ਜਲਦ ਸ਼ੁਰੂਆਤ ਕੀਤੀ ਜਾ ਰਹੀ, ਜੋ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਸ਼ੁਰੂ ਕੀਤੀ ਜਾਵੇਗੀ। ਜਿਸ ਦੇ ਨਾਲ ਲੱਖਾਂ ਲੋਕਾਂ ਨੂੰ ਵਧੀਆ ਰੋਜਗਾਰ ਮਿਲੇਗਾ। ਆਗੂਆਂ ਨੇ ਕਿਹਾ ਮਨਜੀਤ ਕਾਂਟਨ ਪ੍ਰਾਈਵੇਟ ਲਿਮਿਟਡ ਦੇ ਜਰਨਲ ਮੈਨੇਜਰ ਬਾਬੂ ਗੁਰਨਾਮ ਦਾਸ ਜੀਤਪੁਰ ਦੇ ਸਦਕਾ ਲੱਖਾ ਹੀ ਬੇਰੁਜ਼ਗਾਰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਬੂ ਗੁਰਨਾਮ ਦਾਸ ਨੇ ਹਮੇਸ਼ਾ ਹੀ ਆਪਣੇ ਪੰਜਾਬ ਸੂਬੇ ਦੇ ਬੇਰੁਜ਼ਗਾਰ ਲੋਕਾਂ ਦੀ ਬਾਂਹ ਫੜੀ ਹੈ। ਉਨ੍ਹਾਂ ਨੇ ਕਿਹਾ ਬਾਬੂ ਗੁਰਨਾਮ ਨੇ ਮਹਾਂਰਾਸ਼ਟਰ, ਆਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼ ਆਦਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੀ ਪਹਿਚਾਣ ਨੂੰ ਕਾਂਟਨ ਲਿਮਿਟਡ ਵਿਚ ਬਣਾਈ ਹੋਈ ਹੈ। ਇਸ ਮੌਕੇ ਕੱਲ ਸਿੰਘ ਭਾਬਰ, ਭਾਜਪਾ ਜ਼ਿਲ੍ਹਾ ਪ੍ਰਧਾਨ ਹੇਮੰਤ, ਪ੍ਰਕਾਸ਼ ਪਰਮਾਰ ਯੂਵਾ ਮੋਰਚਾ ਜ਼ਿਲ੍ਹਾ ਪ੍ਰਧਾਨ, ਅਕਾਸ਼ ਚੌਹਾਨ ਆਰ. ਐਸ. ਐਸ. ਖੰਡ ਦੇ ਪ੍ਰਮੁੱਖ ਤੇ ਐਸ. ਡੀ. ਐਮ. ਭਾਸਕਰ ਗਚਲੇ ਆਦਿ ਵਪਾਰੀ ਤੇ ਕਿਸਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਂਝਪਨ ਦੇ ਰੋਗਾਂ ਦੀ ਜਾਂਚ ਦਾ 122 ਮਰੀਜ਼ਾਂ ਲਿਆ ਲਾਭ ਅਗਲੀ ਖ਼ਬਰ ਦੇਨੋਵਾਲ ਕਲਾਂ ਵਿਖੇ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।