19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਕਸੂਦਪੁਰ- ਸੂੰਢ ਮੰਡੀ ’ਚ ਵੱਖ-ਵੱਖ ਏਜੰਸੀਆਂ ਵਲੋਂ 22872 ਕੁਇੰਟਲ ਝੋਨੇ ਦੀ ਖਰੀਦ-ਜਗਜੀਤ ਸਿੰਘ ਬਲਾਕੀਪੁਰ

ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਕਿਸਾਨ ਤੇ ਸੀਨੀਅਰ ‘ਆਪ’ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਦੱਸਿਆ ਕਿ ਵੇਅਰਹਾਊਸ ਵਲੋਂ 7424 ਕੁਇੰਟਲ ਤੇ ਪਨਸਪ ਵਲੋਂ 15 ਅਕਤੂਬਰ ਤੱਕ 5448 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਵੀ ਜਾ ਚੁੱਕੀ ਹੈ।

ਅਜੀਤ ਡੈਸਕ 19-10-2026
ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਕਿਸਾਨ ਤੇ ਸੀਨੀਅਰ ‘ਆਪ’ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਦੱਸਿਆ ਕਿ ਵੇਅਰਹਾਊਸ ਵਲੋਂ 7424 ਕੁਇੰਟਲ ਤੇ ਪਨਸਪ ਵਲੋਂ 15 ਅਕਤੂਬਰ ਤੱਕ 5448 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਵੀ ਜਾ ਚੁੱਕੀ ਹੈ। ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਤੇ ਹਰਕੰਵਲਪ੍ਰੀਤ ਸਿੰਘ ਹੰਝਰਾਹ ਨੇ ਦੱਸਿਆ ਕਿ ਕਿਸਾਨ ਆਪਣਾ ਝੋਨਾ ਵੇਚ ਕੇ ਖੁਸ਼ੀ-ਖੁਸ਼ੀ ਘਰ ਨੂੰ ਜਾ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਮੰਡੀ ਵਿਚ ਜਿਣਸ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਮੰਡੀ ’ਚ ਝੋਨੇ ਦੀਆਂ ਬੋਰੀਆਂ ਦੀ ਚੁਕਾਈ ਦਾ ਕੰਮ ਜੋ ਚੱਲ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋ ਜਾਵੇਗਾ ਤਾਂ ਜੋ ਕਿਸੇ ਵੀ ਕਿਸਾਨ ਜਾਂ ਮੰਡੀ ਦੇ ਮਜ਼ਦੂਰ ਵਰਗ ਨੂੰ ਝੋਨਾ ਲਿਆਉਣ ਤੇ ਲਾਹੁਣ ਸਮੇਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਹੀ ਮੰਡੀ ’ਚ ਸੁਕਾ ਕੇ ਲਿਆਉਣ। ਇਸ ਮੌਕੇ ਫੋਰਮੈਨ ਰਾਮ ਪਾਲ, ਅਸ਼ਵਲੀ ਸੂੰਢ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿੱਲਾ ਰਾਣੇਵਾਲ ਦੇ ਲਿਖੇ ਗੀਤ ‘ਹਰ ਜਨਮ ’ਚ ਪੁੱਤ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਐਨ. ਆਰ. ਆਈ. ਵਲੋਂ ਸਕੂਲ ਨੂੰ ਇਨਵਰਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।