20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਸਨਮਾਨ ਸਮਾਗਮ

ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਮਾਨਸਾ ਵਿਖੇ ਕੁਸ਼ਤੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਦਾ 7ਵੀਂ ਜਮਾਤ ਦਾ ਵਿਦਿਆਰਥੀ ਰਣਵੀਰ ਸਪੁੱਤਰ ਵਿਕਰਮ ਪਿੰਡ ਗਦਾਣੀ ਕੁਸ਼ਤੀ ਵਰਗ ਭਾਰ ਅੰਡਰ 35 ਕਿੱਲੋਗ੍ਰਾਮ ਵਿਚ ਪੰਜਾਬ ਭਰ ’ਚੋਂ ਤੀਸਰੇ ਸਥਾਨ ’ਤੇ ਰਿਹਾ ਅਤੇ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਪਿੰਡ ਵਾਸੀਆਂ ਸਕੂਲ ਸਮੂਹ ਸਟਾਫ ਤੇ ਪੂਰੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਪੰਜਾਬ ਭਰ ਵਿਚ ਰੌਸ਼ਨ ਕਰਨ ਵਿਚ ਸਫਲ ਰਿਹਾ। ਇਸ ਲਈ ਇਸ ਵਿਦਿਆਰਥੀ ਨੂੰ ਸਰਕਾਰੀ ਹਾਈ ਸਕੂਲ ਵਿਚ ਝੰਡੇਰ ਕਲਾ ਵਿਚ ਸਮੂਹ ਸਟਾਫ ਵਲੋਂ ਟਰਾਫੀ, ਕਾਪੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਮਾਨਸਾ ਵਿਖੇ ਕੁਸ਼ਤੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਦਾ 7ਵੀਂ ਜਮਾਤ ਦਾ ਵਿਦਿਆਰਥੀ ਰਣਵੀਰ ਸਪੁੱਤਰ ਵਿਕਰਮ ਪਿੰਡ ਗਦਾਣੀ ਕੁਸ਼ਤੀ ਵਰਗ ਭਾਰ ਅੰਡਰ 35 ਕਿੱਲੋਗ੍ਰਾਮ ਵਿਚ ਪੰਜਾਬ ਭਰ ’ਚੋਂ ਤੀਸਰੇ ਸਥਾਨ ’ਤੇ ਰਿਹਾ ਅਤੇ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਪਿੰਡ ਵਾਸੀਆਂ ਸਕੂਲ ਸਮੂਹ ਸਟਾਫ ਤੇ ਪੂਰੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਪੰਜਾਬ ਭਰ ਵਿਚ ਰੌਸ਼ਨ ਕਰਨ ਵਿਚ ਸਫਲ ਰਿਹਾ। ਇਸ ਲਈ ਇਸ ਵਿਦਿਆਰਥੀ ਨੂੰ ਸਰਕਾਰੀ ਹਾਈ ਸਕੂਲ ਵਿਚ ਝੰਡੇਰ ਕਲਾ ਵਿਚ ਸਮੂਹ ਸਟਾਫ ਵਲੋਂ ਟਰਾਫੀ, ਕਾਪੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਹੋਰ ਸੱਜਣਾਂ ਵਲੋਂ ਵੀ ਨਕਦ ਇਨਾਮ ਦੇ ਕੇ ਰਣਵੀਰ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਨੀਲਮ ਰਾਣੀ, ਸਾਇੰਸ ਮਾਸਟਰ ਚੰਦਰਸ਼ੇਖਰ ਵਰਮਾ, ਸਾਇੰਸ ਮਾਸਟਰ ਨਰੇਸ਼ ਕੁਮਾਰ ਭਰੀਗੂ, ਮੈਥ ਮਾਸਟਰ ਗੁਰਮੁਖ ਸਿੰਘ, ਕੰਪਿਊਟਰ ਅਧਿਆਪਕ ਸੰਦੀਪ ਸਿੰਘ, ਸ਼ਮਸ਼ੇਰ ਸਿੰਘ, ਮੈਡਮ ਮਨਜਿੰਦਰ ਕੌਰ, ਮੈਡਮ ਕਾਜਲ, ਸਰਪੰਚ ਪਿੰਡ ਝੰਡੇਰ ਕਲਾਂ ਸੁਰਿੰਦਰ ਝੰਡੇਰ, ਸਾਬਕਾ ਸਰਪੰਚ ਪਿੰਡ ਝੰਡੇਰ ਖੁਰਦ ਮਨਪ੍ਰੀਤ ਕੌਰ, ਸਰਪੰਚ ਪਿੰਡ ਗਦਾਣੀ ਦਰਸ਼ਨ ਕੌਰ, ਕੁਲਵੀਰ ਸਿੰਘ, ਹਰਜਿੰਦਰ ਸਿੰਘ, ਲੇਖਰਾਜ ਗਦਾਣੀ, ਪ੍ਰਕਾਸ਼ ਬਿਕਰਮ, ਸੁਖਵਿੰਦਰ ਸਿੰਘ, ਆਤਮਾ ਸਿੰਘ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਐਮੀਨੈਂਸ ਸਕੂਲ ਬੰਗਾ ’ਚ ਹੋਈ ਮਾਨਸਿਕ ਸਿਹਤ ਵਿਸ਼ੇ ’ਤੇ ਵਿਚਾਰ ਚਰਚਾ ਅਗਲੀ ਖ਼ਬਰ ਕੁਲਥਮ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।