19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਲੋਕਾਂ ਦੀ ਭਲਾਈ ਲਈ ਕੀਤੀ ਪ੍ਰਾਰਥਨਾ

ਬੰਗਾ, 18 ਅਕਤੂਬਰ (ਧਰਮਵੀਰ ਪਾਲ)-ਸਮੂਹ ਮਸੀਹੀ ਭਾਈਚਾਰਾ ਬੰਗਾ ਵਲੋਂ ਸਥਾਨਕ ਅਨਮੋਲ ਪੈਲੇਸ ਦੇ ਮੈਦਾਨ ਵਿਚ ਮਸੀਹੀ ਸਤਸੰਗ ਬਹੁਤ ਹੀ ਸ਼ਰਧਾ ਨਾਲ ਕਰਵਾਇਆ। ਇਸ ਮਸੀਹੀ ਸਤਸੰਗ ਵਿਚ ਪਾਸਟਰ ਅਰਚਨਾ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਬੰਗਾ ਵਿਖੇ ਕਰਵਾਏ ਸਮਾਗਮ ਦੀ ਤਸਵੀਰ। 19-10-2026
ਬੰਗਾ, 18 ਅਕਤੂਬਰ (ਧਰਮਵੀਰ ਪਾਲ)-ਸਮੂਹ ਮਸੀਹੀ ਭਾਈਚਾਰਾ ਬੰਗਾ ਵਲੋਂ ਸਥਾਨਕ ਅਨਮੋਲ ਪੈਲੇਸ ਦੇ ਮੈਦਾਨ ਵਿਚ ਮਸੀਹੀ ਸਤਸੰਗ ਬਹੁਤ ਹੀ ਸ਼ਰਧਾ ਨਾਲ ਕਰਵਾਇਆ। ਇਸ ਮਸੀਹੀ ਸਤਸੰਗ ਵਿਚ ਪਾਸਟਰ ਅਰਚਨਾ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਬੰਗਾ ਦੀਆਂ ਮਸੀਹੀ ਸੰਗਤਾਂ ਨੇ ਉਨ੍ਹਾਂ ਦਾ ਬੰਗਾ ਵਿਖੇ ਪਹੁੰਚਣ ’ਤੇ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਪਾਸਟਰ ਅਰਚਨਾ ਸੰਧੂ ਨੇ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਪਿਆਰ ਦਾ ਸੰਦੇਸ਼ ਦਿੱਤਾ। ਪਾਸਟਰ ਅਰਚਨਾ ਸੰਧੂ ਨੇ ਪ੍ਰਭੂ ਦਾ ਸੰਦੇਸ਼ ਦਿੰਦਿਆਂ ਲੋਕਾਂ ਨੂੰ ਨਸ਼ਿਆਂ, ਲੜਾਈ-ਝਗੜਿਆਂ ਅਤੇ ਪਾਪ ਦੇ ਰਾਹ ਤੋਂ ਮਨ ਫੇਰ ਕੇ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਅਨੁਸਾਰ ਆਤਮਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪਿਆਰ, ਸ਼ਾਂਤੀ, ਏਕਤਾ ਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਭਲਾਈ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਇਸ ਦੇ ਨਾਲ ਹੀ ਦੁਖੀ ਲੋਕਾਂ, ਬਿਮਾਰਾਂ ਅਤੇ ਲੋੜਵੰਦਾਂ ਲਈ ਵੀ ਪ੍ਰਾਰਥਨਾ ਕੀਤੀ ਗਈ ਅਤੇ ਪ੍ਰਭੂ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਮੀਨਾ ਕੁਮਾਰੀ, ਰਾਜ ਕੁਮਾਰੀ, ਮੀਨੂੰ ਅਰੋੜਾ, ਹਿੰਮਤ ਤੇਜਪਾਲ, ਜਸਵਿੰਦਰ ਸਿੰਘ ਮਾਨ, ਮਨਜੀਤ ਸਿੰਘ ਬੱਬਲ, ਲਵਲੀਨ ਸੁੰਡਾ, ਅਮਰੀਕ ਸਿੰਘ ਸੋਨੀ ਸਾਰੇ ਕੌਂਸਲਰ, ਸਾਗਰ ਅਰੋੜਾ, ਡਾ. ਨਵਕਾਂਤ ਭਰੋਮਜਾਰਾ ਜ਼ਿਲ੍ਹਾ ਜਨਰਲ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ, ਨੰਬਰਦਾਰ ਖੁਸ਼ਵਿੰਦਰ ਸਿੰਘ ਮਾਨ, ਦੀਪਕ ਘਈ, ਨਰਿੰਦਰ ਰੱਤੂ ਆਦਿ ਵੀ ਹਾਜ਼ਰ ਸਨ। ਸਭਨਾਂ ਆਈਆਂ ਸ਼ਖ਼ਸੀਅਤਾਂ ਦਾ ਚਰਚ ਆਫ ਸਾਲਵੇਸ਼ਨ ਹੀਲਿੰਗ ਐਂਡ ਪਰੋਫੈਸੀ ਵੈਲਫੇਅਰ ਸੁਸਾਇਟੀ ਔੜ ਵਲੋਂ ਯਾਦਗਾਰੀ ਚਿੰਨ੍ਹ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ ਅਗਲੀ ਖ਼ਬਰ ਮਿਲਾਵਟੀ ਦੁੱਧ ਤੋਂ ਤਿਆਰ ਕੀਤੀ ਮਠਿਆਈ ਲੋਕਾਂ ਦੀ ਸਿਹਤ ਨਾਲ ਖਿਲਵਾੜ-ਪਠਲਾਵਾ ਸੰਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।