18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 111 ਪਰਿਵਾਰਾਂ ਨੂੰ ਹਲਕਾ ਇੰਚਾਰਜ ਰੌਬੀ ਕੰਗ ਨੇ ਰਜਿਸਟਰੀ ਪ੍ਰਮਾਣ ਪੱਤਰ ਵੰਡੇ

ਉਸਮਾਨਪੁਰ, 17 ਅਕਤੂਬਰ (ਸੰਦੀਪ ਮਝੂਰ)-ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਧੈਂਗੜਪੁਰ ਵਿਖੇ ਇਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਇੰਚਾਰਜ ਜਸਪ੍ਰੀਤ ਸਿੰਘ (ਰੌਬੀ ਕੰਗ) ਨੇ ਲਾਲ ਲਕੀਰ ਅਧੀਨ ਆਉਂਦੇ ਕੁਲ 111 ਘਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਿਰਫ਼ ਇਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਹੱਕ ਅਤੇ ਮਾਣ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਅਜੀਤ ਡੈਸਕ 18-10-2026
ਉਸਮਾਨਪੁਰ, 17 ਅਕਤੂਬਰ (ਸੰਦੀਪ ਮਝੂਰ)-ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਧੈਂਗੜਪੁਰ ਵਿਖੇ ਇਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਇੰਚਾਰਜ ਜਸਪ੍ਰੀਤ ਸਿੰਘ (ਰੌਬੀ ਕੰਗ) ਨੇ ਲਾਲ ਲਕੀਰ ਅਧੀਨ ਆਉਂਦੇ ਕੁਲ 111 ਘਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਿਰਫ਼ ਇਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਹੱਕ ਅਤੇ ਮਾਣ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲਾਲ ਲਕੀਰ ਦੇ ਅਧੀਨ ਰਹਿਣ ਵਾਲੇ ਪਰਿਵਾਰਾਂ ਨੂੰ ਆਪਣੇ ਘਰਾਂ ਦੇ ਮਾਲਕੀ ਹੱਕ ਮਿਲਣ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 111 ਪਰਿਵਾਰਾਂ ਨੂੰ ਪ੍ਰਾਪਤ ਇਹ ਸਰਟੀਫਿਕੇਟ ਉਨ੍ਹਾਂ ਲਈ ਸਿਰਫ਼ ਇਕ ਕਾਗਜ਼ੀ ਦਸਤਾਵੇਜ਼ ਨਹੀਂ ਹਨ, ਸਗੋਂ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਦਾ ਪ੍ਰਤੀਕ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਲੱਕੀ ਲੱਦੜ, ਸੀਨੀਅਰ ਆਗੂ ਜਸਵੀਰ ਟਾਂਕ, ਹਲਕਾ ਮੀਡੀਆ ਕੋਆਰਡੀਨੇਟਰ ਵਿਸ਼ਾਲ ਖੋਸਲਾ, ਸਾਬਕਾ ਸਰਪੰਚ ਦਲਬੀਰ ਸਿੰਘ, ਕੰਮਲ ਦੇਵ, ਮੋਹਨ ਲਾਲ, ਜਗੀਰ ਕੌਰ, ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ, ਪੰਚਾਇਤ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਕਰਵਾਇਆ ਮਾਣ ਸਨਮਾਨ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਡਾ. ਅਜੇ ਬਸਰਾ ਗੱਲਬਾਤ ਸਮੇਂ ਨਾਲ ਐਨ. ਸੀ. ਸੀ. ਕੈਡਿਟ ਤੇ ਹੋਰ ਅਧਿਕਾਰੀ। ਜ਼ਿਲ੍ਹਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।