ਸੰਯੁਕਤ ਕਿਸਾਨ ਮੋਰਚਾ ਤੇ ਗੰਨਾ ਮਿੱਲ ਵਰਕਰਾਂ ਦੀ ਮੀਟਿੰਗ
ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੰਨਾ ਮਿੱਲ ਨਵਾਂਸ਼ਹਿਰ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਜੋ ਰੇੜਕਾ ਹੈ, ਉਸ ਨੂੰ ਨਿਬੇੜਿਆ ਜਾਵੇ ਤਾਂ ਕਿ ਗੰਨਾ ਮਿੱਲ ਸਮੇਂ ਸਿਰ ਕਿਸਾਨਾ ਦਾ ਗੰਨਾ ਪੀੜਨ ਦਾ ਕੰਮ ਸ਼ੁਰੂ ਕਰੇ। ਬੜੇ ਖੇਦ ਦੀ ਗਲ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਦਾ ਪ੍ਰਸਾਸ਼ਨ ਇਸ ਜ਼ਿਲ੍ਹੇ ਦੀ ਲੋਕਾਂ ਦੀ ਜਿੰਦ-ਜਾਨ ਸਹਿਕਾਰੀ ਗੰਨਾ ਮਿੱਲ ਨਵਾਂਸ਼ਹਿਰ ਨੂੰ ਚਲਾਉਣ ‘ਚ ਅੜਿੱਕੇ ਡਾਹ ਰਹੇ ਹਨ।
ਨ
ਨਵਾਂਸ਼ਹਿਰ ਵਿਖੇ ਸੰਯੁਕਤ ਕਿਸਾਨ ਮੋਰਚਾ ਤੇ ਗੰਨਾ ਮਿੱਲ ਵਰਕਰਾਂ ਦੀ ਹੋਈ ਮੀਟਿੰਗ ਉਪਰੰਤ ਹਾਜ਼ਰ ਹੋਏ ਆਗੂ।
15-10-2026
ਨਵਾਂਸ਼ਹਿਰ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੰਨਾ ਮਿੱਲ ਨਵਾਂਸ਼ਹਿਰ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਜੋ ਰੇੜਕਾ ਹੈ, ਉਸ ਨੂੰ ਨਿਬੇੜਿਆ ਜਾਵੇ ਤਾਂ ਕਿ ਗੰਨਾ ਮਿੱਲ ਸਮੇਂ ਸਿਰ ਕਿਸਾਨਾ ਦਾ ਗੰਨਾ ਪੀੜਨ ਦਾ ਕੰਮ ਸ਼ੁਰੂ ਕਰੇ। ਬੜੇ ਖੇਦ ਦੀ ਗਲ ਹੈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਦਾ ਪ੍ਰਸਾਸ਼ਨ ਇਸ ਜ਼ਿਲ੍ਹੇ ਦੀ ਲੋਕਾਂ ਦੀ ਜਿੰਦ-ਜਾਨ ਸਹਿਕਾਰੀ ਗੰਨਾ ਮਿੱਲ ਨਵਾਂਸ਼ਹਿਰ ਨੂੰ ਚਲਾਉਣ ‘ਚ ਅੜਿੱਕੇ ਡਾਹ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਅਤੇ ਸ਼ੂਗਰ ਮਿੱਲ ਨਵਾਂਸ਼ਹਿਰ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ ਨਵਾਂਸ਼ਹਿਰ, ਮਿੱਲ ਮੈਨੇਜਮੈਂਟ ਅਤੇ ਪੀ.ਐਸ.ਪੀ.ਸੀ.ਐਲ ਦੇ ਉੱਚ ਅਧਿਕਾਰੀਆਂ ਨੂੰ 27 ਅਕਤੂਬਰ ਤੱਕ ਗੰਨਾ ਮਿੱਲ ਨੂੰ ਬਿਜਲੀ ਦਾ ਕੁਨੈਕਸ਼ਨ ਚਾਲੂ ਕਰਨ ਲਈ ਅਲਟੀਮੇਟਮ ਦਿੱਤਾ ਜਾਂਦਾ ਹੈ, ਕਿ ਇਸ ਸਮੇਂ ਦੌਰਾਨ ਇਸਦਾ ਹੱਲ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਅਤੇ ਮਿੱਲ ਵਰਕਰਾਂ ਵਲੋਂ ਸੰਯੁਕਤ ਰੂਪ ‘ਚ ਫੈਸਲਾ ਕੀਤਾ ਗਿਆ ਕਿ ਉਪਰੋਕਤ ਮਸਲੇ ਨੂੰ ਰਹਿੰਦਾ ਸਮਾਂ ਹੱਲ ਨਾ ਕੀਤਾ ਗਿਆ ਤਾਂ 28 ਅਕਤੂਬਰ ਨੂੰ ਮਹਾਲੋਂ ਟੀ-ਪੁਆਇੰਟ ‘ਤੇ ਮਸਲੇ ਦੇ ਹੱਲ ਹੋਣ ਤੱਕ ਜਾਮ ਲਾਇਆ ਜਾਵੇਗਾ। ਲੋਕਾਂ ਨੂੰ ਅਸੁਵਿਧਾ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ, ਮਿੱਲ ਮੈਨੇਜਮੈਂਟ ਅਤੇ ਬਿਜਲੀ ਮਹਿਕਮਾ ਨਵਾਂਸ਼ਹਿਰ ਜਿੰਮੇਵਾਰ ਹੋਵੇਗਾ। ਜਾਮ ਦੀਆਂ ਤਿਆਰੀਆਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 22 ਅਕਤੂਬਰ ਨੂੰ ਮਿੱਲ ਦੇ ਵਿੱਚ ਮੀਟਿੰਗ ਕਰਕੇ ਤਿਆਰੀਆ ਦਾ ਜਾਇਜ਼ਾ ਲਿਆ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਚਰਨਜੀਤ ਸਿੰਘ ਦੌਲਤਪੁਰ, ਰਾਵਲ ਸਿੰਘ, ਹਰਪ੍ਰਭ ਸਿੰਘ ਮਹਿਲ, ਸਤਨਾਮ ਸਿੰਘ ਸੁੱਜੋ, ਸੁਖਦੀਪ ਸਿੰਘ, ਕੁਲਦੀਪ ਸਿੰਘ ਦਿਆਲਾ, ਤਰਸੇਮ ਸਿੰਘ ਬੈਂਸ, ਹਰਵਿੰਦਰ ਸਿੰਘ ਚਾਹਲ, ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ, ਗੁਰਦੇਵ ਸਿੰਘ ਚੌਹੜ, ਮਿੱਲ ਵਰਕਰਾ ਵਲੋਂ ਬਲਜੀਤ ਸਿੰਘ, ਹਰਦੀਪ ਸਿੰਘ, ਰੂਪ ਸ਼ਰਮਾ, ਰੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।