ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਸਿੱਖੀ ਦਾ ਰੂਪ ਧਾਰਨ ਕਰਨ-ਜਥੇ. ਇਕਬਾਲ ਸਿੰਘ
ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਸਵ: ਢਾਡੀ ਅਜੀਤ ਸਿੰਘ ਅਜੀਤ ਤੇ ਗੁਰਸਿੱਖੀ ਨੂੰ ਸਦਾ ਹੀ ਲੜ ਲਾਉਣ ਵਾਲੀ ਢਾਡੀ ਅਜੀਤ ਸਿੰਘ ਅਜੀਤ ਦੀ ਧਰਮ ਪਤਨੀ ਸਵ: ਲਛਮਣ ਕੌਰ ਦੇ ਹੋਣਹਾਰ ਸਪੁੱਤਰ ਤੇ ਪੰਜਾਬ ਪੁਲਿਸ ’ਚੋਂ ਸੇਵਾ ਮੁਕਤ ਹੋਏ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਸੰਧਵਾਂ ਤੇ ਜਥੇਦਾਰਨੀ ਸੁਖਵਿੰਦਰ ਕੌਰ ਵਾਸੀ ਸੰਧਵਾਂ ਨੇ ਸਿੱਖੀ ਸਰੂਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਵਾਲੇ ਸਿੱਖ ਕੌਮ ਦੇ ਦੁਸ਼ਮਣਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਆਪਣੀ ਮੋਟੀ ਕਮਾਈ ਦੇ ਲਾਲਚ ਨਾਲ ਸਿੱਖੀ ਤੋਂ ਅਣਜਾਣ ਲੋਕਾਂ ਨੂੰ ਨਸ਼ਿਆਂ ਦੇ ਚਾਟੇ ਤਾਂ ਜ਼ਰੂਰ ਲਾ ਸਕਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵੀ ਅਜਿਹੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਹਮੇਸ਼ਾ ਹੀ ਮਾੜਾ ਹੋਇਆ।
ਅਜੀਤ ਡੈਸਕ
06-10-2026