30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀ ਮਾਰ ਕੇ ਭੱਜੇ

ਬੰਗਾ, 29 ਸਤੰਬਰ (ਧਰਮਵੀਰ ਪਾਲ)-ਬੰਗਾ ਮੁਕੰਦਪੁਰ ਰੋਡ ’ਤੇ ਪੂਨੀਆ ਪਿੰਡ ਦੇ ਟੀ-ਪੁਆਇੰਟ ਨੇੜੇ ਸੀਮਿੰਟ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਖਾਨਖਾਨਾ ਪਿੰਡ ਦੇ ਰਹਿਣ ਵਾਲੇ ਬਲਬੀਰ ਸਿੰਘ ਪੁੱਤਰ ਸਰਬਜੀਤ ਸਿੰਘ, ਜੋ ਟੀ-ਪੁਆਇੰਟ ਨੇੜੇ ਸੀਮਿੰਟ ਦੀ ਦੁਕਾਨ ’ਤੇ ਕੰਮ ਕਰਦਾ ਹੈ, ਦੁਕਾਨ ਦੇ ਕੋਲ ਖੜ੍ਹਾ ਸੀ।

ਅਜੀਤ ਡੈਸਕ 30-09-2026
ਬੰਗਾ, 29 ਸਤੰਬਰ (ਧਰਮਵੀਰ ਪਾਲ)-ਬੰਗਾ ਮੁਕੰਦਪੁਰ ਰੋਡ ’ਤੇ ਪੂਨੀਆ ਪਿੰਡ ਦੇ ਟੀ-ਪੁਆਇੰਟ ਨੇੜੇ ਸੀਮਿੰਟ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਖਾਨਖਾਨਾ ਪਿੰਡ ਦੇ ਰਹਿਣ ਵਾਲੇ ਬਲਬੀਰ ਸਿੰਘ ਪੁੱਤਰ ਸਰਬਜੀਤ ਸਿੰਘ, ਜੋ ਟੀ-ਪੁਆਇੰਟ ਨੇੜੇ ਸੀਮਿੰਟ ਦੀ ਦੁਕਾਨ ’ਤੇ ਕੰਮ ਕਰਦਾ ਹੈ, ਦੁਕਾਨ ਦੇ ਕੋਲ ਖੜ੍ਹਾ ਸੀ। ਮੋਟਰਸਾਈਕਲ ਸਵਾਰ ਦੋ ਨੌਜਵਾਨ ਬੰਗਾ ਵਾਲੇ ਪਾਸੇ ਤੋਂ ਆਏ ਅਤੇ ਚੌਰਾਹੇ ’ਤੇ ਪੁਲਿਸ ਬੈਰੀਕੇਡ ਨਾਲ ਟਕਰਾ ਗਏ। ਉਹ ਪਹਿਲਾਂ ਅੱਗੇ ਵਧੇ, ਫਿਰ ਤੋਂ ਵਾਪਸ ਆਏ ਤੇ ਪਹੁੰਚਦਿਆਂ ਹੀ ਗੋਲੀ ਚਲਾ ਦਿੱਤੀ। ਗੋਲੀ ਸਰਬਜੀਤ ਦੇ ਹੱਥ ਤੇ ਦੋ ਵਿੰਡਸ਼ੀਲਡਾਂ ਨੂੰ ਵਿੰਨ੍ਹ ਕੇ ਨੇੜੇ ਦੇ ਦਰੱਖਤ ਵਿਚ ਲੱਗੀ। ਫਿਰ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ, ਆਂਢ-ਗੁਆਂਢ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਸਰਬਜੀਤ ਸਿੰਘ ਨੂੰ ਬੰਗਾ ਸਿਵਲ ਹਸਪਤਾਲ ਲਿਜਾਇਆ ਗਿਆ। ਉਪਰੰਤ ਉਸ ਨੂੰ ਬੰਗਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ। ਘਟਨਾ ਦੀ ਸੂਚਨਾ ਮਿਲਣ ’ਤੇ, ਸਿਟੀ ਪੁਲਿਸ ਸਟੇਸ਼ਨ ਦੀ ਪੁਲਿਸ ਪਹੁੰਚੀ ਤੇ ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਡੀ. ਵੀ. ਆਰ ਜ਼ਬਤ ਕਰ ਲਏ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਦੁੱਧ ਉਤਪਾਦਨ ’ਚ ਹਰੇ ਚਾਰੇ ਦੀ ਅਹਿਮ ਭੂਮਿਕਾ-ਸ਼ਰਮਾ ਅਗਲੀ ਖ਼ਬਰ ਪਿੰਡ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਕੱਢੀਆਂ 4 ਪ੍ਰਭਾਤ ਫੇਰੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।