03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰੋਬੋਟਿਕਸ ਮੁਕਾਬਲੇ ’ਚ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਨੂੰ ਮਿਲਿਆ ਦੂਜਾ ਸਥਾਨ

ਮੁਕੰਦਪੁਰ, 2 ਨਵੰਬਰ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਵਿਦਆਰਥੀਆਂ ਨੇ ਜੀ. ਐੱਨ.

ਅਜੀਤ ਡੈਸਕ 03-11-2026
ਮੁਕੰਦਪੁਰ, 2 ਨਵੰਬਰ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਵਿਦਆਰਥੀਆਂ ਨੇ ਜੀ.ਐੱਨ.ਏ ਯੂਨੀਵਰਸਿਟੀ ਵਿਖੇ ਕਰਵਾਏ ਗਏ ਮੇਲੇ ‘ਪ੍ਰਤੀਵਾਦ-2026’ ਦੌਰਾਨ ਰੋਬੋਟਿਕਸ ਮੁਕਾਬਲੇ ‘ਰੋਬੋਟ੍ਰੋਨਜ਼’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰ-ਅੱਪ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਸਕੂਲ ਦੀ ਟੀਮ ਦੇ ਛੇ ਵਿਦਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਈਸ਼ਿਕਾ ਰਾਣਾ ਪੁੱਤਰੀ ਨਰਿੰਦਰ ਰਾਣਾ ਵਾਸੀ ਪਿੰਡ ਬਖਲੌਰ 11ਵੀਂ ਸਾਇੰਸ, ਜਸਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਪਿੰਡ ਲੜੋਆ 11ਵੀਂ ਕਾਮਰਸ, ਮਨਵੀਰ ਕੌਰ ਪੁੱਤਰੀ ਬਲਿਹਾਰ ਸਿੰਘ ਵਾਸੀ ਪਿੰਡ ਕਟਾਣਾ 12ਵੀਂ ਸਾਇੰਸ, ਨਵਦੀਪ ਕੌਰ ਪੁੱਤਰੀ ਕਸ਼ਮੀਰ ਲਾਲ ਵਾਸੀ ਪਿੰਡ ਡੰਢਵਾੜ 12ਵੀਂ ਸਾਇੰਸ, ਹਰਲੀਨ ਕੌਰ ਪੁੱਤਰੀ ਰਘਵੀਰ ਸਿੰਘ ਵਾਸੀ ਪਿੰਡ ਰਟੈਂਡਾ 12ਵੀਂ ਕਾਮਰਸ ਅਤੇ ਮਨਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ 11ਵੀਂ ਸਾਇੰਸ ਸ਼ਾਮਲ ਸਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਤਕਨੀਕੀ ਹੁਨਰ ਸਦਕਾ ਟਰਾਫੀਆਂ, ਸਰਟੀਫਿਕੇਟ ਅਤੇ 2,100 ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਟੀਮ ਦੇ ਇੰਚਾਰਜ ਪਰਮਜੀਤ ਸੁਮਨ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ। ਸਕੂਲ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਇੰਚਾਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਨਵੀਨਤਮ ਕਾਢਾਂ ਅਤੇ ਤਕਨੀਕੀ ਹੁਨਰਾਂ ਨੂੰ ਉਤਸ਼ਾਹਿਤ ਕਰਦੇ ਹਨ।
ਪਿਛਲੀ ਖ਼ਬਰ ਲਾਲਪੁਰੀ ਵਿਸ਼ਣੂ ਧਾਮ ਬੀਟਣਾ ਵਿਖੇ 3 ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਡਿਪਟੀ ਰਜਿਸਟਰਾਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।