ਕਟਾਰੀਆਂ ਵਿਖੇ ਸ. ਭਗਤ ਸਿੰਘ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਸਮਾਗਮ
ਕਟਾਰੀਆਂ, 28 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਮ ਕੱਦ ਬੁੱਤ ’ਤੇ ਸ਼ਹੀਦ ਭਗਤ ਸਿੰਘ ਸਮੇਤ ਹੋਰ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਸਮਾਜ ਸੇਵੀ ਰਜਿੰਦਰ ਸਿੰਘ ਚਾਕ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ ਪੰਚ, ਮਹਿੰਦਰ ਪਾਲ ਪਟਵਾਰੀ, ਸਰਪੰਚ ਵਰਿੰਦਰ ਸਿੰਘ ਜੱਖੂ ਅਤੇ ਸਾਬਕਾ ਲੈਕ.
ਕਟਾਰੀਆਂ, 28 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਮ ਕੱਦ ਬੁੱਤ ’ਤੇ ਸ਼ਹੀਦ ਭਗਤ ਸਿੰਘ ਸਮੇਤ ਹੋਰ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਸਮਾਜ ਸੇਵੀ ਰਜਿੰਦਰ ਸਿੰਘ ਚਾਕ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ ਪੰਚ, ਮਹਿੰਦਰ ਪਾਲ ਪਟਵਾਰੀ, ਸਰਪੰਚ ਵਰਿੰਦਰ ਸਿੰਘ ਜੱਖੂ ਅਤੇ ਸਾਬਕਾ ਲੈਕ. ਮਨਜਿੰਦਰ ਸਿੰਘ ਕਲਸੀ ਆਦਿ ਸ਼ਖਸ਼ੀਅਤਾਂ ਦੀ ਅਗਵਾਈ ਹੇਠ ਕਰਵਾਇਆ। ਸਰਪੰਚ ਵਰਿੰਦਰ ਸਿੰਘ ਕਟਾਰੀਆਂ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ, ਰਜਿੰਦਰ ਸਿੰਘ ਚਾਕ ਤੇ ਮਾਸਟਰ ਮਨਜਿੰਦਰ ਸਿੰਘ ਕਲਸੀ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਮੇਤ ਦੇਸ਼ ਦੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਹੋਰ ਮਹਾਨ ਸ਼ਹੀਦ ਦੇਸ਼ ਵਿੱਚੋਂ ਗੋਰੀ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਤੇ ਉਨ੍ਹਾਂ ਨੂੰ ਦੇਸ਼ ਵਿੱਚੋਂ ਭਜਾਉਣ ਲਈ ਸ਼ਹਾਦਤ ਦਾ ਜਾਮ ਨਾ ਪੀਂਦੇ ਤਾਂ ਸ਼ਾਇਦ ਅੱਜ ਵੀ ਅਸੀਂ ਅੰਗਰੇਜ ਹਕੂਮਤ ਦਾ ਪਾਣੀ ਹੀ ਭਰਦੇ ਹੁੰਦੇ। ਇਸ ਮੌਕੇ ਪ੍ਰੇਮ ਸਿੰਘ ਕਲਸੀ ਪੰਚ, ਸਰਪੰਚ ਵਰਿੰਦਰ ਸਿੰਘ, ਰਜਿੰਦਰ ਸਿੰਘ ਚਾਕ, ਮਹਿੰਦਰ ਪਾਲ ਪਟਵਾਰੀ, ਮਨਜਿੰਦਰ ਸਿੰਘ, ਨਿਰੰਜਣ ਦਾਸ, ਗੁਰਜੀਤ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਜੰਡਿਆਲਾ, ਮਲਕੀਤ ਸਿੰਘ, ਿਸ਼ਨ ਕੁਮਾਰ, ਲਾਡੀ, ਮੋਹਣ ਲਾਲ, ਗੁਰਬਚਨ ਬਾਦਸ਼ਾਹ ਆਦਿ ਹਾਜ਼ਰ ਸਨ।