ਸੜੋਆ, 10 ਨਵੰਬਰ (ਸਹੂੰਗੜਾ)-ਬੀ.ਡੀ.ਪੀ.ਓ ਅਸ਼ੋਕ ਕੁਮਾਰ ਦੀ ਤਿੰਨ ਮਹੀਨੇ ਪਹਿਲਾਂ ਕਿਸੇ ਕਾਰਨ ਕਰਕੇ ਬਦਲੀ ਹੋ ਗਈ ਸੀ। ਸਰਕਾਰ ਵਲੋਂ ਉਨ੍ਹਾਂ ਨੂੰ ਮੁੜ ਬੀ.ਡੀ.ਪੀ.ਓ ਦਫਤਰ ਸੜੋਆ ਦਾ ਚਾਰਜ ਦਿੱਤਾ ਗਿਆ। ਅਸ਼ੋਕ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਸ ਤਰ੍ਹਾਂ ਮੇਰੇ ਬਲਾਕ ਦੀਆਂ ਪੰਚਾਇਤਾਂ ਮੇਰੇ ਕੋਲ ਦਫਤਰ ਆਉਂਦੀਆਂ ਸਨ ਉਸੇ ਤਰ੍ਹਾਂ ਕਿਸੇ ਵੀ ਪੰਚਾਇਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਹੀਂ ਆਵੇਗੀ। ਪਿੰਡਾਂ ਦੇ ਕੰਮ ਕਰਾਉਣੇ ਸਾਡਾ ਫਰਜ ਹੈ ਪਹਿਲ ਦੇ ਅਧਾਰ ’ਤੇ ਕੰਮ ਕਰਾਏ ਜਾਣਗੇ। ਜ਼ਿਕਰਯੋਗ ਹੈ ਕਿ ਜੋ ਪਹਿਲਾਂ ਇਨ੍ਹਾਂ ਦੀ ਥਾਂ ਬੀ.ਡੀ.ਪੀ.ਓ ਤਿੰਨ ਮਹੀਨੇ ’ਚ ਰਹਿ ਕੇ ਗਏ ਹਨ ਉਹਨਾਂ ਦੀ ਤਿੰਨ ਮਹੀਨੇ ਦੀ ਕਾਰਗੁਜਾਰੀ ਬਹੁਤ ਢਿੱਲੀ ਰਹੀ। ਇਸ ਕਰਕੇ ਮਹਿਕਮੇ ਵੱਲੋਂ ਇਥੋਂ ਬਦਲੀ ਕਰਕੇ ਹੈੱਡ ਕੁਆਰਟਰ ’ਤੇ ਮੁੜ ਭੇਜਿਆ ਗਿਆ। ਇਸ ਮੌਕੇ ਸੈਕਟਰੀ ਰਾਕੇਸ਼ ਕੁਮਾਰ, ਸੁਖਦੇਵ ਸਿੰਘ ਸੈਕਟਰੀ, ਅਸ਼ੋਕ ਕੁਮਾਰ, ਜੇ.ਈ ਅਵਤਾਰ ਸਿੰਘ, ਜੀ. ਆਰ. ਐਸ ਅਵਤਾਰ, ਜੀ. ਆਰ. ਐਸ ਹਰਦੀਪ ਕੁਮਾਰ, ਸ਼ਿਵ ਕੁਮਾਰ ਕਲੱਰਕ, ਗੁਰਮੀਤ ਰਾਮ ਕੰਪਿਊਟਰ ਆਪਰੇਟਰ, ਪਰਵੀਨ ਟੀ.ਏ, ਨੀਰਜ ਕੁਮਾਰ ਏ.ਪੀ.ਓ, ਕਿਰਨ ਦੇਵੀ, ਮਨਪ੍ਰੀਤ ਕੌਰ, ਦੇਸ ਰਾਜ ਭੂਮਾ ਅਤੇ ਹੋਰ ਸਟਾਫ ਨੇ ਜੀ ਆਇਆ ਆਖਿਆ ਅਤੇ ਮੁੜ ਸੜੋਆ ਬੀ.ਡੀ.ਪੀ. ਓ ਦਫ਼ਤਰ ਆਉਣ ’ਤੇ ਖੁਸ਼ੀ ਜ਼ਾਹਰ ਕੀਤੀ।