26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ਿਵ ਮੰਦਰ ਬੀੜ੍ਹਿਆ ਵਾਲਾ ਵਿਖੇ ਮਨਾਇਆ ਸ੍ਰੀ ਗਣੇਸ਼ ਉਤਸਵ

ਬਲਾਚੌਰ, 25 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਸਥਾਨਕ ਪ੍ਰਚੀਨ ਸ਼ਿਵ ਮੰਦਰ ਬੀੜ੍ਹਿਆ ਵਾਲਾ ਵਿਖੇ ਸ੍ਰੀ ਗਣੇਸ਼ ਉਤਸਵ ਸ਼ਰਧਾ ਨਾਲ ਮਨਾਇਆ। ਇਸ ਮੌਕੇ ਭਜਨ ਮੰਡਲੀਆਂ ਵਲੋਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ।

ਅਜੀਤ ਡੈਸਕ 26-09-2026
ਬਲਾਚੌਰ, 25 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਸਥਾਨਕ ਪ੍ਰਚੀਨ ਸ਼ਿਵ ਮੰਦਰ ਬੀੜ੍ਹਿਆ ਵਾਲਾ ਵਿਖੇ ਸ੍ਰੀ ਗਣੇਸ਼ ਉਤਸਵ ਸ਼ਰਧਾ ਨਾਲ ਮਨਾਇਆ। ਇਸ ਮੌਕੇ ਭਜਨ ਮੰਡਲੀਆਂ ਵਲੋਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਇਸ ਉਤਸਵ ਦੇ ਸੰਬੰਧ ਵਿਚ ਸ਼ਾਨਦਾਰ ਝਾਕੀਆਂ ਕੱਢੀਆ ਗਈਆਂ ਅਤੇ ਸ਼ਾਨਦਾਰ ਪੇਸ਼ਕਾਰੀ ਕਰਨ ਵਾਲੇ ਬੱਚੇ ਬੱਚੀਆਂ ਨੂੰ ਮੰਦਰ ਕਮੇਟੀ ਵਲੋਂ ਜਿੱਥੇ ਸਨਮਾਨਿਤ ਕੀਤਾ ਉਥੇ ਨਾਲ ਹੀ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਮੰਦਰ ਕੰਪਲੈਕਸ ਅੰਦਰ ਹੀ ਸ਼ਰਧਾ ਨਾਲ ਪਾਣੀ ਦੇ ਵੱਡੇ ਟੱਬ ਵਿਚ ਸ੍ਰੀ ਗਣੇਸ਼ ਮਹਾਰਾਜ ਦੀ ਮੂਰਤੀ ਦਾ ਵਿਸਰਜਨ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਬ੍ਰਾਹਮਣ ਸਮਾਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਕਾਸ ਭਾਰਦਵਾਜ, ਜੋਤੀ ਸਰੂਪ ਪਾਠਕ, ਪਵਨ ਸ਼ਰਮਾ, ਵਿਨੋਦ ਸ਼ਰਮਾਂ, ਹਕੂਮਤ ਰਾਏ ਸੋਨੀ, ਕਪਿਲ ਜਗੋਤਾ, ਡਾ. ਜੋਸ਼ੀ, ਮੰਦਰ ਦੇ ਪੁਜਾਰੀ ਪੰਡਿਤ ਦਿਨੇਸ਼ ਸ਼ਰਮਾਂ, ਸ਼ਕਤੀ ਕੁਮਾਰ ਜੋਸ਼ੀ ਸਮੇਤ ਮੰਦਰ ਕਮੇਟੀ ਤੇ ਬ੍ਰਾਹਮਣ ਸਮਾਜ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬਹਿਲੂਰ ਕਲਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਬੀ. ਡੀ. ਸੀ. ਵਿਖੇ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।