26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਬੀ. ਡੀ. ਸੀ. ਵਿਖੇ 28 ਨੂੰ

ਨਵਾਂਸ਼ਹਿਰ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਸਥਾਨਕ ਬੀ.

ਅਜੀਤ ਡੈਸਕ 26-09-2026
ਨਵਾਂਸ਼ਹਿਰ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਸਥਾਨਕ ਬੀ. ਡੀ. ਸੀ. ਬਲੱਡ ਸੈਂਟਰ ਰਾਹੋਂ ਰੋਡ ਵਿਖੇ 28 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ ਜੋ ਸਵੇਰੇ 10 ਵਜੇ ਆਰੰਭ ਹੋ ਕੇ ਬਾਅਦ ਦੁਪਹਿਰ 4.00 ਵਜੇ ਤੱਕ ਚੱਲਦਾ ਰਹੇਗਾ। ਬੀ. ਟੀ. ਓ. ਡਾ. ਅਜੇ ਬੱਗਾ ਨੇ ਦੱਸਿਆ ਕਿ ਹਰ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰਕ ਵਜਨ 45 ਕਿਲੋ: ਤੋਂ ਘੱਟ ਨਾ ਹੋਵੇ, ਖੂਨ ਦਾ ਪੱਧਰ (ਹੀਮੋਗਲੋਬਿਨ) 12.5 ਗ੍ਰਾਮ ਫੀਸਦੀ ਹੋਵੇ, ਕੋਈ ਕਰੌਨਿਕ ਬਿਮਾਰੀ ਤੋਂ ਪੀੜਤ ਨਾ ਹੋਵੇ, ਤਿੰਨ ਮਹੀਨੇ ਬਾਅਦ ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦਾ ਹੈ। ਬੀ. ਡੀ. ਸੀ. ਦੇ ਅਹੁਦੇਦਾਰਾਂ ਐਸ. ਕੇ. ਸਰੀਨ, ਜੀ. ਐਸ. ਤੂਰ, ਜੇ. ਐਸ. ਗਿੱਦਾ, ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਦਾ ਪ੍ਰਬੰਧ ਕਰਨਾ ਇਸ ਸੰਸਥਾ ਲਈ ਮਾਣ ਵਾਲੀ ਸੇਵਾ ਹੈ।
ਪਿਛਲੀ ਖ਼ਬਰ ਸ਼ਿਵ ਮੰਦਰ ਬੀੜ੍ਹਿਆ ਵਾਲਾ ਵਿਖੇ ਮਨਾਇਆ ਸ੍ਰੀ ਗਣੇਸ਼ ਉਤਸਵ ਅਗਲੀ ਖ਼ਬਰ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਖੁਣ-ਖੁਣ ਕਲਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।