ਬਲਾਚੌਰ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆਂ ਦੀ ਰਿਹਾਇਸ਼ ਦਾ ਘਿਰਾਓ
ਪੰਜਾਬ ਸਰਕਾਰ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ-ਮੁਲਾਜ਼ਮ ਤੇ ਪੈਨਸ਼ਨਰ ਆਗੂ
ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਸੰਘਰਸ਼ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੰਕਾਰੀ ਤੇ ਮੈਂ ਨਾ ਮਾਨੂੰ ਵਾਲੇ ਕਥਿਤ ਅੜੀਅਲ ਵਤੀਰੇ, ਡੀ. ਏ.
ਬਲਾਚੌਰ, 20 ਸਤੰਬਰ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਸੰਘਰਸ਼ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੰਕਾਰੀ ਤੇ ਮੈਂ ਨਾ ਮਾਨੂੰ ਵਾਲੇ ਕਥਿਤ ਅੜੀਅਲ ਵਤੀਰੇ, ਡੀ. ਏ. ਅਤੇ ਹੋਰ ਹੱਕੀ ਤੇ ਅਹਿਮ ਮੰਗਾਂ ਸੰਬੰਧੀ ਚੁੱਪ ਧਾਰਨ ਦੇ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਿਆਣਾ (ਬਲਾਚੌਰ) ਸਥਿਤ ਘਰ ਦਾ ਘਿਰਾਉ ਕੀਤਾ। ਪੈਨਸ਼ਨਰ ਆਗੂ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਇਕੱਠ ਕੀਤਾ, ਜਿਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਮਾਸਟਰ ਚੰਦਰ ਸ਼ੇਖਰ ਔਲੀਆਪੁਰ, ਸੋਹਨ ਸਿੰਘ ਸੁੱਜੋਵਾਲ, ਭੂਪਿੰਦਰ ਸਿੰਘ ਸੜੋਆ, ਪ੍ਰਸ਼ੋਤਮ ਮਣਸੇਵਾਲ, ਮੱਖਣ ਸਿੰਘ ਵਾਹਿਦਪੁਰੀ, ਲੈਕਚਰਾਰ ਵਰਿੰਦਰ ਕੁਮਾਰ ਬਛੌੜੀ, ਕੁਲਵਿੰਦਰ ਸਿੰਘ ਅਟਵਾਲ, ਮੁਕੇਸ਼ ਗੁਜਾਰਤੀ, ਡੀ.ਟੀ.ਐਫ ਆਗੂ, ਮੋਹਨ ਸਿੰਘ ਬੂਟਾ, ਵਿਨੋਧ ਕੁਮਾਰ, ਆਤਮਾ ਰਾਮ, ਭਾਗ ਰਾਮ ਬੰਗੜ, ਸਤਨਾਮ ਧੌਲ ਤੇ ਸਟੇਜ ਸੈਕਟਰੀ ਸੋਮ ਨਾਥ ਤੱਕਲਾ ਨੇ ਪੰਜਾਬ ਸਰਕਾਰ ਦੇ ਅੜੀਲ ਵਤੀਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾਂ ਕਰਦਿਆਂ ਰੋਹ ਭਰਪੂਰ ਤਕਰੀਰਾਂ ਕਰਦਿਆਂ ਸਰਕਾਰ ਪ੍ਰਤੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤਾਲਮੇਲ ਕਮੇਟੀ ਦੇ ਆਗੂ ਬਿਕਰਮਜੀਤ ਸਿੰਘ, ਜਗਦੀਸ਼ ਚੰਦਰ, ਗੁਲਸ਼ਨ ਕੁਮਾਰ, ਮਦਨ ਲਾਲ, ਰਾਮਪਾਲ, ਹੈੱਡਮਾਸਟਰ ਭਾਗ ਰਾਮ, ਪ੍ਰੋ. ਚਰਨ ਸਿੰਘ, ਕੁਲਦੀਪ ਸਿੰਘ ਬਠਿੰਡਾ, ਮਹਾਂ ਸਿੰਘ ਰੌੜੀ, ਪਰਮਿੰਦਰ ਮੇਨਕਾ, ਪ੍ਰੇਮ ਰੱਕੜ, ਦਲਜੀਤ ਸਿੰਘ ਚਾਹਲ ਸਿਹਤ ਵਿਭਾਗ, ਨਿਰੰਜਣ ਜੋਤ, ਲਾਲ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਵਲੋਂ ਮੰਗ ਕੀਤੀ ਗਈ ਕਿ ਡੀ. ਏ. ਯਕਮੁਸ਼ਕ ਇਕੋ ਕਿਸ਼ਤ ਵਿਚ ਦਿੱਤਾ ਜਾਵੇ, ਪੈਨਸ਼ਨਰ ਦੁਹਰਾਈ 2.59 ਦੇ ਗੁਣਾਕ ਨਾਲ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਮਾਣ ਭਤਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ’ਚ ਲਿਆਉਣ ਦੀ ਮੰਗ ਕੀਤੀ ਗਈ। ਕੀ ਆਖਿਆ ਹਲਕਾ ਵਿਧਾਇਕਾ ਕਟਾਰੀਆ ਨੇ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਹਲਕਾ ਵਿਧਾਇਕਾ ਬਲਾਚੌਰ ਦੇ ਨਿਵਾਸ ਅਸਥਾਨ ਦੇ ਕੀਤੇ ਘਿਰਾਉ ਦੇ ਚੱਲਦਿਆਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਿਸ਼ੇਸ਼ ਤੌਰ ’ਤੇ ਧਰਨਾ ਦੇ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ’ਤੇ ਪਹੁੰਚੇ ਅਤੇ ਆਖਿਆ ਕਿ ਉਹ ਹਮੇਸ਼ਾ ਹਰ ਵਰਗ ਦੀ ਭਲਾਈ ਲਈ ਤਤਪਰ ਹਨ ਅਤੇ ਜਦੋਂ ਵੀ ਮੁਲਾਜ਼ਮ ਤੇ ਪੈਨਸ਼ਨਰ ਭਰਾਵਾਂ ਨੇ ਆਪਣੀਆਂ ਮੰਗਾਂ ਸੰਬੰਧੀ ਕੋਈ ਮੰਗ-ਪੱਤਰ ਦਿੱਤਾ ਤਾਂ ਉਹ ਬਿਨਾਂ ਦੇਰੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੁੱਜਦਾ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ/ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮ ਤੇ ਪੈਨਸ਼ਨਰ ਭਾਈਚਾਰੇ ਤੇ ਬਹੁਤ ਮਾਣ ਕਰਦੇ ਹਨ ਅਤੇ ਖੁਦ ਉਹ ਸਾਰੀਆਂ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣਗੇ।