15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਲੀਪੁਰ ਦੇ ਛਿੰਝ ਮੇਲੇ ’ਚ ਪਹਿਲਵਾਨਾਂ ਦੇ ਹੋਏ ਫਸਵੇਂ ਮੁਕਾਬਲੇ

ਸਮੁੰਦੜਾ, 14 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ ਵਲੋਂ ਪਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਝੰਡੀ ਦੀ ਇਕ ਨੰਬਰ ਦੀ ਹੋਈ ਕੁਸ਼ਤੀ ਵਿਚ ਪਹਿਲਵਾਨ ਕਲਵਾ ਗੁੱਜਰ ਵਾਰਨ ਨੇ ਚਿਰਾਗ ਅਖਾੜਾ ਮਿਰਚਪੁਰ ਨੂੰ ਬੜੇ ਹੀ ਫਸਵੇਂ ਮੁਕਾਬਲੇ ਵਿਚ ਹਰਾ ਕੇ 1 ਲੱਖ 45 ਹਜ਼ਾਰ ਦੀ ਕੀਮਤ ਦੀ ਝੋਟੀ ਜਿੱਤੀ ਅਤੇ ਉਪ ਜੇਤੂ ਰਹੇ ਪਹਿਲਵਾਨ ਨੂੰ ਪ੍ਰਬੰਧਕਾਂ ਵਲੋਂ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 15-09-2026
ਸਮੁੰਦੜਾ, 14 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ ਵਲੋਂ ਪਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਝੰਡੀ ਦੀ ਇਕ ਨੰਬਰ ਦੀ ਹੋਈ ਕੁਸ਼ਤੀ ਵਿਚ ਪਹਿਲਵਾਨ ਕਲਵਾ ਗੁੱਜਰ ਵਾਰਨ ਨੇ ਚਿਰਾਗ ਅਖਾੜਾ ਮਿਰਚਪੁਰ ਨੂੰ ਬੜੇ ਹੀ ਫਸਵੇਂ ਮੁਕਾਬਲੇ ਵਿਚ ਹਰਾ ਕੇ 1 ਲੱਖ 45 ਹਜ਼ਾਰ ਦੀ ਕੀਮਤ ਦੀ ਝੋਟੀ ਜਿੱਤੀ ਅਤੇ ਉਪ ਜੇਤੂ ਰਹੇ ਪਹਿਲਵਾਨ ਨੂੰ ਪ੍ਰਬੰਧਕਾਂ ਵਲੋਂ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਦੋ ਨੰਬਰ ਝੰਡੀ ਦੀ ਹੋਈ ਕੁਸ਼ਤੀ ਵਿਚ ਪਹਿਲਵਾਨ ਪਰਮਿੰਦਰ ਪੱਟੀ ਨੇ ਸੰਦੀਪ ਮਾਨ ਅਖਾੜਾ ਭਗਤਾ ਭਾਈਕਾ ਨੂੰ ਹਰਾ ਕੇ ਸਰਬਜੀਤ ਸਿੰਘ ਪੁੱਤਰ ਚੈਚਲ ਸਿੰਘ ਵਲੋਂ ਦਿੱਤੀ ਗਈ ਘੋੜੀ ਇਨਾਮ ਵਜੋਂ ਜਿੱਤੀ। ਇਸੇ ਤਰ੍ਹਾਂ ਤਿੰਨ ਨੰਬਰ ਦੀ ਕੁਸ਼ਤੀ ਵਿਚ ਪਹਿਲਵਾਨ ਭੋਲਾ ਵਾਰਨ ਨੇ ਸ਼ੇਰਾ ਅਖਾੜਾ ਲੱਲੀਆਂ ਨੂੰ ਬੜੇ ਹੀ ਫਸਵੇਂ ਮੁਕਾਬਲੇ ਵਿੱਚ ਪੁਆਇੰਟਾਂ ਦੇ ਆਧਾਰ ‘ਤੇ ਹਰਾ ਕੇ ਸੱਜਰ ਸੂਈ ਝੋਟੀ ਇਨਾਮ ਵਜੋਂ ਪ੍ਰਾਪਤ ਕੀਤੀ । ਇਸ ਤੋਂ ਇਲਾਵਾ 41 ਹਜ਼ਾਰ ਦੇ ਨਕਦ ਇਨਾਮ ਦੀ ਹੋਈ ਕੁਸ਼ਤੀ ਵਿਚ ਪਹਿਲਵਾਨ ਬਾਜ ਰੌਣੀ ਨੇ ਹਰਮਨ ਆਲਮਗੀਰ ਨੂੰ ਹਰਾਇਆ ਅਤੇ ਸੋਨੇ ਦੀ ਮੁੰਦਰੀ ਲਈ ਜੱਸਾ ਤੇ ਤਾਜ ਰੌਣੀ, 25 ਹਜ਼ਾਰ ਦੀ ਨਕਦ ਇਨਾਮ ਲਈ ਪਹਿਲਵਾਨ ਅੰਮ੍ਰਿਤ ਕਲੇਰਾਂ ਅਤੇ ਸ਼ਨੀ ਰਾਮੇਵਾਲ ਦਰਮਿਆਨ ਦਿਲਚਸਪ ਮੁਕਾਬਲੇ ਹੋਏ। ਛਿੰਝ ਮੇਲੇ ਲਈ ਬਲਵੀਰ ਸਿੰਘ ਪੁੱਤਰ ਕਰਨੈਲ ਸਿੰਘ, ਦੀਦਾਰ ਸਿੰਘ ਇੰਗਲੈਂਡ ਨਿਵਾਸੀ, ਜੋਗਰਾਜ ਪੁੱਤਰ ਕੇਵਲ ਸਿੰਘ, ਸੋਢੀ ਸਿੰਘ ਪੁੱਤਰ ਦਰਸ਼ਨ ਸਿੰਘ, ਸੋਢੀ ਸਿੰਘ ਜਰਮਨੀ, ਸਰਬਜੀਤ ਸਿੰਘ ਆਦਿ ਵਲੋਂ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ। ਇਸ ਮੌਕੇ ਬਲਵੀਰ ਸਿੰਘ ਸਾਬਕਾ ਸਰਪੰਚ, ਜਥੇਦਾਰ ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ, ਬਲਵੀਰ ਸਿੰਘ ਬਿੰਦਾ, ਨੰਬਰਦਾਰ ਅਮਰਜੀਤ ਸਿੰਘ, ਜਰਨੈਲ ਸਿੰਘ ਫੌਜੀ, ਨਛੱਤਰ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਰਾਣਾ, ਕਿਸਾਨ ਆਗੂ ਹਰਮੇਸ਼ ਸਿੰਘ ਢੇਸੀ, ਬਖਤਾਵਰ ਸਿੰਘ, ਬਹਾਦਰ ਸਿੰਘ, ਨੇਕ ਪਾਲ ਸਿੰਘ ਸੈਕਟਰੀ, ਭੁਪਿੰਦਰ ਸਿੰਘ ਭਿੰਦਾ, ਦਵਿੰਦਰ ਸਿੰਘ, ਧੰਨਾ ਸਿੰਘ, ਲਖਵਿੰਦਰ ਸਿੰਘ ਲੱਖਾ ਕੋਚ, ਪਹਿਲਵਾਨ ਬਘੇਲ ਸਿੰਘ ਲੱਲੀਆ, ਕੋਚ ਗੁਰਦੇਵ ਸਿੰਘ ਵਾਰਨ ਅਤੇ ਕਮੈਂਟੇਟਰ ਬਲਜਿੰਦਰ ਘੁੰਮਣ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਜੀਤ ਸਿੰਘ ਜੀਤਾ ਯੂ. ਕੇ. ਵਲੋਂ ਦੋ ਗ੍ਰੰਥੀ ਸਿੰਘਾਂ ਨੂੰ ਬਿਜਲਈ ਸਕੂਟਰੀਆਂ ਭੇਟ ਅਗਲੀ ਖ਼ਬਰ ਲਸਾੜਾ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।