15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਰਾਗਪੁਰ ਵਿਚ ਲਗਾਇਆ ਖੇਤੀ ਸਿਖਲਾਈ ਕੈਂਪ

ਰੱਤੇਵਾਲ, 14 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿੰਡ ਪਰਾਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਬਲਾਚੌਰ ਖੇਤੀਬਾੜੀ ਦਫਤਰ ਵਲੋਂ ਲਗਾਇਆ, ਜਿਸ ਵਿਚ ਡਾ. ਰਾਜ ਕੁਮਾਰ ਤੇ ਡਾ.

ਪਰਾਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਉਪਰੰਤ ਡਾ. ਰਾਜ ਕੁਮਾਰ ਤੇ ਡਾ. ਜਗਮਨਪ੍ਰੀਤ ਕੌਰ, ਸਰਪੰਚ ਕੁਲਵਿੰਦਰ ਸਿੰਘ ਸਮੇਤ ਪਿੰਡ ਵਾਲੀ ਕਿਸਾਨਾਂ ਨਾਲ। 15-09-2026
ਰੱਤੇਵਾਲ, 14 ਸਤੰਬਰ (ਅਸ਼ੋਕ ਕੁਮਾਰ ਲੀਲ)-ਪਿੰਡ ਪਰਾਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਬਲਾਚੌਰ ਖੇਤੀਬਾੜੀ ਦਫਤਰ ਵਲੋਂ ਲਗਾਇਆ, ਜਿਸ ਵਿਚ ਡਾ. ਰਾਜ ਕੁਮਾਰ ਤੇ ਡਾ. ਜਗਮਨਪ੍ਰੀਤ ਕੌਰ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਰਕਾਰ ਵਲੋਂ ਦਿੱਤੀ ਜਾਂਦੀ ਸਬਸਿਡੀ ਜੋ ਮਸ਼ੀਨਾਂ ਨਵੀਂ ਤਕਨੀਕ ਨਾਲ ਮਾਰਕੀਟ ਵਿਚ ਆਈਆਂ ਉਨ੍ਹਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸਰੋਂ ਤੇ ਕਣਕ ਦੇ ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਫਾਰਿਸ਼ ਕੀਤੀ ਕਿ 20 ਅਕਤੂਬਰ ਤੋਂ ਬਾਅਦ ਸਰੋਂ ਦੀ ਬਿਜਾਈ ਸ਼ੁਰੂ ਕੀਤੀ ਜਾਵੇ। ਕਿਹਾ ਕਿ ਹੁਣ ਕਣਕ ਦੇ ਨਾਲ-ਨਾਲ ਸਰੋਂ ਦੀ ਖੇਤੀ ਦਾ ਕਰੇਜ ਵੀ ਕਿਸਾਨਾਂ ਵਿਚ ਵਧਿਆ ਹੈ। ਇਸ ਸਮੇਂ ਪਿੰਡ ਦੇ ਸਰਪੰਚ ਕੁਲਵਿੰਦਰ ਪਰਾਗਪੁਰ ਨੇ ਆਈ ਟੀਮ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਭਵਿੱਖ ਵਿਚ ਖੇਤੀਬਾੜੀ ਲਈ ਖੇਤੀਬਾੜੀ ਮਹਿਕਮੇ ਨਾਲ ਤਾਲਮੇਲ ਰੱਖਣ ਅਤੇ ਉੱਚ ਬੀਜ, ਫਸਲਾਂ ਨੂੰ ਬਿਮਾਰੀਆਂ ਤੋਂ ਬਚਾਣ ਲਈ ਮਾਹਰ ਡਾਕਟਰਾਂ ਦੀ ਸਲਾਹ ਨਾਲ ਹੀ ਸਪਰੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਇਸ ਤਰ੍ਹਾਂ ਕਿਸਾਨ ਤੇ ਖੇਤੀਬਾੜੀ ਡਾਕਟਰਾਂ ਨਾਲ ਰਾਬਤੇ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਮ ਸਿੰਘ, ਗਿਆਨ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ, ਭਜਨ, ਪਰਮਜੀਤ ਸਿੰਘ, ਕੁਲਵੀਰ ਕੌਰ, ਅਮਨਦੀਪ ਕੌਰ, ਰਣਜੀਤ ਕੌਰ, ਪਿੰਕੀ, ਮਨਜੀਤ ਕੌਰ, ਕੁਲਦੀਪ ਕੌਰ, ਪ੍ਰੇਮ ਚੰਦ, ਬਲਵੀਰ ਸਿੰਘ, ਮਨਪ੍ਰੀਤ ਸਿੰਘ, ਹਰਜੀਤ ਕੌਰ ਆਦਿ ਕਿਸਾਨਾ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਲਸਾੜਾ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਸ. ਸ. ਸ ਮੁਕੰਦਪੁਰ ਸਕੂਲ ਵਿਖੇ ਅੰਤਰਰਾਸ਼ਟਰੀ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।