ਪੱਲੀ ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ 16 ਨੂੰ
ਪੱਲੀ ਝਿੱਕੀ, 7 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ-ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਝਿੜੀ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਹ ਸਾਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ, ਸਮੂਹ ਗ੍ਰਾਮ ਪੰਚਾਇਤ, ਸਮੂਹ ਪੱਲੀ ਝਿੱਕੀ ਦੇ ਨਗਰ ਨਿਵਾਸੀ, ਕੋਟ ਪੱਤੀ ਦੇ ਨਗਰ ਨਿਵਾਸੀ ਤੇ ਐਨ.
ਬ
ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ
08-09-2026
ਪੱਲੀ ਝਿੱਕੀ, 7 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ-ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਝਿੜੀ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਹ ਸਾਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ, ਸਮੂਹ ਗ੍ਰਾਮ ਪੰਚਾਇਤ, ਸਮੂਹ ਪੱਲੀ ਝਿੱਕੀ ਦੇ ਨਗਰ ਨਿਵਾਸੀ, ਕੋਟ ਪੱਤੀ ਦੇ ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੰਗਾ-ਗੜ੍ਹਸ਼ੰਕਰ ਸੜਕ ਦੇ ਨਜ਼ਦੀਕ ਬੰਗਾ ਵਾਲੀ ਸਾਈਡ ’ਤੇ ਬਾਗ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਬਾਬਾ ਦਰਸ਼ਨ ਸਿੰਘ ਭਗਤ ਸ਼ੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਸ ਕੁਸ਼ਤੀ ਅਖਾੜੇ ਵਿਚ ਪਹਿਲੀ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਸ਼ੇਰਾ ਬਾਬਾ ਫਲਾਈ ਤੇ ਧਰਮਿੰਦਰ ਕੁਹਾਲੀ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਮੁਕਾਬਲੇ ਵਿਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਜਸਵੀਰ ਸਿੰਘ ਬਡਵਾਲ ਕੈਨੇਡਾ, ਛੋਟਾ ਭਰਾ ਗੁਰਮੀਤ ਸਿੰਘ ਬਡਵਾਲ ਕੈਨੇਡਾ ਸਪੁੱਤਰ ਬਲਦੇਵ ਸਿੰਘ ਬਡਵਾਲ ਕੈਨੇਡਾ ਦੇ ਸਮੂਹ ਪਰਿਵਾਰ ਵਲੋਂ ਇਕ ਲੱਖ 81 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੂਜੇ ਪਟਕੇ ਦੀ ਕੁਸ਼ਤੀ ਵਿਚ ਛੋਟਾ ਗਨੀ ਹੁਸ਼ਿਆਰਪੁਰ ਅਤੇ ਸਹਿਬਾਜ ਆਲਮਗੀਰ ਪਹਿਲਵਾਨਾਂ ਦੀ ਕੁਸ਼ਤੀ ਕਰਵਾਈ ਜਾਵੇਗੀ। ਕੁਸ਼ਤੀ ਵਿਚ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ 71,000 ਰੁਪਏ ਦਾ ਇਨਾਮ ਹਰਕ੍ਰਿਸ਼ਨ ਸਿੰਘ ਸਪੁੱਤਰ ਮਹਿੰਦਰ ਸਿੰਘ ਹੱਟੀ ਵਾਲਾ ਦੇ ਪਰਿਵਾਰ ਵਲੋਂ ਇਨਾਮ ਵਜੋਂ ਦਿੱਤੇ ਜਾਣਗੇ। ਇਸ ਦੌਰਾਨ ਸਵ: ਪਰਗਣ ਸਿੰਘ ਪੁੰਨੀ ਦੀ ਯਾਦ ਵਿਚ 51 ਹਜ਼ਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਸ: ਸ਼ੰਕਰ ਸਿੰਘ ਪੂਨੀ ਕੋਟ ਪੱਤੀ ਦੇ ਪਰਿਵਾਰ ਵਲੋਂ ਕਰਵਾਈ ਜਾਵੇਗੀ। ਉਪਰੰਤ ਸਵ: ਬਲਵੀਰ ਸਿੰਘ ਡੋਲਕਨ ਦੀ ਯਾਦ ਵਿਚ ਸਵ: ਬੁੱਧ ਸਿੰਘ ਪਾਬਲਾ, ਸੁੱਧ ਸਿੰਘ ਪਾਬਲਾ ਤੇ ਚਰਨਜੀਤ ਸਿੰਘ ਜੀਤਾ ਪਾਬਲਾ ਦੇ ਪੋਤਰੇ ਤਜਿੰਦਰ ਸਿੰਘ ਮੰਨੂ ਅਤੇ ਗੱਗੀ ਇਟਲੀ ਵਲੋਂ 31 ਹਜ਼ਾਰ ਰੁਪਏ ਦੀ ਕੁਸ਼ਤੀ ਹਰਮਨ ਬਗਵਾਈਂ ਅਤੇ ਚੀਨੂ ਰਈਏਵਾਲ ਦੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ 11-11 ਦੀਆਂ ਦੋ ਕੁਸ਼ਤੀਆਂ ਸਪੈਸ਼ਲ ਕਰਵਾਈਆਂ ਜਾਣਗੀਆਂ।