ਨਹਿਰਾਂ, ਸੜਕਾਂ ਕਿਨਾਰੇ ਲੱਗੇ ਰੁੱਖਾਂ ਦੀ ਬੇਰਹਿਮੀ ਨਾਲ ਕਤਲੋ ਗਾਰਤ ਸਰਕਾਰੀ ਖਜ਼ਾਨੇ ਦੀ ਕਦੇ ਨਾ ਪੂਰੀ ਹੋਣ ਵਾਲੀ ਭਰਪਾਈ
ਮੁਕੰਦਪੁਰ, 7 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਦਾ ਜੰਗਲਾਤ ਵਿਭਾਗ ਸਰਕਾਰੀ ਸੰਪਤੀ ਦੀ ਸੁਰੱਖਿਆ ਕਰਨ ਪ੍ਰਤੀ ਹਮੇਸ਼ਾ ਸੁਰਖੀਆਂ ਦੇ ਘੇਰੇ ’ਚ ਰਿਹਾ ਅਤੇ ਸਰਕਾਰ ਵਲੋਂ ਵੀ ਸ਼ਾਇਦ ਇਸ ਵਿਭਾਗ ਦੀ ਆਮਦਨ ਅਤੇ ਖਰਚ ਦਾ ਮੁਲਾਂਕਣ ਸ਼ਾਇਦ ਹੀ ਕੀਤਾ ਹੋਇਆ ਜਾਪਦਾ। ਜੰਗਲਾਤ ਵਿਭਾਗ ਵਲੋਂ ਹਰ ਸਾਲ ਲੱਖਾਂ ਬੂਟੇ ਨਹਿਰਾਂ ਤੇ ਸੜਕਾਂ ਦੇ ਕਿਨਾਰਿਆਂ ’ਤੇ ਲਗਾਏ ਜਾਂਦੇ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਦਿਹਾੜੀਦਾਰ ਤੇ ਰੈਗੂਲਰ ਕਾਮੇ ਮਿਹਨਤ ਕਰਕੇ ਇਨ੍ਹਾਂ ਨੂੰ ਰੁੱਖ ਬਣਨ ਲਈ ਤਨਦੇਹੀ ਨਾਲ ਕੰਮ ਕਰਦੇ ਹਨ ਪਰ ਇਹਨਾਂ ਦੀ ਕੀਤੀ ਹੋਈ ਮਿਹਨਤ ਉਦੋਂ ਅਸਫਲ ਹੁੰਦੀ ਜਾਪਦੀ ਹੈ ਜਦੋਂ ਬਕਰੀਆਂ ਦੇ ਝੁੰਡ ਵਾਲੇ ਆਜੜੀ ਚਰਾਉਣ ਦੇ ਬਹਾਨੇ ਨਹਿਰਾਂ ਸੜਕਾਂ ’ਤੇ ਲੱਗੇ ਸਰਕਾਰੀ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕਰਕੇ ਆਪਣੀਆਂ ਭੇਡਾਂ ਬੱਕਰੀਆਂ ਦਾ ਪੇਟ ਪਾਲਦੇ ਹਨ ਪਰ ਉਥੇ ਨਾਲ ਹੀ ਜੋ ਸਰਕਾਰੀ ਸੰਪਤੀ ਦਾ ਨੁਕਸਾਨ ਕਰਦੇ ਹਨ ਉਸ ਦਾ ਸੰਗਿਆਨ ਜੰਗਲਾਤ ਵਿਭਾਗ ਵਲੋਂ ਕਦੇ ਨਹੀਂ ਲਿਆ ਜਾਂਦਾ, ਜੇਕਰ ਅਜਿਹਾ ਕੀਤਾ ਜਾਂਦਾ ਹੋਵੇ ਤਾਂ ਇਹ ਨਿਡਰ ਤੇ ਬੇਖੌਫ ਆਜੜੀ ਕੁਦਰਤ ਦਾ ਵਾਤਾਵਰਣ ਬਣਾਈ ਰੱਖਣ ਵਿਚ ਸਹਾਈ ਹੋਣ ਵਾਲੇ ਰੁੱਖਾਂ ਬੂਟਿਆਂ ਨੂੰ ਕਿਸੇ ਨਿਰਦਈ ਕਾਤਲ ਵਲੋਂ ਕਿਸੇ ਬੇਜੁਬਾਨ ਜਾਨਵਰ ਨੂੰ ਜਿਬਾ ਕਰਨ ਤੋਂ ਬਚਾਏ ਜਾਣ ਵਾਂਗ ਹੀ ਹੋਵੇਗਾ।
ਮ
ਮੁਕੰਦਪੁਰ ਫਗਵਾੜਾ ਸੜਕ/ਨਹਿਰ ਦੇ ਕਿਨਾਰੇ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਅਮਰੀਕ ਸਿੰਘ ਢੀਂਡਸਾ
08-09-2026
ਮੁਕੰਦਪੁਰ, 7 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਦਾ ਜੰਗਲਾਤ ਵਿਭਾਗ ਸਰਕਾਰੀ ਸੰਪਤੀ ਦੀ ਸੁਰੱਖਿਆ ਕਰਨ ਪ੍ਰਤੀ ਹਮੇਸ਼ਾ ਸੁਰਖੀਆਂ ਦੇ ਘੇਰੇ ’ਚ ਰਿਹਾ ਅਤੇ ਸਰਕਾਰ ਵਲੋਂ ਵੀ ਸ਼ਾਇਦ ਇਸ ਵਿਭਾਗ ਦੀ ਆਮਦਨ ਅਤੇ ਖਰਚ ਦਾ ਮੁਲਾਂਕਣ ਸ਼ਾਇਦ ਹੀ ਕੀਤਾ ਹੋਇਆ ਜਾਪਦਾ। ਜੰਗਲਾਤ ਵਿਭਾਗ ਵਲੋਂ ਹਰ ਸਾਲ ਲੱਖਾਂ ਬੂਟੇ ਨਹਿਰਾਂ ਤੇ ਸੜਕਾਂ ਦੇ ਕਿਨਾਰਿਆਂ ’ਤੇ ਲਗਾਏ ਜਾਂਦੇ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਦਿਹਾੜੀਦਾਰ ਤੇ ਰੈਗੂਲਰ ਕਾਮੇ ਮਿਹਨਤ ਕਰਕੇ ਇਨ੍ਹਾਂ ਨੂੰ ਰੁੱਖ ਬਣਨ ਲਈ ਤਨਦੇਹੀ ਨਾਲ ਕੰਮ ਕਰਦੇ ਹਨ ਪਰ ਇਹਨਾਂ ਦੀ ਕੀਤੀ ਹੋਈ ਮਿਹਨਤ ਉਦੋਂ ਅਸਫਲ ਹੁੰਦੀ ਜਾਪਦੀ ਹੈ ਜਦੋਂ ਬਕਰੀਆਂ ਦੇ ਝੁੰਡ ਵਾਲੇ ਆਜੜੀ ਚਰਾਉਣ ਦੇ ਬਹਾਨੇ ਨਹਿਰਾਂ ਸੜਕਾਂ ’ਤੇ ਲੱਗੇ ਸਰਕਾਰੀ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕਰਕੇ ਆਪਣੀਆਂ ਭੇਡਾਂ ਬੱਕਰੀਆਂ ਦਾ ਪੇਟ ਪਾਲਦੇ ਹਨ ਪਰ ਉਥੇ ਨਾਲ ਹੀ ਜੋ ਸਰਕਾਰੀ ਸੰਪਤੀ ਦਾ ਨੁਕਸਾਨ ਕਰਦੇ ਹਨ ਉਸ ਦਾ ਸੰਗਿਆਨ ਜੰਗਲਾਤ ਵਿਭਾਗ ਵਲੋਂ ਕਦੇ ਨਹੀਂ ਲਿਆ ਜਾਂਦਾ, ਜੇਕਰ ਅਜਿਹਾ ਕੀਤਾ ਜਾਂਦਾ ਹੋਵੇ ਤਾਂ ਇਹ ਨਿਡਰ ਤੇ ਬੇਖੌਫ ਆਜੜੀ ਕੁਦਰਤ ਦਾ ਵਾਤਾਵਰਣ ਬਣਾਈ ਰੱਖਣ ਵਿਚ ਸਹਾਈ ਹੋਣ ਵਾਲੇ ਰੁੱਖਾਂ ਬੂਟਿਆਂ ਨੂੰ ਕਿਸੇ ਨਿਰਦਈ ਕਾਤਲ ਵਲੋਂ ਕਿਸੇ ਬੇਜੁਬਾਨ ਜਾਨਵਰ ਨੂੰ ਜਿਬਾ ਕਰਨ ਤੋਂ ਬਚਾਏ ਜਾਣ ਵਾਂਗ ਹੀ ਹੋਵੇਗਾ। ਜੰਗਲਾਤ ਵਿਭਾਗ ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਵਾਤਾਵਰਨ ਦੀ ਸੰਭਾਲ ਲਈ ਫਲਦਾਰ ਸ਼ਾਨਦਾਰ ਤੇ ਸਜਾਵਟੀ ਬੂਟੇ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਉਹ ਪਾਣੀ ਪਾ-ਪਾ ਕੇ ਵੱਡੇ ਹੋਣ ਤੱਕ ਸਾਂਭ ਸੰਭਾਲ ਵੀ ਕਰਦੇ ਹਨ ਪਰ ਇਨ੍ਹਾਂ ਹਤਿਆਰੇ ਆਜੜੀਆਂ ਦੀ ਬੇਰੁਖੀ ਦਾ ਸ਼ਿਕਾਰ ਹੋਣ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਜਾਂਦਾ। ਅਗਰ ਜੰਗਲਾਤ ਵਿਭਾਗ ਵਲੋਂ ਲਗਾਏ ਇਕ ਸਾਲ ਦੇ ਬੂਟਿਆਂ ਦੀ ਦੂਸਰੇ ਸਾਲ ਜਾਂਚ ਪੜਤਾਲ ਹੋਵੇ ਕਿ ਕਿੰਨੇ ਬੂਟੇ ਲਗਾਏ ਗਏ ਸੀ ਕਿੰਨੇ ਹਰੇ ਹੋਏ ਕਿੰਨੇ ਨੂੰ ਜਵਾਨ ਹੋਣ ਤੋਂ ਪਹਿਲਾਂ ਹੀ ਕਤਲ ਕਰਕੇ ਪਸ਼ੂਆਂ ਦੀ ਖੁਰਾਕ ਬਣਾ, ਜਾਂ ਬਾਲਣ ਦੀ ਲਾਲਸਾ ਨਾਲ ਖਤਮ ਕਰ ਦਿੱਤਾ ਗਿਆ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਹਿਲਾਂ ਹੀ ਪਲੀਤ ਹੋ ਰਹੇ ਵਾਤਾਵਰਨ ਵਿਚ ਘੋਰ ਗੰਧਲੇਪਣ ਆਉਣ ਕਰਕੇ ਸਾਹ ਲੈਣਾ ਵੀ ਦੁਬਰ ਹੋ ਜਾਵੇਗਾ। ਵੇਖਣਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਹੈ ਜਾਂ ਮੂਕ ਦਰਸ਼ਕ ਬਣ ਕੇ ਇਸੇ ਤਰਾਂ ਡੰਗ ਟਪਾਈ ਕੀਤੀ ਜਾਂਦੀ ਰਹੇਗੀ।