29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੁਰਾਣੇ ‘ਆਪ’ ਆਗੂ ਦੇਵਰਾਜ ਸਿੰਗਲਾ ਰਾਊਵਾਲ ਨੇ ਹੁਣ ਵਿਧਾਨ ਸਭਾ ਹਲਕਾ ਦਾਖਾ ਤੋਂ ਆਜ਼ਾਦ ਚੋਣ ਲੜਣ ਦਾ ਲਿਆ ਫ਼ੈਸਲਾ

ਸਿੱਧਵਾਂ ਬੇਟ, 28 ਨਵੰਬਰ (ਜਸਵੰਤ ਸਿੰਘ ਸਲੇਮਪੁਰੀ) ਸ਼ੁਰੂ-ਸ਼ੁਰੂ ਵਿਚ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ’ਤੇ ਪੂਰਾ ਪ੍ਰਚਾਰ ਕਰਨ ਵਾਲੇ ਤੇ ਬਲਾਕ ਸਿੱਧਵਾਂ ਬੇਟ ਦੇ ‘ਆਪ’ ਪਾਰਟੀ ਦੇ ਪ੍ਰਧਾਨ ਰਹੇ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ (ਜਨਰਲ) ਤੋਂ ਆਜ਼ਾਦ ਚੋਣ ਲੜਣ ਵਾਲੇ ਦੇਵਰਾਜ ਸਿੰਗਲਾ ਰਾਊਵਾਲ ਨੇ ਹੁਣ ਇੱਕ ਵਾਰ ਫਿਰ ਵਿਧਾਨ ਸਭਾ ਹਲਕਾ ਦਾਖਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦਾ ਐਲਾਨ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਮੈਂ ਪਾਰਟੀ ਬਨਣ ਸਮੇਂ ਇਲਾਕੇ ਅੰਦਰ ਬਤੌਰ ਵਰਕਰ ਕੰਮ ਕੀਤਾ। ਘਰ-ਘਰ ਜਾ ਕੇ ਪਾਰਟੀ ਦੇ ਪੈਫਲੇਟ ਵੰਡੇ।

ਅਜੀਤ ਡੈਸਕ 29-11-2026
ਸਿੱਧਵਾਂ ਬੇਟ, 28 ਨਵੰਬਰ (ਜਸਵੰਤ ਸਿੰਘ ਸਲੇਮਪੁਰੀ) ਸ਼ੁਰੂ-ਸ਼ੁਰੂ ਵਿਚ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ’ਤੇ ਪੂਰਾ ਪ੍ਰਚਾਰ ਕਰਨ ਵਾਲੇ ਤੇ ਬਲਾਕ ਸਿੱਧਵਾਂ ਬੇਟ ਦੇ ‘ਆਪ’ ਪਾਰਟੀ ਦੇ ਪ੍ਰਧਾਨ ਰਹੇ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ (ਜਨਰਲ) ਤੋਂ ਆਜ਼ਾਦ ਚੋਣ ਲੜਣ ਵਾਲੇ ਦੇਵਰਾਜ ਸਿੰਗਲਾ ਰਾਊਵਾਲ ਨੇ ਹੁਣ ਇੱਕ ਵਾਰ ਫਿਰ ਵਿਧਾਨ ਸਭਾ ਹਲਕਾ ਦਾਖਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦਾ ਐਲਾਨ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਮੈਂ ਪਾਰਟੀ ਬਨਣ ਸਮੇਂ ਇਲਾਕੇ ਅੰਦਰ ਬਤੌਰ ਵਰਕਰ ਕੰਮ ਕੀਤਾ। ਘਰ-ਘਰ ਜਾ ਕੇ ਪਾਰਟੀ ਦੇ ਪੈਫਲੇਟ ਵੰਡੇ। ਉਸ ਦੀ ਬਦੌਲਤ ਲੋਕ ਅਜੇ ਵੀ ਮੈਨੂੰ ਉਨ੍ਹਾਂ ਪਿਆਰ ਕਰ ਰਹੇ ਹਨ, ਜਿਨ੍ਹਾਂ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਬਨਣ ਦੇ ਪਹਿਲੇ ਮਹੀਨਿਆਂ ਵਿਚ ਕਰਦੇ ਸਨ। ਮੈਂ ਉਸ ਸਮੇਂ ਲੋਕਾਂ ਲਈ ਜੋ ਕੰਮ ਕੀਤੇ ਉਨ੍ਹਾਂ ਨੂੰ ਵੀ ਲੋਕ ਯਾਦ ਕਰ ਰਹੇ ਹਨ, ਪਰ ਮੈਨੂੰ ਉਸ ਸਮੇਂ ਪਾਰਟੀ ਤੋਂ ਅਸਤੀਫ਼ਾ ਦੇਣ ਲਈ ਇਸ ਕਰਕੇ ਮਜ਼ਬੂਰ ਹੋਣਾ ਪਿਆ, ਕਿਉਂਕਿ ਸ਼ਾਇਦ ਪਾਰਟੀ ਨੂੰ ਉਸ ਸਮੇਂ ਦਰੀਆਂ ਵਿਛਾਉਣ ਵਾਲੇ, ਦਰੀਆਂ ਝਾੜਣ ਵਾਲੇ ਵਰਕਰਾਂ ਦੀ ਬਜਾਏ ਕਾਰਾਂ, ਕੋਠੀਆਂ ਵਾਲੇ ਲੋਕਾਂ ਦੀ ਜ਼ਰੂਰਤ ਸੀ, ਪਰ ਮੈਂ ਆਪਣੀ ਜ਼ਮੀਰ ਦੀ ਆਵਾਜ਼ ’ਤੇ ਪਹਿਲਾਂ ਦਸੰਬਰ 2025 ਵਿਚ ਹੋਈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜ਼ੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਅਤੇ ਉਸ ਸਮੇਂ ਸੱਚ ਦੇ ਰਾਹ ’ਤੇ ਚੱਲਣ ਵਾਲੇ ਲੋਕਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਅਤੇ ਹੁਣ ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਵਿਧਾਨ ਸਭਾ ਦੀ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ। ਉਨ੍ਰਾਂ ਆਖਿਆ ਕਿ ਭਾਵੇਂ ਜਿੱਤ-ਹਾਰ ਦਾ ਫ਼ੈਸਲਾ ਲੋਕਾਂ ਦੇ ਹੱਕ ਵਿਚ ਹੈ, ਪਰ ਮੈਨੂੰ ਪੂਰੀ ਉਮੀਦ ਹੈ ਕਿ ਵੋਟਰ ਮੈਨੂੰ ਪੂਰਾ ਪਿਆਰ ਦੇਣਗੇ। 28Jag06 ਕੈਪ਼ਸਨ: ਦੇਵਰਾਜ ਸਿੰਗਲਾ ਰਾਊਵਾਲ ਦੀ ਤਸਵੀਰ।
ਪਿਛਲੀ ਖ਼ਬਰ ਰਾਏਕੋਟ ਵਿਧਾਨ ਸਭਾ ਹਲਕਾ ਬਣੇਗਾ ਨੌਜਵਾਨਾਂ ਲਈ ਰੁਜ਼ਗਾਰ ਦੀ ਹੱਬ- ਪ੍ਰਭਦੀਪ ਸਿੰਘ ਨੱਥੋਵਾਲ ਅਗਲੀ ਖ਼ਬਰ ਸੰਸਦ ਘਿਰਾਓ ਲਈ ਪੰਜਾਬ ਤੋਂ ਵੱਡੀ ਗਿਣਤੀ ’ਚ ਮਜ਼ਦੂਰ ਦਿੱਲੀ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।