29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

32ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸੰਬੰਧੀ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਸੇਵਾਦਾਰਾਂ ਨਾਲ ਮੀਟਿੰਗ

ਹਠੂਰ, 28 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਸੰਸਾਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਲੋਂ ਪਿਛਲੇ 32 ਸਾਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਕਿਲ੍ਹਾ ਛੋੜ ਦਿਹਾੜੇ ਨੂੰ ਸਮਰਪਿਤ ਇਸ ਵਾਰ 32ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਤੇ ਪ੍ਰਬੰਧਕਾਂ ਦੀ ਮੀਟਿੰਗ ਹੋਈ। ਜਿਸ ਵਿਚ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਤੋਂ ਇਲਾਵਾ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੇਹੜਕੇ, ਜਸਵਿੰਦਰ ਸਿੰਘ ਲਾਡੀ ਦੇਹੜਕਾ, ਜਥੇਦਾਰ ਪ੍ਰਮਿੰਦਰ ਸਿੰਘ ਮਾਣੂੰਕੇ, ਲਖਵੀਰ ਸਿੰਘ ਭੰਮੀਪੁਰਾ, ਨਛੱਤਰ ਸਿੰਘ ਭੰਮੀਪੁਰਾ, ਪ੍ਰਮਿੰਦਰ ਸਿੰਘ ਹੇਰਾਂ, ਦਮਨਪ੍ਰੀਤ ਸਿੰਘ ਦੇਹੜਕਾ, ਜਸਵੀਰ ਸਿੰਘ ਹੇਰਾਂ, ਇੰਦਰਜੀਤ ਸਿੰਘ ਮਾਣੂੰਕੇ, ਬਲਵੀਰ ਸਿੰਘ ਲੱਖਾ, ਵਿੱਕੀ ਸਿੰਘ ਲੱਖਾ, ਹਰਬੰਸ ਸਿੰਘ ਲੱਖਾ, ਸੇਵਕ ਸਿੰਘ, ਮੀਤਾ ਸਿੰਘ ਲੱਖਾ, ਵਜ਼ੀਰ ਸਿੰਘ ਲੱਖਾ, ਹਰਵਿੰਦਰ ਸਿੰਘ ਲੱਖਾ, ਕਾਕਾ ਸਿੰਘ, ਬਹਾਦਰ ਸਿੰਘ ਲੱਖਾ, ਹਰੀ ਸਿੰਘ ਬੁਰਜ਼, ਕਾਲਾ ਸਿੰਘ ਭੰਮੀਪੁਰਾ, ਕਾਕਾ ਸਿੰਘ ਮਾਣੂੰਕੇ, ਬੱਗਾ ਸਿੰਘ ਲੱਖਾ, ਅਮਰਜੀਤ ਸਿੰਘ ਖੰਡੂਰ, ਗੁਰਵਿੰਦਰ ਸਿੰਘ ਖੰਡੂਰ, ਗੁਰਪ੍ਰੀਤ ਸਿੰਘ ਜੱਸੜ, ਰੂਪਾ ਸਿੰਘ ਜੱਸੜ, ਜੀਤੂ ਸਿਘ ਲੱਖਾ, ਰਾਜਾ ਸਿੰਘ ਜੱਟਪੁਰਾ, ਕਾਲਾ ਸਿੰਘ ਮੱਲ੍ਹਾ, ਸੈਕਟਰੀ ਗੁਮਰੀਤ ਸਿੰਘ ਲੱਖਾ ਆਦਿ ਸ਼ਾਮਲ ਹੋਏ।

ਐੱਸ. ਬੀ. ਐੱਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲੇ ’ਚ ਮਾਰੀਆਂ ਮੱਲਾਂ 29-11-2026
ਹਠੂਰ, 28 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਸੰਸਾਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਲੋਂ ਪਿਛਲੇ 32 ਸਾਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਕਿਲ੍ਹਾ ਛੋੜ ਦਿਹਾੜੇ ਨੂੰ ਸਮਰਪਿਤ ਇਸ ਵਾਰ 32ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਤੇ ਪ੍ਰਬੰਧਕਾਂ ਦੀ ਮੀਟਿੰਗ ਹੋਈ। ਜਿਸ ਵਿਚ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਤੋਂ ਇਲਾਵਾ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੇਹੜਕੇ, ਜਸਵਿੰਦਰ ਸਿੰਘ ਲਾਡੀ ਦੇਹੜਕਾ, ਜਥੇਦਾਰ ਪ੍ਰਮਿੰਦਰ ਸਿੰਘ ਮਾਣੂੰਕੇ, ਲਖਵੀਰ ਸਿੰਘ ਭੰਮੀਪੁਰਾ, ਨਛੱਤਰ ਸਿੰਘ ਭੰਮੀਪੁਰਾ, ਪ੍ਰਮਿੰਦਰ ਸਿੰਘ ਹੇਰਾਂ, ਦਮਨਪ੍ਰੀਤ ਸਿੰਘ ਦੇਹੜਕਾ, ਜਸਵੀਰ ਸਿੰਘ ਹੇਰਾਂ, ਇੰਦਰਜੀਤ ਸਿੰਘ ਮਾਣੂੰਕੇ, ਬਲਵੀਰ ਸਿੰਘ ਲੱਖਾ, ਵਿੱਕੀ ਸਿੰਘ ਲੱਖਾ, ਹਰਬੰਸ ਸਿੰਘ ਲੱਖਾ, ਸੇਵਕ ਸਿੰਘ, ਮੀਤਾ ਸਿੰਘ ਲੱਖਾ, ਵਜ਼ੀਰ ਸਿੰਘ ਲੱਖਾ, ਹਰਵਿੰਦਰ ਸਿੰਘ ਲੱਖਾ, ਕਾਕਾ ਸਿੰਘ, ਬਹਾਦਰ ਸਿੰਘ ਲੱਖਾ, ਹਰੀ ਸਿੰਘ ਬੁਰਜ਼, ਕਾਲਾ ਸਿੰਘ ਭੰਮੀਪੁਰਾ, ਕਾਕਾ ਸਿੰਘ ਮਾਣੂੰਕੇ, ਬੱਗਾ ਸਿੰਘ ਲੱਖਾ, ਅਮਰਜੀਤ ਸਿੰਘ ਖੰਡੂਰ, ਗੁਰਵਿੰਦਰ ਸਿੰਘ ਖੰਡੂਰ, ਗੁਰਪ੍ਰੀਤ ਸਿੰਘ ਜੱਸੜ, ਰੂਪਾ ਸਿੰਘ ਜੱਸੜ, ਜੀਤੂ ਸਿਘ ਲੱਖਾ, ਰਾਜਾ ਸਿੰਘ ਜੱਟਪੁਰਾ, ਕਾਲਾ ਸਿੰਘ ਮੱਲ੍ਹਾ, ਸੈਕਟਰੀ ਗੁਮਰੀਤ ਸਿੰਘ ਲੱਖਾ ਆਦਿ ਸ਼ਾਮਲ ਹੋਏ। ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸਜਾਏ ਜਾ ਰਹੇ 32ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸਬੰਧੀ ਅੱਜ ਸਮੂਹ ਸੇਵਾਦਾਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਹਨ ਅਤੇ ਵੱਖ ਵੱਖ ਕਾਰਜਾਂ ਲਈ ਸਭ ਦੀਆਂ ਡਿਊਟੀਆਂ ਲਾਈਆਂ, ਕਿਉਂਕਿ ਤਕਰੀਬਨ ਇਕ ਕਿਲੋਮੀਟਰ ਲੰਮੇ ਇਸ ਪੈਦਲ ਮਾਰਚ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੋਂ ਇਲਾਵਾ ਹਾਥੀ, ਘੋੜੇ, ਊਠ, ਇਕ ਦਰਜ਼ਨ ਦੇ ਕਰੀਬ ਇਤਿਹਾਸਕ ਝਾਕੀਆਂ ਵਾਲੀਆਂ ਟਰਾਲੀਆਂ ਆਦਿ ਸ਼ਾਮਿਲ ਹੁੰਦੀਆਂ ਹਨ। ਇਸ ਲਈ ਸਮੂਹ ਸੇਵਾਦਾਰਾਂ ਨੇ ਅੱਜ ਦੀ ਮੀਟਿੰਗ ’ਚ ਸੁਝਾਅ ਦਿੱਤੇ ਅਤੇ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਵੀ ਇਹ ਪੈਦਲ ਮਾਰਚ 6-7 ਪੋਹ (21-22 ਦਸੰਬਰ) ਦੀ ਰਾਤ ਨੂੰ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ ਅਤੇ 15 ਦਿਨਾਂ ਬਾਆਦ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਪੁੱਜੇਗਾ।
ਪਿਛਲੀ ਖ਼ਬਰ ਐੱਸ. ਬੀ. ਐੱਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਚੋਣਾਂਵੀਂ ਦਿਨਾਂ ਵਿਚ ਵੀ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਬਿਜਲੀ ਖ਼ਪਤਕਾਰ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।