ਪ੍ਰੋਪਰਟੀ ਸਲਾਹਕਾਰ ਐਸੋਸੀਏਸ਼ਨ ਜਗਰਾਉਂ ਦੇ ਅਮਰਜੀਤ ਸਿੰਘ ਮਾਲਵਾ ਬਣੇ ਪ੍ਰਧਾਨ
ਜਗਰਾਉਂ, 28 ਨਵੰਬਰ (ਸ਼ਮਸ਼ੇਰ ਸਿੰੰਘ ਗਾਲਿਬ) ਪ੍ਰੋਪਰਟੀ ਸਲਾਹਕਾਰ ਐਂਡ ਬਿਲਡਰ ਐਸੋਸੀਏਸ਼ਨ ਜਗਰਾਉਂ ਦੀ ਇਕ ਅਹਿਮ ਮੀਟਿੰਗ ਪ੍ਰਾਈਵੇਟ ਹੋਟਲ ਵਿਖੇ ਹੋਈ। ਜਿਸ ਵਿਚ ਪ੍ਰਧਾਨ ਬਲਵੰਤ ਸਿੰਘ ਸਿੱਧੂ ਦੀ ਟਰਮ ਪੂਰੀ ਹੋਣ ਮਗਰੋਂ ਨਵੇਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਅਮਰਜੀਤ ਸਿੰਘ ਮਾਲਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ।
ਜਗਰਾਉਂ, 28 ਨਵੰਬਰ (ਸ਼ਮਸ਼ੇਰ ਸਿੰੰਘ ਗਾਲਿਬ) ਪ੍ਰੋਪਰਟੀ ਸਲਾਹਕਾਰ ਐਂਡ ਬਿਲਡਰ ਐਸੋਸੀਏਸ਼ਨ ਜਗਰਾਉਂ ਦੀ ਇਕ ਅਹਿਮ ਮੀਟਿੰਗ ਪ੍ਰਾਈਵੇਟ ਹੋਟਲ ਵਿਖੇ ਹੋਈ। ਜਿਸ ਵਿਚ ਪ੍ਰਧਾਨ ਬਲਵੰਤ ਸਿੰਘ ਸਿੱਧੂ ਦੀ ਟਰਮ ਪੂਰੀ ਹੋਣ ਮਗਰੋਂ ਨਵੇਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਅਮਰਜੀਤ ਸਿੰਘ ਮਾਲਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ। ਇਸ ਮੌਕੇ ਮਾਲਵਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲੀਆਂ ਹੋਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਤਹਿਸੀਲ ਅੰਦਰ ਆ ਰਹੀਆਂ ਔਕੜਾਂ ਅਤੇ ਰਜਿਸਟਰੀ ਕਰਵਾਉਣ ਸਮੇਂ ਆ ਰਹੀਆਂ ਪ੍ਰੇਸ਼ਾਨੀਆਂ ਦਾ ਵੀ ਜਲਦੀ ਹੀ ਹੱਲ ਕੀਤਾ ਜਾਵੇਗਾ। ਇਸ ਸਮੇਂ ਵਿਚਾਰਿਆ ਗਿਆ ਕਿ ਐੱਨ.ਓ . ਸੀ ਦੀ ਸਮੱਸਿਆ ਆਪ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਇਸ ਦਾ ਜਲਦੀ ਹੱਲ ਕੀਤਾ ਜਾਵੇ। ਇਸ ਸਮੇਂ ਸਮੂਹ ਸਾਥੀਆਂ ਨੇ ਇਕੱਠੇ ਹੋ ਕੇ ਤਹਿਸੀਲਦਾਰ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਇੱਕ ਸਾਂਝੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਇਸ ਸਮੱਸਿਆ ਦਾ ਜਲਦੀ ਹੱਲ ਹੋ ਸਕੇ। ਇਸ ਮੌਕੇ ਇਕਬਾਲ ਸਿੰਘ ਕਟਾਰੀਆ ਨੂੰ ਚੇਅਰਮੈਨ, ਸਾਬਕਾ ਪ੍ਰਧਾਨ ਸਰਪੰਚ ਬਲਵੰਤ ਸਿੰਘ ਨੂੰ ਪੈਟਰਨ, ਪਰਵੀਨ ਧਵਨ ਨੂੰ ਪ੍ਰੈੱਸ ਸਕੱਤਰ, ਰਕੇਸ਼ ਮੈਨੀ ਨੂੰ ਖ਼ਜ਼ਾਨਚੀ, ਪ੍ਰਦੀਪ ਦੂਆ ਨੂੰ ਸਕੱਤਰ ਵਜੋਂ ਚੁਣ ਲਿਆ ਗਿਆ। ਕਾਨੂੰਨੀ ਸਲਾਹਕਾਰ ਦੀਆਂ ਜ਼ਿੰਮੇਵਾਰੀਆਂ ਐੱਸ.ਐੱਸ. ਛਾਬੜਾ ਅਤੇ ਰਾਹੁਲ ਗੁਪਤਾ ਨਿਭਾਉਣਗੇ। ਹਰਜੀਤ ਸਿੰਘ ਸੋਨੂ ਅਰੋੜਾ ਨੂੰ ਉੱਪ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪ੍ਰੋਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।