28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ 4 ਰੋਜ਼ਾ ਧਾਰਮਿਕ ਸਮਾਗਮ 8 ਤੋਂ ਗੁਰਬਾਣੀ ਕੰਠ, ਲੰਬੇ ਕੇਸ, ਦਸਤਾਰ, ਦੁਮਾਲਾ ਸਜਾਉਣ ਮੁਕਾਬਲੇ 8 ਤੇ ਅੰਮ੍ਰਿਤ ਸੰਚਾਰ 11 ਨੂੰ

ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ (ਲੁਧਿ:) ਦੀ ਇਤਿਹਾਸਿਕ ਧਰਤੀ ’ਤੇ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸ਼ਹੀਦ ਸਿੰਘ ਸਿੰਘਣੀਆਂ, ਭੁਝੰਗੀ, ਭੁਝੰਗਣਾਂ ਦੀ ਯਾਦ ਵਿਚ, ਛੋਟੇ-ਵੱਡੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ 4 ਰੋਜ਼ਾ ਧਾਰਮਿਕ ਸਮਾਗਮ 8 ਦਸੰਬਰ ਤੋਂ ਸ਼ੁਰੂ ਹੋਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਜਰਨੈਲ ਸਿੰਘ ਮੁੱਲਾਂਪੁਰ, ਮੀਤ ਪ੍ਰਧਾਨ ਮਨਜੀਤ ਸਿੰਘ, ਹੈੱਡ ਗ੍ਰੰਥੀ ਭਾਈ ਮਨਵਿੰਦਰ ਸਿੰਘ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ 1 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ।

ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਧਾਰਮਿਕ ਸਮਾਗਮ ਸਫ਼ਲਤਾ ਲਈ ਮੀਟਿੰਗ ਸਮੇਂ ਪ੍ਰਧਾਨ ਜਰਨੈਲ ਸਿੰਘ ਨਾਲ ਪ੍ਰਬੰਧਕੀ ਕਮੇਟੀ ਅਹੁਦੇਦਾਰ, ਮੈਂਬਰ, ਪਿੰਡ ਦੇ ਪਤਵੰਤੇ। ਤਸਵੀਰ: ਕ੍ਰਿਪਾਲ ਹੰਬੜਾਂ 28-11-2026
ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ (ਲੁਧਿ:) ਦੀ ਇਤਿਹਾਸਿਕ ਧਰਤੀ ’ਤੇ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸ਼ਹੀਦ ਸਿੰਘ ਸਿੰਘਣੀਆਂ, ਭੁਝੰਗੀ, ਭੁਝੰਗਣਾਂ ਦੀ ਯਾਦ ਵਿਚ, ਛੋਟੇ-ਵੱਡੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ 4 ਰੋਜ਼ਾ ਧਾਰਮਿਕ ਸਮਾਗਮ 8 ਦਸੰਬਰ ਤੋਂ ਸ਼ੁਰੂ ਹੋਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਜਰਨੈਲ ਸਿੰਘ ਮੁੱਲਾਂਪੁਰ, ਮੀਤ ਪ੍ਰਧਾਨ ਮਨਜੀਤ ਸਿੰਘ, ਹੈੱਡ ਗ੍ਰੰਥੀ ਭਾਈ ਮਨਵਿੰਦਰ ਸਿੰਘ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ 1 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਦਿਨ ਮੰਗਲਵਾਰ 8 ਦਸੰਬਰ ਨੂੰ ਗੱਤਕਾ ਪ੍ਰਦਰਸ਼ਨੀਆਂ, ਲੰਮੇ ਕੇਸ ਮੁਕਾਬਲੇ, ਦਸਤਾਰ-ਦੁਮਾਲਾ ਅਤੇ ਗੁਰਬਾਣੀ ਕੰਠ ਮੁਕਾਬਲੇ ਹੋਣਗੇਂ। ਦਿਨ ਬੁੱਧਵਾਰ 9 ਦਸੰਬਰ ਨੂੰ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਸ਼ਾਮ 4 ਤੋਂ 4:30 ਵਜੇ ਤੱਕ ਗਿਆਨੀ ਬਲਜੀਤ ਸਿੰਘ ਅਤੇ 4:30 ਤੋਂ 5 ਵਜੇ ਤੱਕ ਕਥਾਵਾਚਕ ਭਾਈ ਮਨਿੰਦਰ ਸਿੰਘ ਗੁਰੂ ਸ਼ਬਦ ਕਥਾ ਦੀ ਵਿਚਾਰ ਸੰਗਤ ਨਾਲ ਸਾਂਝੀ ਕਰਨਗੇਂ। ਗੁਰਦੁਆਰਾ ਭਗਤ ਰਵਿਦਾਸ ਜੀ ਦਾ ਰਾਗੀ ਜੱਥਾ ਜੱਜ ਸਿੰਘ, ਹੋਰ 5:00 ਤੋਂ 5:45 ਤੱਕ ਗੁਰੂ ਸ਼ਬਦ ਕੀਰਤਨ ਅਤੇ 96 ਕਰੋੜੀ ਇੰਟਰਨੈਸ਼ਨਲ ਢਾਡੀ ਧੰਨਾ ਸਿੰਘ ਨਵਾਂਸ਼ਹਿਰ ਦਾ ਜੱਥਾ 5:45 ਤੋਂ 7:15 ਤੱਕ ਵਾਰਾਂ ਗਾਇਨ ਕਰੇਗਾ, ਉਪਰੰਤ ਬਾਬਾ ਦਵਿੰਦਰ ਸਿੰਘ ਵਲੋਂ ਕਥਾ ਦੀ ਵਿਚਾਰ ਹੋਵੇਗੀ। ਦਿਨ ਵੀਰਵਾਰ 10 ਦਸੰਬਰ ਸਵੇਰ ਦੇ ਸਮੇਂ ਪੰਥ ਪ੍ਰਸਿੱਧ ਕਥਾਵਾਚਕ ਮਨਪ੍ਰੀਤ ਸਿੰਘ ਬੁਹਲਾ ਚੀਕਾ (ਹਰਿਆਣਾ) ਵਲੋਂ ਕਥਾ ਦੀ ਵਿਚਾਰ ਸਵੇਰ ਸਮੇਂ ਅਤੇ ਕਥਾਵਾਚਕ ਗੁਰਜੰਟ ਸਿੰਘ ਮਹਿਰੋਂ ਸ਼ਾਮ ਦੇ ਸਮੇਂ ਸਿੱਖ ਸੰਗਤ ਨਾਲ ਕਥਾ ਦੀ ਵਿਚਾਰ ਸਾਂਝੀ ਕਰਨਗੇਂ। ਸ਼ਾਮ 4:30 ਤੋਂ 5 ਵਜੇ ਤੱਕ ਗੁਰਦੁਆਰਾ ਮਾਤਾ ਗੁਜਰ ਕੌਰ ਦਾ ਰਾਗੀ ਜੱਥਾ ਭਾਈ ਮਨਿੰਦਰ ਸਿੰਘ, ਹੋਰ ਸ਼ਬਦ ਕੀਰਤਨ ਗਾਇਨ ਕਰਨਗੇਂ, ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਪ੍ਰਚਾਰਕ ਗਿਆਨੀ ਨਵਰੂਪ ਸਿੰਘ ਮੀਰ ਮੰਨੂ ਵਲੋਂ ਸਿੱਖਾਂ ’ਤੇ ਕੀਤੇ ਅੱਤਿਆਚਾਰ ਬਾਰੇ ਸੰਗਤ ਨੂੰ ਜਾਣੂੰ ਕਰਵਾਉਣਗੇਂ। ਪ੍ਰਦੀਪ ਸਿੰਘ ਚਮਿੰਡਾ, ਬਲਵਿੰਦਰ ਸਿੰਘ ਰੰਧਾਵੇ ਬਰੋਟੇ ਵਾਲੇ ਢਾਡੀ ਵਾਰਾਂ ਦਾ ਗਾਇਨ ਕਰਨਗੇਂ। ਧਾਰਮਿਕ ਸਮਾਗਮ ਦੇ ਆਖਰੀ ਦਿਨ ਸ਼ੁੱਕਰਵਾਰ 11 ਦਸੰਬਰ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲਾ ਧਾਰਮਿਕ ਸਮਾਗਮ ਰਾਤ 9 ਵਜੇ ਤੱਕ ਜਾਰੀ ਰਹੇਗਾ। ਜਿਸ ਵਿਚ ਗਿਆਨੀ ਇੰਦਰਜੀਤ ਸਿੰਘ, ਰਾਗੀ ਜਸਪ੍ਰੀਤ ਸਿੰਘ ਖੁਸ਼ਦਿਲ, ਢਾਡੀ ਕਪੂਰ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗੁਰੂ ਜਸ ਸਰਵਣ ਕਰਵਾਉਣਗੇਂ। ਸ਼ੁੱਕਰਵਾਰ 11 ਦਸੰਬਰ ਸਵੇਰ ਸਮੇਂ ਅੰਮ੍ਰਿਤ ਸੰਚਾਰ ਹੋਵੇਗਾ, ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਮੁਫਤ ਵੰਡੇ ਜਾਣਗੇਂ। ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਸਲਾਨਾ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਬੁਲਾਈ ਮੀਟਿੰਗ ਸਮੇਂ ਸਾਬਕਾ ਪ੍ਰਧਾਨ ਦਵਿੰਦਰ ਸਿੰਘ, ਸਾਬਕਾ ਪ੍ਰਧਾਨ ਮੇਜਰ ਸਿੰਘ ਗੋਰਾ, ਹਰਵਿੰਦਰ ਸਿੰਘ ਮਿੱਠਾ, ਸਤਵਿੰਦਰ ਸਿੰਘ ਨੀਟੂ, ਜਗਦੀਪ ਸਿੰਘ ਜੱਗਾ, ਦਰਸ਼ਨ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ, ਕੈਪਟਨ ਮੇਜਰ ਸਿੰਘ, ਸੁਖਜੀਤ ਸਿੰਘ ਸੁੱਖੀ, ਸੁਖਜੀਤ ਸਿੰਘ ਸੋਨੀ, ਬਾਬਾ ਤੇਜਾ ਸਿੰਘ ਗਿੱਲ, ਬਲਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਗਦੀਸ਼ ਸਿੰਘ ਦੀਸ਼ਾ, ਗੁਰਵਿੰਦਰ ਸਿੰਘ ਗੋਰਾ, ਕੁਲਦੀਪ ਸਿੰਘ, ਮਨਜੀਤ ਸਿੰਘ, ਬਲਵੀਰ ਸਿੰਘ ਦਾਖਾ, ਮਾ: ਬਲਦੇਵ ਸਿੰਘ, ਸਾਬਕਾ ਪੰਚ ਹਰਦੇਵ ਸਿੰਘ, ਹਰਪਾਲ ਸਿੰਘ ਪਾਲੀ, ਹੋਰ ਮੌਜੂਦ ਸਨ। ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਮ ਪੰਚਾਇਤ ਮੁੱਲਾਂਪੁਰ, ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਭਾਈ ਜਰਨੈਲ ਸਿੰਘ ਵਲੋਂ ਹਰ ਇਕ ਦਾ ਸਹਿਯੋਗ ਲਿਆ ਜਾ ਰਿਹਾ। 27Jag04
ਪਿਛਲੀ ਖ਼ਬਰ ਹੰਬੜਾਂ ’ਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਚਾਰ ਰੋਜ਼ਾ ਧਾਰਮਿਕ ਦੀਵਾਨ 1 ਤੋਂ ਅਗਲੀ ਖ਼ਬਰ ਸ੍ਰੀ ਬਾਲਾ ਜੀ ਪਰਿਵਾਰ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।