28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜੀ. ਟੀ. ਬੀ. ਕਾਲਜ ਦਾਖਾ ਲੜਕੀਆਂ ਨੇ ਅੰਤਰ ਕਾਲਜ ਖੋ-ਖੋ ਮੁਕਾਬਲੇ ’ਚ ਚੌਥੀ ਵਾਰ ਜਿੱਤਿਆ ਸੋਨ ਤਗਮਾ ਪੀ. ਯੂ. ਬੀ-ਡਵੀਜ਼ਨ ਖੋ-ਖੋ ਚੈਂਪੀਅਨ ਬਣਨ ’ਤੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਦਿੱਤੀ ਵਧਾਈ

ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਲੜਕੀਆਂ ਦੀ ਖੋ-ਖੋ ਟੀਮ ਨੇ ਪੰਜਾਬ ਯੂਨੀਵਰਸਿਟੀ ਡਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿਚ ਲਗਾਤਾਰ ਚੌਥੀ ਵਾਰ ਸੋਨ ਤਗਮਾ ਜਿੱਤ ਕੇ ਦਾਖਾ ਕਾਲਜ ਦਾ ਨਾਂਅ ਚਮਕਾਇਆ। ਪੰਜਾਬ ਯੂਨੀਵਰਸਿਟੀ ਬੀ-ਡਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿਚ ਜੀ.

ਅਜੀਤ ਡੈਸਕ 28-11-2026
ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਵਿਖੇ ਲੜਕੀਆਂ ਦੀ ਖੋ-ਖੋ ਟੀਮ ਨੇ ਪੰਜਾਬ ਯੂਨੀਵਰਸਿਟੀ ਡਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿਚ ਲਗਾਤਾਰ ਚੌਥੀ ਵਾਰ ਸੋਨ ਤਗਮਾ ਜਿੱਤ ਕੇ ਦਾਖਾ ਕਾਲਜ ਦਾ ਨਾਂਅ ਚਮਕਾਇਆ। ਪੰਜਾਬ ਯੂਨੀਵਰਸਿਟੀ ਬੀ-ਡਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿਚ ਜੀ.ਬੀ.ਬੀ ਨੈਸ਼ਨਲ ਕਾਲਜ ਦਾਖਾ ਲੜਕੀਆਂ ਦੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਲ ’ਤੇ ਵੱਖ-ਵੱਖ ਮੁਕਾਬਲੇ ਜਿੱਤ ਕੇ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਬਣਾਈ। ਸ਼ਾਨਦਾਰ ਪ੍ਰਦਰਸ਼ਨ ਨੂੰ ਫਾਈਨਲ ਮੁਕਾਬਲੇ ਵਿਚ ਬਰਕਰਾਰ ਰੱਖਦਿਆਂ ਜੀ.ਟੀ.ਬੀ.ਕਾਲਜ ਦਾਖਾ ਦੀਆਂ ਲੜਕੀਆਂ ਨੇ ਅੰਤਰ ਕਾਲਜ ਖੋ-ਖੋ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ। ਡਵੀਜ਼ਨ ਪੱਧਰੀ ਮੁਕਾਬਲਿਆਂ ’ਚ ਸੋਨ ਤਗਮਾ ਜੇਤੂ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿ:) ਲੜਕੀਆਂ ਦੀ ਖੋ-ਖੋ ਸਮੁੱਚੀ ਟੀਮ, ਕਪਤਾਨ ਸੰਦੀਪ ਕੌਰ ਅਤੇ ਕੋਚ ਕੁਲਵਿੰਦਰ ਕੌਰ ਨੂੰ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਟਰੱਸਟੀ ਅਪਰ ਅਪਾਰ ਸਿੰਘ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਖੋ-ਖੋ ਚੈਂਪੀਅਨਸ਼ਿਪ ਵਿਚ ਲਗਾਤਾਰ ਚੌਥੀ ਵਾਰ ਸੋਨ ਤਗਮਾ ਲਗਨ ਨਾਲ ਕੀਤੀ ਮਿਹਨਤ ਦਾ ਸਿੱਟਾ ਹੈ। ਕਾਲਜ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਵਲੋਂ ਵੀ ਪੰਜਾਬ ਯੂਨੀਵਰਸਿਟੀ ਬੀ-ਡਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਲਿਫਟਿੰਗ ਸੰਬੰਧੀ ਚੇਅਰਮੈਨ ਤੂਰ ਵਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਰਾਏਕੋਟ ਲੋਕਲ ਦਾਣਾ ਮੰਡੀ ’ਚ ਲਿਫਟਿ... ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੇਜਰ ਸਿੰਘ ਭੈਣੀ ਨੇ ਹਲਕਾ ਦਾਖਾ ’ਚ ਸਰਗਰਮੀਆਂ ਵਧਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।