07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀ ਪੋਨਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮੁਨਾਫ਼ਾ ਵੰਡ ਸਮਾਗਮ

ਚੌਂਕੀਮਾਨ, 6 ਨਵੰਬਰ (ਤੇਜਿੰਦਰ ਸਿੰਘ ਚੱਢਾ)- ਦੀ ਪੋਨਾ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਪੋਨਾ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ 2025-26 ਦੇ ਮੁਨਾਫਾ ਵੰਡਣ ਲਈ ਪ੍ਰਧਾਨ ਬਲਜੀਤ ਸਿੰਘ ਤੇ ਮੀਤ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮਾਰੋਹ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੁੱਧ ਉਤਪਾਦਕਾ ਨੂੰ ਮੁਨਾਫੇ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ’ਤੇ ਇਕ ਸਾਦਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਦੌਰਾਨ 41 ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ।

ਅਜੀਤ ਡੈਸਕ 07-11-2026
ਚੌਂਕੀਮਾਨ, 6 ਨਵੰਬਰ (ਤੇਜਿੰਦਰ ਸਿੰਘ ਚੱਢਾ)- ਦੀ ਪੋਨਾ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਪੋਨਾ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ 2025-26 ਦੇ ਮੁਨਾਫਾ ਵੰਡਣ ਲਈ ਪ੍ਰਧਾਨ ਬਲਜੀਤ ਸਿੰਘ ਤੇ ਮੀਤ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮਾਰੋਹ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੁੱਧ ਉਤਪਾਦਕਾ ਨੂੰ ਮੁਨਾਫੇ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ’ਤੇ ਇਕ ਸਾਦਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਦੌਰਾਨ 41 ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ। ਜਾਣਕਾਰੀ ਅਨੁਸਾਰ ਸਭਾ ਦੇ ਮੈਂਬਰ ਨੰਬਰਦਾਰ ਪੂਰਨ ਸਿੰਘ ਨੂੰ ਪਹਿਲਾ ਇਨਾਮ 16620 ਰੁ. ਮੁਨਾਫਾ ਦਿੱਤਾ ਗਿਆ, ਬਲਜੀਤ ਸਿੰਘ ਨੂੰ ਦੂਸਰਾ ਇਨਾਮ 10200 ਰੁ. ਮੁਨਾਫਾ ਦਿੱਤਾ ਗਿਆ ਜਦਕਿ ਸਿਕੰਦਰ ਸਿੰਘ ਨੂੰ ਤੀਜਾ ਇਨਾਮ 5150 ਰੁ. ਮੁਨਾਫ਼ਾ ਦਿੱਤਾ ਗਿਆ ਹੈ। ਇਸ ਸਮੇਂ ਮੁਨਾਫ਼ੇ ਦੇ ਨਾਲ ਦੁੱਧ ਉਤਪਾਦਕਾ ਨੂੰ ਦੁੱਧ ਵਾਲੀਆਂ ਸਟੀਲ ਦੀਆਂ ਕੈਨੀਆਂ ਵੀ ਦਿੱਤੀ। ਇਸ ਮੌਕੇ ਦੀ ਪੋਨਾ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਪੋਨਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਮੀਤ ਪ੍ਰਧਾਨ ਪਲਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਕੱਤਰ ਗੁਰਪ੍ਰੀਤ ਸ਼ਰਮਾ, ਕਮੇਟੀ ਮੈਂਬਰ ਪ੍ਰੀਤਮ ਦਾਸ, ਦਲਵੀਰ ਸਿੰਘ, ਪ੍ਰੀਤਮ ਦਾਸ, ਪੰਡਤ ਰਾਮਪਾਲ, ਜਸਮੇਰ ਸਿੰਘ, ਮਹਿੰਦਰ ਸਿੰਘ, ਗਗਨ ਪੰਡਤ, ਬਸੰਤ ਸਿੰਘ, ਕੁਲਵੰਤ ਸਿੰਘ ਤਾਊ, ਜਸਵੀਰ ਸਿੰਘ, ਹੈਲਪਰ ਗੁਰਵਿੰਦਰ ਸਿੰਘ ਗਿੰਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਦੁੱਧ ਉਤਪਾਦਕ ਹਾਜ਼ਰ ਸਨ। 06Jag22
ਪਿਛਲੀ ਖ਼ਬਰ ਦੀਵਾਲੀ ਤੇ ਧਨਤੇਰਸ ਮੌਕੇ ਜਗਰਾਉਂ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਅਗਲੀ ਖ਼ਬਰ ਖੋ-ਖੋ ਸਹੋਦਿਆ ਵੈਸਟ ਮੁਕਾਬਲੇ ’ਚ ਨਿਊ ਜੀ. ਐੱਮ. ਟੀ ਸਕੂਲ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।