03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਐੱਨ. ਆਰ. ਆਈ ਪਰਿਵਾਰ ਨੇ ਸਰਕਾਰੀ ਸਕੂਲ ਐਤੀਆਣਾ ਦੇ ਬੱਚਿਆਂ ਨੂੰ ਬੂਟ ਵੰਡੇ

ਹਲਵਾਰਾ, 2 ਨਵੰਬਰ (ਮਨਦੀਪ ਸਿੰਘ ਉੱਭੀ)- ਪਿੰਡ ਐਤੀਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਐੱਨ. ਆਰ.

ਅਜੀਤ ਡੈਸਕ 03-11-2026
ਹਲਵਾਰਾ, 2 ਨਵੰਬਰ (ਮਨਦੀਪ ਸਿੰਘ ਉੱਭੀ)- ਪਿੰਡ ਐਤੀਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਐੱਨ. ਆਰ. ਆਈ. ਪਰਿਵਾਰ ਵੱਲੋਂ ਬੂਟਾਂ ਦੀ ਸੇਵਾ ਕੀਤੀ ਗਈ। ਇਹ ਬੂਟ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਮਿਡ-ਡੇ-ਮੀਲ ਵਰਕਰਾਂ, ਸੇਵਾਦਾਰ ਬੀਬੀਆਂ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਭੇਟ ਕੀਤੇ ਗਏ। ਇਸ ਸਬੰਧੀ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਕਿ ਇਹ ਸੇਵਾ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਮਹੇ ਦੁਬਈ ਵਲੋਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਲਗਾਤਾਰ ਲੋਕ ਸੇਵਾ ਤੇ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਉਨ੍ਹਾਂ ਐੱਨ.ਆਰ.ਆਈ. ਪਰਿਵਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਐੱਸ. ਐੱਮ. ਸੀ. ਚੇਅਰਮੈਨ ਬਲਜਿੰਦਰ ਕੌਰ, ਮਾਸਟਰ ਦਵਿੰਦਰ ਸਿੰਘ, ਮਨਜੀਤ ਕੌਰ, ਕੁਲਦੀਪ ਸਿੰਘ, ਪਰਮਜੀਤ ਕੌਰ ਸੇਵਾਦਾਰ, ਆਂਗਣਵਾੜੀ ਵਰਕਰ ਛਿੰਦਰਪਾਲ ਕੌਰ, ਹੈਲਪਰ ਤਜਿੰਦਰ ਕੌਰ, ਮਿਡ-ਡੇ-ਮੀਲ ਵਰਕਰ ਇੰਦਰਜੀਤ ਕੌਰ, ਕਮਲਜੀਤ ਕੌਰ ਤੇ ਸੁਰਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਰਾਸਤੀ ਮੇਲੇ ’ਚ ਬਿਨਾਂ ਪ੍ਰਵਾਨਗੀ ਚੱਲ ਰਹੇ ਨੇ ਚੰਡੋਲ, 50 ਰੁਪਏ ਐਂਟਰੀ ਫ਼ੀਸ ਵਸੂਲਣ ’ਤੇ ਲੋਕਾਂ ਵਿਚ ਰੋਸ ਐੱਸ. ਡੀ... ਅਗਲੀ ਖ਼ਬਰ ਵਿਧਾਇਕ ਠੇਕੇਦਾਰ ਵਲੋਂ ਮਿਕਸਡ ਮਾਰਸ਼ਲ ਆਰਟ ’ਚ ਸੋਨ ਤਗ਼ਮਾ ਜੇਤੂ ਦੀਪਇੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।