ਡਾਕ ਘਰ ਸਿੱਧਵਾਂ ਬੇਟ ਵਿਖੇ ‘ਡਾਕ ਚੋਪਾਲ’ ਪ੍ਰੋਗਰਾਮ ਕਰਵਾਇਆ
ਸਿੱਧਵਾਂ ਬੇਟ, 31 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਡਾਕ ਸੇਵਾਵਾਂ, ਬੱਚਤ ਯੋਜਨਾਵਾਂ ਅਤੇ ਬੀਮਾ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਡਾਕ ਘਰ ਸਿੱਧਵਾਂ ਬੇਟ ਵਿਖੇ ‘ਡਾਕ ਚੋਪਾਲ’ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਤਹਿਤ ਡਾਕ ਵਿਭਾਗ ਦੀ ਮੋਬਾਇਲ ਵੈਨ ਰਾਹੀਂ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਬਾਰੇ ਜਾਣਕਾਰੀ ਦੇਣ ਵਾਲੀਆਂ ਵੀਡੀਓਜ਼ ਅਤੇ ਨਾਟਕ ਵਿਖਾਏ।
ਸਿੱਧਵਾਂ ਬੇਟ, 31 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਡਾਕ ਸੇਵਾਵਾਂ, ਬੱਚਤ ਯੋਜਨਾਵਾਂ ਅਤੇ ਬੀਮਾ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਡਾਕ ਘਰ ਸਿੱਧਵਾਂ ਬੇਟ ਵਿਖੇ ‘ਡਾਕ ਚੋਪਾਲ’ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਤਹਿਤ ਡਾਕ ਵਿਭਾਗ ਦੀ ਮੋਬਾਇਲ ਵੈਨ ਰਾਹੀਂ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਬਾਰੇ ਜਾਣਕਾਰੀ ਦੇਣ ਵਾਲੀਆਂ ਵੀਡੀਓਜ਼ ਅਤੇ ਨਾਟਕ ਵਿਖਾਏ। ਇਸ ਪ੍ਰੋਗਰਾਮ ਦੀ ਅਗਵਾਈ ਸਹਾਇਕ ਸੁਪਰਡੈਂਟ ਪਵਨਦੀਪ ਕੁਮਾਰ, ਡਾਕ ਸੁਪਰਡੈਂਟ ਲੁਧਿਆਣਾ ਡਿਵੀਜ਼ਨ ਪ੍ਰਸ਼ਾਂਤ ਸਿੰਗਲਾ ਨੇ ਕਰਦਿਆਂ ਲੋਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਡਿਜੀਟਲ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਇੱਕ ਥਾਂ ’ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣ। ਇਸ ਮੌਕੇ ਪੋਸਟਮਾਸਟਰ ਵਿਕਾਸ ਗੋਇਲ ਅਤੇ ਡਾਕ ਸਹਾਇਕ ਦਲਵੀਰ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਸੰਬੰਧਿਤ ਖੇਤਰ ਦੇ ਬਰਾਂਚ ਪੋਸਟਮਾਸਟਰ, ਪਤਵੰਤੇ ਸੱਜਣਾਂ ਅਤੇ ਡਾਕ ਗਾਹਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।