29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਉੱਘੇ ਸਮਾਜ ਸੇਵੀ ਤੇ ਸੀਨੀਅਰ ਯੂਥ ਅਕਾਲੀ ਆਗੂ ਮਿੰਟੂ ਜੱਟਪੁਰਾ ਵਲੋਂ ਸਾਲਾਨਾ ਸਮੂਹਿਕ ਵਿਆਹ ਸਮਾਗਮ ਕਰਵਾਇਆ 11 ਧੀਆਂ ਦੇ ਕੰਨਿਆ ਦਾਨ ਦੌਰਾਨ ਜੁੜਿਆ ਸਿਆਸੀ, ਧਾਰਮਿਕ, ਸਮਾਜਿਕ ਲੀਡਰਾਂ ਸਮੇਤ ਗਾਇਕ-ਕਲਾਕਾਰਾਂ ਦਾ ਮੇਲਾ

ਰਾਏਕੋਟ, 28 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ 11 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ, ਜਦਕਿ 11 ਧੀਆਂ ਦੇ ਕੰਨਿਆ ਦਾਨ ਦੌਰਾਨ ਸਿਆਸੀ, ਧਾਰਮਿਕ, ਸਮਾਜਿਕ ਆਗੂਆਂ ਸਮੇਤ ਗਾਇਕ ਤੇ ਫ਼ਿਲਮੀ ਕਲਾਕਾਰਾਂ ਦਾ ਮੇਲਾ ਜੁੜਿਆ ਅਤੇ ਉਨ੍ਹਾਂ ਨਵ-ਵਿਆਹੁਤਾ ਜੋੜਿਆਂ ਨੂੰ ਸਫ਼ਲ ਤੇ ਸੁੱਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਦਿੱਤਾ। ਔਰਚਿਡ ਪੈਲਸ ਵਿਚ ਕਰਵਾਏ ਇਸ ਮਾਨਵਤਾ ਦੀ ਸੇਵਾ ਦੇ ਮਹਾਨ ਕਾਰਜ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ, ਉੱਘੇ ਸਮਾਜ ਸੇਵੀ ਤੇ ਯੂਥ ਆਗੂ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਸਮੂਹ ਗਰੇਵਾਲ ਪਰਿਵਾਰ ਵਲੋਂ ਚਲਾਈ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਕਿਸੇ ਤੋਂ ਕੋਈ ਵੀ ਆਰਥਿਕ ਸਹਿਯੋਗ ਲਏ ਬਿਨ੍ਹਾਂ ਆਪਣੀ ਦਸਾਂ ਨੁਹਾ ਦੀ ਕਿਰਤ ਕਮਾਈ ਨਾਲ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪੂਰੇ ਧਾਰਮਿਕ ਅਤੇ ਸਮਾਜਿਕ ਰੀਤੀ-ਰਿਵਾਜਾਂ ਨਾਲ ਕਰਵਾਏ ਗਏ, ਜਦਕਿ ਇਹ ਨਵ ਵਿਆਹੁਤਾ ਜੋੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰਮਤਿ ਮਰਿਆਦਾ ਮੁਤਾਬਕ ਹੋਏ ਅਨੰਦ ਕਾਰਜ ਉਪਰੰਤ ਗ੍ਰਹਿਸਤ ਜੀਵਨ ਵਿਚ ਬੱਝੇ ਅਤੇ ਵਿਆਹੁਤਾ ਜੋੜਿਆਂ ਨੂੰ ਘਰੇਲੂ ਵਰਤੋ ਲਈ ਲੋੜੀਂਦਾ ਸਮਾਨ ਵੀ ਦਿੱਤਾ ਗਿਆ।

ਅਜੀਤ ਡੈਸਕ 29-10-2026
ਰਾਏਕੋਟ, 28 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ 11 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ, ਜਦਕਿ 11 ਧੀਆਂ ਦੇ ਕੰਨਿਆ ਦਾਨ ਦੌਰਾਨ ਸਿਆਸੀ, ਧਾਰਮਿਕ, ਸਮਾਜਿਕ ਆਗੂਆਂ ਸਮੇਤ ਗਾਇਕ ਤੇ ਫ਼ਿਲਮੀ ਕਲਾਕਾਰਾਂ ਦਾ ਮੇਲਾ ਜੁੜਿਆ ਅਤੇ ਉਨ੍ਹਾਂ ਨਵ-ਵਿਆਹੁਤਾ ਜੋੜਿਆਂ ਨੂੰ ਸਫ਼ਲ ਤੇ ਸੁੱਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਦਿੱਤਾ।ਔਰਚਿਡ ਪੈਲਸ ਵਿਚ ਕਰਵਾਏ ਇਸ ਮਾਨਵਤਾ ਦੀ ਸੇਵਾ ਦੇ ਮਹਾਨ ਕਾਰਜ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ, ਉੱਘੇ ਸਮਾਜ ਸੇਵੀ ਤੇ ਯੂਥ ਆਗੂ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਸਮੂਹ ਗਰੇਵਾਲ ਪਰਿਵਾਰ ਵਲੋਂ ਚਲਾਈ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਕਿਸੇ ਤੋਂ ਕੋਈ ਵੀ ਆਰਥਿਕ ਸਹਿਯੋਗ ਲਏ ਬਿਨ੍ਹਾਂ ਆਪਣੀ ਦਸਾਂ ਨੁਹਾ ਦੀ ਕਿਰਤ ਕਮਾਈ ਨਾਲ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪੂਰੇ ਧਾਰਮਿਕ ਅਤੇ ਸਮਾਜਿਕ ਰੀਤੀ-ਰਿਵਾਜਾਂ ਨਾਲ ਕਰਵਾਏ ਗਏ, ਜਦਕਿ ਇਹ ਨਵ ਵਿਆਹੁਤਾ ਜੋੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰਮਤਿ ਮਰਿਆਦਾ ਮੁਤਾਬਕ ਹੋਏ ਅਨੰਦ ਕਾਰਜ ਉਪਰੰਤ ਗ੍ਰਹਿਸਤ ਜੀਵਨ ਵਿਚ ਬੱਝੇ ਅਤੇ ਵਿਆਹੁਤਾ ਜੋੜਿਆਂ ਨੂੰ ਘਰੇਲੂ ਵਰਤੋ ਲਈ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੇ ਇਹ ਵੀ ਦੱਸਿਆ ਕਿ ਗਰੇਵਾਲ ਪਰਿਵਾਰ ਨੇ ਇਹਨਾਂ ਧੀਆਂ ਦੇ ਹੱਥ ਪੀਲੇ ਹੀ ਨਹੀਂ ਕਰਵਾਏ ਸਗੋਂ ਜੀਵਨ ਭਰ ਲਈ ਇਨ੍ਹਾਂ ਧੀਆਂ ਨੂੰ ਗੋਦ ਲੈ ਲਿਆ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ, ਹੈਪੀ ਬਾਬਾ ਛਪਾਰ ਵਾਲੇ, ਮਨੀਸ਼ਾ ਦੇਵੀ, ਦਲਵੀਰ ਸਿੰਘ ਕਾਹਲੋ ਸੁਪਰਡੈਂਟ ਕੇਂਦਰੀ ਜੇਲ ਲੁਧਿਆਣਾ, ਹੌਬੀ ਧਾਲੀਵਾਲ ਫਿਲਮ ਐਕਟਰ, ਪੰਜਾਬੀ ਗਾਇਕ ਕੇ.ਐਸ ਮੱਖਣ, ਗਗਨ ਕੋਕਰੀ ਆਦਿ ਨੇ ਹਾਜ਼ਰੀ ਭਰੀ, ਜਦਕਿ ਵਿਸ਼ੇਸ ਮਹਿਮਾਨ ਵਜੋਂ ਬਿਕਰਮਜੀਤ ਸਿੰਘ ਖਾਲਸਾ, ਜਸਕਰਨ ਸਿੰਘ ਦਿਉਲ ਹਲਕਾ ਇੰਚਾਰਜ ਦਾਖਾ, ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ, ਪ੍ਰਭਜੋਤ ਸਿੰਘ ਧਾਲੀਵਾਲ ਕੌਮੀ ਮੁੱਖ ਬੁਲਾਰਾ ਯੂਥ ਅਕਾਲੀ ਦਲ, ਮਨਪ੍ਰੀਤ ਸਿੰਘ ਤਲਵੰਡੀ, ਮਨਜੀਤ ਸਿੰਘ ਰਾਏਕੋਟ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਕੌਂਸਲਰ ਸਾਹਿਲ ਗੋਇਲ ਰਾਏਕੋਟ, ਰਿੱਕੀ ਅਜਨੌਦ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ, ਪ੍ਰਗਟ ਸਿੰਘ ਸੀਲੋਆਣੀ, ਬਲਾਕ ਸੰਮਤੀ ਮੈਂਬਰ ਡਾ.ਗੁਰਦੀਪ ਸਿੰਘ ਜੌਹਲਾਂ, ਸਤਿੰਦਰਪਾਲ ਸਿੰਘ ਲਾਡੀ ਜੌਹਲਾਂ, ਇੰਦਰ ਛਾਜਲੀ ਉਰਫ ਭਾਗੂ ਪੰਜਾਬੀ ਐਕਟਰ, ਮਨੀ ਜੱਟਪੁਰਾ, ਜਗਤਾਰ ਸਿੰਘ ਨਿਹਾਲੂਵਾਲ, ਜਸਕਰਨ ਸਿੰਘ ਡਾਂਗੋ, ਕਾਕਾ ਜੱਟਪੁਰਾ, ਗੁਰਮੀਤ ਸਿੰਘ ਸਾਬਕਾ ਸਰਪੰਚ ਜੱਟਪੁਰਾ, ਸੰਤੂ ਰੱਤੋਵਾਲ, ਗੁਰਦੇਵ ਸਿੰਘ ਲੰਮਾ, ਚੈਨਾ ਲੰਮਾ ਸਮੇਤ ਵੱਡੀ ਗਿਣਤੀ ‘ਚ ਆਗੂਆਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪੰਜਾਬੀ ਦੇ ਪ੍ਰਸਿੱਧ ਗਾਇਕ ਜੀ ਖਾਨ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਹਸਨ ਮਾਣਕ, ਜੈਜ ਸੰਧੂ, ਕੁਲਦੀਪ ਰਸੀਲਾ, ਗਿੱਲ ਮਾਣੂੰਕੇ, ਰੇਸ਼ਮ ਸਿਕੰਦਰ ਆਦਿ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਅਤੇ ਜ਼ਿੰਦਗੀ ਦਾ ਨਵਾਂ ਪੜਾਅ ਸ਼ੁਰੂ ਕਰ ਰਹੇ ਨਵ ਵਿਆਹੁਤਾ ਜੋੜਿਆਂ ਨੂੰ ਬੇਹਤਰੀਨ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਬੇਲਰ ਨਾਲ ਹੋ ਰਹੇ ਪਰਾਲੀ ਪ੍ਰਬੰਧਨ ਦਾ ਲਿਆ ਗਿਆ ਜਾਇਜ਼ਾ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ... ਅਗਲੀ ਖ਼ਬਰ ਨਵੀਂ ਕਿਸਾਨ ਕ੍ਰੈਡਿਟ ਨੀਤੀ ਇਕ ਤਰ੍ਹਾਂ ਸਹਿਕਾਰੀ ਨੂੰ ਬੰਦ ਕਰਨ ਦੀ ਤਿਆਰੀ- ਕਮਾਲਪੁਰਾ/ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।