12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਤੇਜ਼ ਮੀਂਹ ਆਉਣ ’ਤੇ ਜਗਰਾਉਂ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀਆਂ ਹਜ਼ਾਰਾਂ ਬੋਰੀਆਂ ਭਿੱਜੀਆਂ

ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਚਾਰ ਪੰਜ ਦਿਨਾਂ ਤੋਂ ਮੀਂਹ ਵਾਲਾ ਮਾਹੌਲ ਬਣਿਆ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਜਾ ਰਹੇ ਸਨ, ਅੱਜ ਸਵੇਰੇ ਅੱਧਾ ਘੰਟਾ ਤੇਜ਼ ਮੀਂਹ ਪੈਣ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਫ਼ਸਲ ਦੀਆਂ ਹਜ਼ਾਰਾਂ ਬੋਰੀਆਂ ਭਿੱਜ ਗਈਆਂ। ਇਸ ਦਾ ਅਸਰ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਪੈ ਸਕਦਾ ਹੈ।

ਅਜੀਤ ਡੈਸਕ 12-10-2026
ਜਗਰਾਉਂ, 11 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਚਾਰ ਪੰਜ ਦਿਨਾਂ ਤੋਂ ਮੀਂਹ ਵਾਲਾ ਮਾਹੌਲ ਬਣਿਆ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਜਾ ਰਹੇ ਸਨ, ਅੱਜ ਸਵੇਰੇ ਅੱਧਾ ਘੰਟਾ ਤੇਜ਼ ਮੀਂਹ ਪੈਣ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਫ਼ਸਲ ਦੀਆਂ ਹਜ਼ਾਰਾਂ ਬੋਰੀਆਂ ਭਿੱਜ ਗਈਆਂ। ਇਸ ਦਾ ਅਸਰ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਪੈ ਸਕਦਾ ਹੈ। ਇਸ ਨਾਲ ਕਿਸਾਨਾਂ ਦਾ ਚਿੰਤਤ ਹੋਣਾ ਸੁਭਾਵਿਕ ਹੀ ਹੈ। ਇਸ ਵਾਰ ਪੰਜਾਬ ਦੇ ਕਈ ਜ਼ਿਲਿ੍ਆਂ ’ਚ ਮੀਂਹ ਆਮ ਨਾਲ ਘੱਟ ਪਏ। ਮੌਸਮ ਦੀ ਤਪਸ਼ ਕਾਰਨ ਝੋਨੇ ਦੀ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਕੇ ਤਿਆਰ ਹੋ ਗਈ, ਬਾਸਮਤੀ ਅਤੇ ਘੱਟ ਸਮੇਂ ’ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਕਰਨ ਖਰੀਦ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਹੀ ਝੋਨਾ ਮੰਡੀਆਂ ’ਚ ਆ ਗਿਆ। ਤੇਜ਼ ਮੀਹ ਕਾਰਨ ਜ਼ਿਆਦਾਤਰ ਝੋਨਾ ਮੁੱਖ ਮੰਡੀ ਜਗਰਾਉਂ ’ਚ ਭਿੱਜ ਗਿਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਮੀਂਹ ਦੌਰਾਨ ਹੀ ਉਨ੍ਹਾਂ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਝੋਨੇ ’ਤੇ ਤਰਪਾਲਾਂ ਪਵਾਉਣ ਦਾ ਕੰਮ ਕਰਵਾਇਆ ਤਾਂ ਕਿ ਝੋਨੇ ਨੂੰ ਗਿੱਲਾ ਹੋਣ ਤੋਂ ਬਚਾਇਆ ਜਾ ਸਕੇ। ਇਥੇ ਦੱਸਣਯੋਗ ਹੈ ਕਿ ਫਿਰ ਵੀ ਜਗਰਾਉਂ ਦੀ ਮੁੱਖ ਦਾਣਾ ਮੰਡੀ ’ਚ ਹਜ਼ਾਰਾਂ ਬੋਰੀਆਂ ਝੋਨੇ ਦੀਆਂ ਭਿੱਜ ਗਈਆਂ। ਇਸ ਸਬੰਧੀ ਜਾਣਕਾਰੀ ਅਨੁਸਾਰ ਜਗਰਾਉਂ ਸਣੇ ਕੁੱਲ 16 ਮੰਡੀਆਂ ’ਚ 92449 ਕੁਇੰਟਲ ਝੋਨੇ ਦੀ ਆਮਦ ਹੋਈ ਹੈ ਅਤੇ 89699 ਕੁਇੰਟਲ ਖਰੀਦ ਹੋਈ ਹੈ। ਜਦ ਕਿ ਜਗਰਾਉਂ ਮੁੱਖ ਦਾਣਾ ਮੰਡੀ ’ਚ 26310 ਕੁਇੰਟਲ ਲਿਫ਼ਟਿੰਗ ਹੋਈ ਹੈ, ਜਦਕਿ ਅਣ-ਲਿਫ਼ਟਿੰਗ 63 ਹਜ਼ਾਰ 389 ਕੁਇੰਟਲ ਝੋਨੇ ਦੀ ਫ਼ਸਲ ਮੰਡੀ ’ਚ ਪਈ ਹੈ। ਜੋ ਪਿਛਲੇ ਸਾਲਾਂ ਤੋਂ ਮੌਸਮ ਦੇ ਗਰਮ ਮਿਜ਼ਾਜ ਕਰਕੇ 10 ਪ੍ਰਤੀਸ਼ਤ ਵਧੇਰੇ ਆਮਦ ਹੋਈ ਹੈ।
ਪਿਛਲੀ ਖ਼ਬਰ 51 ਲੱਖ ਦੀ ਠੱਗੀ ਮਾਰਨ ਦੇ ਮਾਮਲੇ ’ਚ 7 ਸਾਲਾਂ ਬਾਅਦ ਦਿੱਲੀ ਏਅਰਪੋਰਟ ਤੋਂ ਧੋਖੇਬਾਜ਼ ਐੱਨ.ਆਰ.ਆਈ. ਪਤਨੀ ਕਾਬੂ ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।