09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੀ.ਸੀ.ਟੀ.ਈ ਕੈਂਪਸ ਬੱਦੋਵਾਲ ਵਿਖੇ ਵਿਦਿਆਰਥੀਆਂ ਬਿਖੇਰੇ ਸੱਭਿਆਚਾਰਕ ਤੇ ਕਲਾਤਮਿਕ ਰੰਗ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੀ. ਸੀ.

ਪੀ.ਸੀ.ਟੀ.ਈ ਕੈਂਪਸ ਬੱਦੋਵਾਲ ‘ਫੈਸਟਾ-ਵੀਕ 2026’ ਦੌਰਾਨ ਭੰਗੜੇ ਦੀ ਪੇਸ਼ਕਾਰੀ ਸਮੇਂ ਵਿਦਿਆਰਥੀ। ਤਸਵੀਰ: ਕ੍ਰਿਪਾਲ ਹੰਬੜਾਂ 09-10-2026
ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੀ.ਸੀ.ਟੀ.ਈ ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ (ਲੁਧਿ:) ਕੈਂਪਸ ਵਿਖੇ ਸਲਾਨਾ ‘ਫੈਸਟਾ-ਵੀਕ 2026’ ਦੌਰਾਨ ਫੈਸ਼ਨ, ਸੱਭਿਆਚਾਰਕ ਅਤੇ ਕਲਾਤਮਕ ਮੁਕਾਬਲੇ ਵੇਖਣ ਨੂੰ ਮਿਲੇ। ਫੈਸਟਾ-ਵੀਕ ਦੇ ਪਹਿਲੇ ਦਿਨ ‘ਟਰਫ਼’ ਮੁਕਾਬਲਿਆਂ ਸਮੇਂ ਵੱਖ-ਵੱਖ ਨਾਮਵਰ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼, ਨੁੱਕੜ ਨਾਟਕ, ਰੋਬੋ-ਰੇਸ ਅਤੇ ਕ੍ਰਿਏਟਿਵ ਆਰਟਸ ਦੇ ਫਸਵੇਂ ਮੁਕਾਬਲੇ ਹੋਏ। ਨੌਜਵਾਨ ਵਿਦਿਆਰਥੀਆਂ ਨੇ ਵਿਗਿਆਨਕ ਸੋਚ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ‘ਤੇ ਸਾਰਥਿਕ ਨਾਟਕ ਪੇਸ਼ ਕਰਕੇ ਦਰਸ਼ਕਾਂ ਅਤੇ ਜੱਜਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੂਜੇ ਦਿਨ ‘ਅਹਿਸਾਸ’ ਅੰਤਰ-ਕਾਲਜ ਮੁਕਾਬਲੇ ਦੌਰਾਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਗਰੁੱਪ ਡਾਂਸ (ਲੋਕ ਨਾਚ), ਵੈਸਟਰਨ ਡਾਂਸ, ਸੋਲੋ ਸਿੰਗਿੰਗ, ਕੋਰੀਓਗ੍ਰਾਫੀ, ਰੰਗੋਲੀ ਮੇਕਿੰਗ, ਫੋਟੋਗ੍ਰਾਫੀ ਅਤੇ ਕਾਰਟੂਨਿੰਗ ਮੁਕਾਬਲਿਆਂ ’ਚ ਹਿੱਸਾ ਲਿਆ। ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕਰਕੇ ਪੂਰੇ ਕੈਂਪਸ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ। ਵਿਦਿਆਰਥੀਆਂ ਦੁਆਰਾ ਲਗਾਏ ਗਏ ਲਾਈਵ ਫੂਡ ਸਟਾਲ ਅਤੇ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ। ਨੌਜਵਾਨ ਉੱਦਮੀਆਂ ਦੁਆਰਾ ਹੱਥੀਂ ਬਣੇ ਸਾਮਾਨ, ਐਂਟੀ-ਟਰਨਿਸ਼ ਜਿਊਲਰੀ ਅਤੇ ਕਸਟਮਾਈਜ਼ਡ ਗਿਫਟਸ ਦੇ ਸਟਾਲਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ ਦੇ ਡਾਇਰੈਕਟਰ ਜਨਰਲ ਡਾ: ਕੇ.ਐੱਨ.ਐੱਸ. ਕੰਗ, ਡੀਨ ਹਰਪ੍ਰੀਤ ਕੌਰ ਕੰਗ, ਸੀਮਾ ਠਾਕੁਰ ਕਨਵੀਨਰ (ਟਰਫ) ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਅਤੇ ਕਲਾਤਮਕ ਸਮਾਰੋਹ ਨੌਜਵਾਨਾਂ ਦੀ ਸਿਰਜਣਾਤਮਕ ਸੋਚ ਨੂੰ ਨਿਖਾਰਨ ਅਤੇ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਇਕ ਬਿਹਤਰੀਨ ਪਲੇਟਫਾਰਮ ਪ੍ਰਦਾਨ ਕਰਦੇ ਹਨ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਟਰਾਫ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 63ਵੀਂ ਬਰਸੀ ਨਮਿਤ ਨਾਨਕਸਰ ਵਿਖੇ ਚੱਲ ਰਹੇ ਪੰਜ ਰੋਜ਼ਾ ਸਮਾਗਮ ਸਮਾਪਤ ਅਗਲੀ ਖ਼ਬਰ ਨਵਰਾਤਰੀ 11 ਅਕਤੂਬਰ ਤੋਂ ਸ਼ੁਰੂ- ਦੇਸ਼ ਰਾਜ ਸ਼ਾਸਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।