09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਖ਼ਰੀਦ ਕੇਂਦਰ ਬਰ੍ਹਮੀ ਵਿਖੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਬਰ੍ਹਮੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਕਰਵਾਈ ਗਈ। ਇਸ ਮੌਕੇ ਖਰੀਦ ਕੇਂਦਰ ਬਰ੍ਹਮੀ ਵਿਖੇ ਮੈਸਰਜ਼ ਵਾਹਿਗੁਰੂ ਟਰੇਡਰਜ਼ ਦੀ ਆੜ੍ਹਤ ’ ਤੇ ਪਿੰਡ ਧਾਲੀਆਂ ਦੇ ਕਿਸਾਨ ਜਗਦੇਵ ਸਿੰਘ ਪੁੱਤਰ ਸਰਵਣ ਸਿੰਘ ਦੇ ਝੋਨੇ ਦੀ ਫ਼ਸਲ ਬੋਲੀ 2461 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰੀ ਰੇਟ ਨਾਲ ਪਨਗਰੇਨ ਏਜੰਸੀ ਇੰਸਪੈਕਟਰ ਜਸਵਿੰਦਰ ਸਿੰਘ ਵਲੋਂ ਖ਼ਰੀਦ ਸ਼ੁਰੂ ਕਰਵਾਈ ਗਈ।

ਪਿੰਡ ਭੂੰਦੜੀ ਤੋਂ ਤੀਰਥ ਯਾਤਰਾ ਲਈ ਰਵਾਨਾ ਹੁੰਦੇ ਹੋਏ ਗੁਰਜੀਤ ਸਿੰਘ ਮੰਤਰੀ, ਬਲਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ। ਤਸਵੀਰ: ਕੁਲਦੀਪ ਸਿੰਘ ਮਾਨ 09-10-2026
ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਬਰ੍ਹਮੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਕਰਵਾਈ ਗਈ।ਇਸ ਮੌਕੇ ਖਰੀਦ ਕੇਂਦਰ ਬਰ੍ਹਮੀ ਵਿਖੇ ਮੈਸਰਜ਼ ਵਾਹਿਗੁਰੂ ਟਰੇਡਰਜ਼ ਦੀ ਆੜ੍ਹਤ ’ ਤੇ ਪਿੰਡ ਧਾਲੀਆਂ ਦੇ ਕਿਸਾਨ ਜਗਦੇਵ ਸਿੰਘ ਪੁੱਤਰ ਸਰਵਣ ਸਿੰਘ ਦੇ ਝੋਨੇ ਦੀ ਫ਼ਸਲ ਬੋਲੀ 2461 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰੀ ਰੇਟ ਨਾਲ ਪਨਗਰੇਨ ਏਜੰਸੀ ਇੰਸਪੈਕਟਰ ਜਸਵਿੰਦਰ ਸਿੰਘ ਵਲੋਂ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸੰਜੀਵ ਕੁਮਾਰ ਬੌਵਾ ਗੋਇਲ, ਸੁਰਿੰਦਰ ਗਰਗ, ਮੋਹਿਤ ਗਰਗ, ਚਿਰਾਗ ਜੈਨ, ਮੰਡੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਧਾਲੀਆਂ, ਜਗਜੀਵਨ ਸਿੰਘ ਧਾਲੀਆਂ, ਦੀਪਾ ਸਿੰਘ ਸੋਹੀ, ਹਰਦੀਪ ਸਿੰਘ ਕੱਦੂ ਤਾਜਪੁਰ, ਦੀਪਾ ਗੁਰੂ ਨਾਨਕ ਰਾਈਸ ਮਿੱਲ, ਨਿਰਮਲ ਕੁੰਦਰਾ, ਲਾਡੀ ਸਿੰਘ ਤਾਜਪੁਰ, ਬਾਵਾ ਜੈਨ, ਬਲਜਿੰਦਰ ਸਿੰਘ ਕਾਕਾ ਚੌਧਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਲ ਇੰਡੀਆ ਬੀ . ਐਸ . ਐਨ . ਐਲ . ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਅਗਲੀ ਖ਼ਬਰ ਮੰਡੀ ਮੁੱਲਾਂਪੁਰ ’ਚ ਇਸਤਰੀ ਵਿੰਗ ਅਕਾਲੀ ਦਲ (ਬ) ਵਲੋਂ ਸੜਕਾਂ ’ਤੇ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।