ਬਾਬਾ ਹਰਨੇਕ ਸਿੰਘ ਦੀ 8ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ 29 ਤੋਂ -ਭਾਈ ਜਗਰਾਜ ਸਿੰਘ
ਸਿੱਧਵਾਂ ਬੇਟ, 23 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕੁਝ ਮੀਲ ਦੂਰ ਪਿੰਡ ਸੋਢੀਵਾਲ ਦੇ ਬਾਹਰਵਾਰ ਪਹਿਲੀ ਅਤੇ ਛੇਵੀਂ ਪਾਤਿਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਵਿੱਦਿਆ ਮਾਰਤੰਡ ਬਾਬਾ ਹਰਨੇਕ ਸਿੰਘ ਜੀ ਦੀ 8ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ 29 ਸਤੰਬਰ ਦਿਨ ਮੰਗਲਵਾਰ ਤੋਂ ਪੂਰੀ ਧੂਮਧਾਮ ਅਤੇ ਸ਼ਰਧਾ ਪੂਰਵਕ ਸ਼ੁਰੂ ਹੋ ਰਹੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਗੁਰੂ ਹਰਗੋਬਿੰਦ ਟਰੱਸਟ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸਮਾਗਮਾਂ ਤਹਿਤ 29 ਸਤੰਬਰ ਨੂੰ ਸ੍ਰੀ ਆਖੰਡ ਪਾਠਾਂ ਦੀ ਆਰੰਭਤਾ ਹੋਵੇਗੀ ਜਿਸ ਦੇ ਭੋਗ 1 ਅਕਤੂਬਰ ਦਿਨ ਵੀਰਵਾਰ ਨੂੰ ਪਾਏ ਜਾਣਗੇ।
ਬ
ਬਾਬਾ ਹਰਨੇਕ ਸਿੰਘ ਦੀ ਤਸਵੀਰ।
24-09-2026
ਸਿੱਧਵਾਂ ਬੇਟ, 23 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕੁਝ ਮੀਲ ਦੂਰ ਪਿੰਡ ਸੋਢੀਵਾਲ ਦੇ ਬਾਹਰਵਾਰ ਪਹਿਲੀ ਅਤੇ ਛੇਵੀਂ ਪਾਤਿਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਵਿੱਦਿਆ ਮਾਰਤੰਡ ਬਾਬਾ ਹਰਨੇਕ ਸਿੰਘ ਜੀ ਦੀ 8ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ 29 ਸਤੰਬਰ ਦਿਨ ਮੰਗਲਵਾਰ ਤੋਂ ਪੂਰੀ ਧੂਮਧਾਮ ਅਤੇ ਸ਼ਰਧਾ ਪੂਰਵਕ ਸ਼ੁਰੂ ਹੋ ਰਹੇ ਹਨ। ਹੋਰ ਜਾਣਕਾਰੀ ਦਿੰਦੇ ਹੋਏ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਗੁਰੂ ਹਰਗੋਬਿੰਦ ਟਰੱਸਟ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸਮਾਗਮਾਂ ਤਹਿਤ 29 ਸਤੰਬਰ ਨੂੰ ਸ੍ਰੀ ਆਖੰਡ ਪਾਠਾਂ ਦੀ ਆਰੰਭਤਾ ਹੋਵੇਗੀ ਜਿਸ ਦੇ ਭੋਗ 1 ਅਕਤੂਬਰ ਦਿਨ ਵੀਰਵਾਰ ਨੂੰ ਪਾਏ ਜਾਣਗੇ। ਅਰਦਾਸ ਉਪਰੰਤ ਸਜਾਏ ਜਾਣ ਵਾਲੇ ਦੀਵਾਨਾਂ ਵਿਚ ਬਾਬਾ ਜਗਰਾਜ ਸਿੰਘ ਨਾਨਕਸਰ, ਭਾਈ ਰਮਨਦੀਪ ਸਿੰਘ, ਭਾਈ ਮੁਹੱਬਤਪ੍ਰੀਤ ਸਿੰਘ ਲੀਲਾਂ, ਭਾਈ ਗੁਰਮੇਲ ਸਿੰਘ ਮੁੱਖ ਗ੍ਰੰਥੀ, ਢਾਡੀ ਜੱਥਾ ਬੀਬੀ ਦਲੇਰ ਕੌਰ ਖ਼ਾਲਸਾ ਪੰਡੋਰੀ ਵਾਲਿਆਂ ਤੋਂ ਇਲਾਵਾ ਕਈ ਹੋਰ ਢਾਡੀ ਤੇ ਕਵੀਸ਼ਰੀ ਜੱਥੇ ਜੁੜੀਆਂ ਸੰਗਤਾਂ ਨੂੰ ਸਿੱਖੀ ਦੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਮੀਤ ਪ੍ਰਧਾਨ ਗੁਰਮੁੱਖ ਸਿੰਘ, ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ, ਸੈਕਟਰੀ ਭਾਈ ਤੇਜਿੰਦਰ ਸਿੰਘ ਲੋਧੀਵਾਲ, ਖ਼ਜ਼ਾਨਚੀ ਭਾਈ ਕੁਲਵਿੰਦਰ ਸਿੰਘ ਲੀਲਾਂ, ਕਰਮਜੀਤ ਸਿੰਘ ਜਨੇਤਪੁਰਾ, ਸ਼ਮਸ਼ੇਰ ਸਿੰਘ ਸਦਰਪੁਰਾ, ਸਰਪੰਚ ਚਰਨ ਸਿੰਘ ਫੌਜੀ ਸੋਢੀਵਾਲ, ਜਸਵੰਤ ਸਿੰਘ ਮਲਸੀਹਾਂ ਬਾਜਨ, ਦਵਿੰਦਰ ਸਿੰਘ ਸੋਢੀਵਾਲ, ਜਗਜੀਤ ਸਿੰਘ ਸਦਰਪੁਰਾ, ਸਤਨਾਮ ਸਿੰਘ ਸਿਵੀਆਂ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ, ਨਿਰਭੈ ਸਿੰਘ ਬੰਗਸੀਪੁਰਾ ਆਦਿ ਹਾਜ਼ਰ ਸਨ।