ਇੰਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੇ ਘਰ ਵੱਡੀ ਚੋਰੀ
ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀ ਸੰਘਣੀਂ ਵਸੋਂ ਵਾਲੇ ਮੁਹੱਲਾ ਖੁਰਾਦੀਆਂ ਵਿਖੇ ਇੱਕ ਮਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆ ਕਰੀਬ 10 ਲੱਖ ਦੀ ਨਗਦੀ ਅਤੇ 22 ਲੱਖ ਦੀ ਕੀਮਤ ਦੇ ਲਗਭਗ 12-15 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪੀੜਤ ਮੁਨੀਸ਼ ਕੁਮਾਰ ਪੁੱਤਰ ਸਵ: ਅਮਰਨਾਥ ਵਾਸੀ ਖੁਰਾਦੀਆਂ ਮੁਹੱਲਾ ਰਾਏਕੋਟ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਕਰਕੇ ਉਹ ਘਰ ਵਿਚ ਇਕੱਲਾ ਰਹਿੰਦਾ ਹੈ ਅਤੇ ਉਹ ਮੁੱਲਾਂਪੁਰ ਦਾਖਾ ਵਿਖੇ ਪਿਛਲੇ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਦਾ ਦਫ਼ਤਰ ਚਲਾਉਂਦਾ ਹੈ।
ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀ ਸੰਘਣੀਂ ਵਸੋਂ ਵਾਲੇ ਮੁਹੱਲਾ ਖੁਰਾਦੀਆਂ ਵਿਖੇ ਇੱਕ ਮਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆ ਕਰੀਬ 10 ਲੱਖ ਦੀ ਨਗਦੀ ਅਤੇ 22 ਲੱਖ ਦੀ ਕੀਮਤ ਦੇ ਲਗਭਗ 12-15 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪੀੜਤ ਮੁਨੀਸ਼ ਕੁਮਾਰ ਪੁੱਤਰ ਸਵ: ਅਮਰਨਾਥ ਵਾਸੀ ਖੁਰਾਦੀਆਂ ਮੁਹੱਲਾ ਰਾਏਕੋਟ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਕਰਕੇ ਉਹ ਘਰ ਵਿਚ ਇਕੱਲਾ ਰਹਿੰਦਾ ਹੈ ਅਤੇ ਉਹ ਮੁੱਲਾਂਪੁਰ ਦਾਖਾ ਵਿਖੇ ਪਿਛਲੇ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਦਾ ਦਫ਼ਤਰ ਚਲਾਉਂਦਾ ਹੈ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਥੋੜ੍ਹਾ-ਥੋੜ੍ਹਾ ਪੈਸਾ ਜੋੜ੍ਹ ਕੇ ਸੰਘਣੀਂ ਵਸੋਂ ਤੋਂ ਬਾਹਰ ਪਲਾਟ ਖ਼ਰੀਦਣਾ ਚਾਹੁੰਦਾ ਸੀ, ਜਿਸ ਕਰਕੇ ਉਸਨੇ ਕਰੀਬ 10 ਲੱਖ ਰੁਪਏ ਜੋੜ੍ਹ ਕੇ ਰੱਖੇ ਹੋਏ ਸਨ। ਉਸਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਹ ਆਪਣੇ ਘਰ ਆਇਆ ਤਾਂ ਕਮਰੇ ਦੇ ਗੇਟ ਦੀ ਭੰਨਤੋੜ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ ਅਤੇ ਉਸਨੇ ਜਦੋਂ ਕਮਰੇ ਦੇ ਅੰਦਰ ਗਿਆ ਤਾਂ ਉਹ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ ਕਿ ਕਮਰੇ ਵਿਚ ਪਈ ਅਲਮਾਰੀ ਤੇ ਬੈੱਡ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਅਲਮਾਰੀ ਵਿਚੋਂ ਕਰੀਬ 10 ਲੱਖ ਦੀ ਨਗਦੀ ਸਮੇਤ 3 ਤੋਲੇ ਦਾ ਸੋਨਾ ਦਾ ਬਰੈੱਸਲੈੱਟ, 2 ਤੋਲੇ ਦਾ ਸੋਨਾ ਦਾ ਕੜਾ, 2 ਤੋਲੇ ਦੀ ਸੋਨੇ ਦੀ ਚੈਨ, ਸੋਨੇ ਦੀਆਂ 4 ਮੁੰਦਰੀਆਂ, ਇੱਕ ਸੋਨੇ ਦੀ ਗਿੰਨੀ ਜਿਸਦਾ ਵਜ਼ਨ ਕਰੀਬ 3 ਤੋਲੇ ਚੋਰਾਂ ਵਲੋਂ ਚੋਰੀ ਕੀਤਾ ਗਿਆ ਹੈ, ਜਿਸ ਕਰਕੇ ਉਸਦਾ ਕੁੱਲ 32 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ 112 ਐਮਰਜੈਂਸੀ ਨੰਬਰ ਉੱਪਰ ਸੂਚਿਤ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਮੁਖੀ ਸੁਰਜੀਤ ਸਿੰਘ ਸਿੱਧੂ, ਸੀ.ਆਈ.ਏ. ਜਗਰਾਉਂ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸਮੇਤ ਫਰੋਸੈਂਸਿਕ ਟੀਮਾਂ ਉਕਤ ਘਟਨਾ ਸਥਾਨ ’ਤੇ ਪੁੱਜੀਆਂ, ਜਿੰਨ੍ਹਾਂ ਵਲੋਂ ਬਾਰੀਕੀ ਨਾਲ ਜਾਂਚ ਪੜਤਾਲ ਆਰੰਭੀ ਗਈ ਹੈ। ਇਸ ਮੌਕੇ ਥਾਣਾ ਸਿਟੀ ਦੇ ਐੱਸ.ਐੱਚ.ਓ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਕੇ ਚੋਰੀ ਸਬੰਧੀ ਸੁਰਾਗ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਕਈ ਮੁਹੱਲਾ ਵਾਸੀਆਂ ਤੋਂ ਵੀ ਇਸ ਘਟਨਾ ਸਬੰਧੀ ਪੁੱਛਗਿੱਛ ਕੀਤੀ ਗਈ ਹੈ।