13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਬੱਸੀਆਂ ਦੇ ਨੌਜਵਾਨ ਦਾ ਕੈਨੇਡਾ ਪੁਲਿਸ ’ਚ ਅਫ਼ਸਰ ਬਣਨ ਨਾਲ ਰਾਏਕੋਟ ਇਲਾਕੇ ਦਾ ਨਾਂਅ ਚਮਕਿਆ

ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ, ਜਿਸ ਦੀ ਤਾਜ਼ਾ ਅਤੇ ਬੇਹੱਦ ਮਾਣ ਵਾਲੀ ਮਿਸਾਲ ਜ਼ਿਲ੍ਹਾ ਲੁਧਿਆਣਾ ਦੀ ਇਤਿਹਾਸਕ ਤਹਿਸੀਲ ਰਾਏਕੋਟ ਦੇ ਪਿੰਡ ਬੱਸੀਆਂ ਦੇ ਨੌਜਵਾਨ ਚੰਨਪ੍ਰੀਤ ਉੱਪਲ (29) ਪੁੱਤਰ ਗੁਲਸ਼ਨ ਕੁਮਾਰ ਉੱਪਲ ਨੇ ਕੈਨੇਡਾ ਦੇ ਨੋਵਾ ਸਕੋਸ਼ੀਆ (ਹੈਲੀਫਿਕਸ) ਦੇ ਪੁਲਿਸ ਵਿਭਾਗ ਵਿਚ ਬਤੌਰ ਅਫ਼ਸਰ ਭਰਤੀ ਹੋ ਕੇ ਕਾਇਮ ਕੀਤੀ ਹੈ।

ਅਜੀਤ ਡੈਸਕ 13-09-2026
ਰਾਏਕੋਟ, 12 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀਆਂ ਨੇ ਆਪਣੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ, ਜਿਸ ਦੀ ਤਾਜ਼ਾ ਅਤੇ ਬੇਹੱਦ ਮਾਣ ਵਾਲੀ ਮਿਸਾਲ ਜ਼ਿਲ੍ਹਾ ਲੁਧਿਆਣਾ ਦੀ ਇਤਿਹਾਸਕ ਤਹਿਸੀਲ ਰਾਏਕੋਟ ਦੇ ਪਿੰਡ ਬੱਸੀਆਂ ਦੇ ਨੌਜਵਾਨ ਚੰਨਪ੍ਰੀਤ ਉੱਪਲ (29) ਪੁੱਤਰ ਗੁਲਸ਼ਨ ਕੁਮਾਰ ਉੱਪਲ ਨੇ ਕੈਨੇਡਾ ਦੇ ਨੋਵਾ ਸਕੋਸ਼ੀਆ (ਹੈਲੀਫਿਕਸ) ਦੇ ਪੁਲਿਸ ਵਿਭਾਗ ਵਿਚ ਬਤੌਰ ਅਫ਼ਸਰ ਭਰਤੀ ਹੋ ਕੇ ਕਾਇਮ ਕੀਤੀ ਹੈ। ਚੰਨਪ੍ਰੀਤ ਉੱਪਲ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਜਿੱਥੇ ਉਸਦੇ ਜ਼ੱਦੀ ਪਿੰਡ ਬੱਸੀਆਂ ਵਿਖੇ ਪਰਿਵਾਰ ਤੇ ਪਿੰਡਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰੇ ਰਾਏਕੋਟ ਇਲਾਕੇ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਨਪ੍ਰੀਤ ਉੱਪਲ ਨੇ ਸੰਨ 2018 ਵਿਚ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਦੇ ਨਾਲ-ਨਾਲ ਸਖ਼ਤ ਮਿਹਨਤ ਦਾ ਰਾਹ ਚੁਣਿਆ। ਉਸਨੇ ਕੈਨੇਡਾ ਪੁਲਿਸ ਦੀ ਬੇਹੱਦ ਸਖ਼ਤ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪਾਰ ਕੀਤਾ ਅਤੇ ਅਫ਼ਸਰ ਦੇ ਮਾਣਮੱਤੇ ਅਹੁਦੇ ’ਤੇ ਨਿਯੁਕਤੀ ਹਾਸਲ ਕੀਤੀ। ਇਸ ਮੌਕੇ ਦਾਦੀ ਮੀਨਾ ਕੁਮਾਰੀ, ਮਾਤਾ ਬਲਜੀਤ ਰਾਣੀ, ਛੋਟੇ ਪੁੱਤਰ ਜੋਬਨਪ੍ਰੀਤ ਉੱਪਲ ਅਤੇ ਪਿਤਾ ਗੁਲਸ਼ਨ ਕੁਮਾਰ ਉੱਪਲ ਦਾ ਰਾਜਕੁਮਾਰ ਰਾਜੂ ਰਾਵਲ (ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਸਰਕਲ ਬੱਸੀਆਂ) ਅਤੇ ਅਕਾਲੀ ਆਗੂ ਫੌਜੀ ਮਨਜੀਤ ਸਿੰਘ ਸਮੇਤ ਸੁਖਵਿੰਦਰ ਕੌਰ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਸਮੁੱਚਾ ਇਲਾਕਾ ਇਸ ਮਾਣਮੱਤੇ ਮੌਕੇ ’ਤੇ ਚੰਨਪ੍ਰੀਤ ਉੱਪਲ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦੇ ਰਿਹਾ ਹੈ ਅਤੇ ਉਸਦੇ ਉੱਜ਼ਵਲ ਭਵਿੱਖ ਦੀ ਕਾਮਨਾ ਕਰ ਰਿਹਾ ਹੈ। ਇਸ ਮੌਕੇ ਅਵਜਿੰਦਰ ਸਿੰਘ, ਜਗਦੇਵ ਰਾਜ, ਮਨਜੀਤ ਕੁਮਾਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 15 ਨੂੰ ਡਾਇਰੈਕਟਰ ਭਲਾਈ ਵਿਭਾਗ ਦੇ ਦਫ਼ਤਰ ਦਾ ਘਿਰਾਓ ਦਾ ਐਲਾਨ ਅਗਲੀ ਖ਼ਬਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ- ਦਿਓਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।