13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ- ਦਿਓਲ

ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਦਿਨਾਂ ’ਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਇਸ਼ਾਰੇ ’ਤੇ ਗੁਲਜ਼ਾਰ ਸਿੰਘ ਨੂੰ ਜ਼ਲੀਲ ਕਰਨ ਅਤੇ ਉਸ ਵਲੋਂ ਜ਼ਲਾਲਤ ਨਾ ਸਹਿਣ ਕਰਦਿਆਂ ਖੁਦਕੁਸ਼ੀ ਮਾਮਲੇ ’ਚ ਢੁੱਕਵੀਂ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਰੋਸ ਧਰਨੇ ਦਾ ਪ੍ਰੋਗਰਾਮ ਦਿੱਤਾ ਗਿਆ, ਪੂਰਾ ਕਰਾਂਗੇ ਤਾਂ ਜੋ ਅੱਗੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਕੀਤਾ।

ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ 13-09-2026
ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਪਿਛਲੇ ਦਿਨਾਂ ’ਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਇਸ਼ਾਰੇ ’ਤੇ ਗੁਲਜ਼ਾਰ ਸਿੰਘ ਨੂੰ ਜ਼ਲੀਲ ਕਰਨ ਅਤੇ ਉਸ ਵਲੋਂ ਜ਼ਲਾਲਤ ਨਾ ਸਹਿਣ ਕਰਦਿਆਂ ਖੁਦਕੁਸ਼ੀ ਮਾਮਲੇ ’ਚ ਢੁੱਕਵੀਂ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਰੋਸ ਧਰਨੇ ਦਾ ਪ੍ਰੋਗਰਾਮ ਦਿੱਤਾ ਗਿਆ, ਪੂਰਾ ਕਰਾਂਗੇ ਤਾਂ ਜੋ ਅੱਗੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਕੀਤਾ। ਦਿਓਲ ਦੱਸਿਆ ਕਿ ਮ੍ਰਿਤਕ ਗੁਲਜ਼ਾਰ ਸਿੰਘ ਦੇ ਸਪੁੱਤਰ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਨਰਜੀਤ ਸਿੰਘ ਗੋਲਡੀ ਦੀ ਹਾਜ਼ਰੀ ’ਚ ਮੀਟਿੰਗ ਸਮੇਂ ਮ੍ਰਿਤਕ ਦੇ ਸਪੁੱਤਰ ਲਖਵਿੰਦਰ ਸਿੰਘ ਦੱਸਿਆ ਕਿ ਸਾਡਾ ਪਿਤਾ ਨਸ਼ਿਆਂ ਦੇ ਪਸਾਰ ਦੇ ਵਿਰੁੱਧ ਬੋਲਦਾ ਸੀ, ਨਸ਼ਿਆਂ ਨੇ ਸਾਡੇ ਪਰਿਵਾਰ ਵਿਚ ਸਰੀਰਕ ਅਤੇ ਵਿੱਤੀ ਢਾਹ ਲਾਈ। ਮ੍ਰਿਤਕ ਗੁਲਜ਼ਾਰ ਮਾਮਲੇ ’ਚ ਨਿਰਪੱਖ ਜਾਂਚ ਅਤੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਨਾ ਹੋਣ ’ਤੇ ਰੋਸ ਵਜੋਂ ਸੁਖਬੀਰ ਸਿੰਘ ਬਾਦਲ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਹਲਕਾ ਪੱਧਰੀ ਧਰਨਿਆਂ ਦਾ ਪ੍ਰੋਗਰਾਮ ਦਿੱਤਾ, ਪੂਰਾ ਕਰਾਂਗੇ। ਜਸਕਰਨ ਸਿੰਘ ਦਿਓਲ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਵਲੋਂ ਮ੍ਰਿਤਕ ਦੇਹ (ਲਾਸ਼) ਦਾ ਨਿਰਾਦਰ , ਇਥੋਂ ਤੱਕ ਕਿ ਪਰਿਵਾਰ ਨੂੰ ਚਿਖਾ ਨੂੰ ਅਗਨੀ ਦੇਣ ਤੋਂ ਵੀ ਦੂਰ ਰੱਖਣਾ ਧੱਕੇਸ਼ਾਹੀ ਹੈ।
ਪਿਛਲੀ ਖ਼ਬਰ ਪਿੰਡ ਬੱਸੀਆਂ ਦੇ ਨੌਜਵਾਨ ਦਾ ਕੈਨੇਡਾ ਪੁਲਿਸ ’ਚ ਅਫ਼ਸਰ ਬਣਨ ਨਾਲ ਰਾਏਕੋਟ ਇਲਾਕੇ ਦਾ ਨਾਂਅ ਚਮਕਿਆ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ ਗੁਰਦੀਪ ਸਿੰਘ ਖੈਹਿਰਾ ਦੀ ਮਾਤਾ ਬੀਬੀ ਅਮਰ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।