ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਕੌਰ ਵਲੋਂ ਸਕੂਲਾਂ ਦਾ ਨਿਰੀਖਣ
ਬੁੱਲ੍ਹੋਵਾਲ, 28 ਨਵੰਬਰ (ਲੁਗਾਣਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੈਡਮ ਹਰਜਿੰਦਰ ਕੌਰ ਵਲੋਂ ਸਿੱਖਿਆ ਬਲਾਕ ਬੁੱਲ੍ਹੋਵਾਲ ਦੇ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਵਿਖੇ ਪਹੁੰਚ ਕੇ ਸਕੂਲ ਦੇ ਵੱਖ-ਵੱਖ ਸਟਰੀਮ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸੰਬੰਧਿਤ ਗੱਲਬਾਤ ਕੀਤੀ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਿਤਾਬਾਂ, ਵਰਦੀਆਂ ਤੇ ਸਕੂਲ ਵਿਚ ਬਣਨ ਵਾਲੇ ਦੁਪਹਿਰ ਵਾਲੇ ਭੋਜਨ ਦਾ ਨਿਰੀਖਣ ਕੀਤਾ।
ਅਜੀਤ ਡੈਸਕ
29-11-2026